ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਆਉਣ ਕਾਰਨ ਦਿੱਲੀ ‘ਚ ਗ੍ਰੈਪ-4 ਦੀਆਂ ਪਾਬੰਦੀਆਂ ਹਟਾਈਆਂ

ਨੈਸ਼ਨਲ

ਨਵੀਂ ਦਿੱਲੀ, 17 ਜਨਵਰੀ,ਬੋਲੇ ਪੰਜਾਬ ਬਿਊਰੋ :
ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਆਉਣ ਕਾਰਨ ਵੀਰਵਾਰ ਨੂੰ ਗ੍ਰੇਡਡ ਰਿਸਪਾਂਸ ਐਕਸ਼ਨ ਪਲੈਨ (ਗ੍ਰੈਪ) ਦੇ ਚਰਣ-4 ਦੇ ਤਹਿਤ ਲੱਗੇ ਪਾਬੰਦੀਆਂ ਨੂੰ ਹਟਾ ਲਿਆ ਗਿਆ ਹੈ। ਕੱਲ੍ਹ ਸ਼ਾਮ ਨੂੰ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 396 ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ, ਹਵਾ ਗੁਣਵੱਤਾ ’ਤੇ ਕੇਂਦਰ ਦੇ ਪੈਨਲ ਨੇ ਗ੍ਰੈਪ-4 ਦੀਆਂ ਪਾਬੰਦੀਆਂ ਲਾਗੂ ਕੀਤੀਆਂ ਸਨ।
ਹੁਣ ਗ੍ਰੈਪ-3 ਦੇ ਤਹਿਤ ਪਾਬੰਦੀਆਂ ਲਾਗੂ ਰਹਿਣਗੀਆਂ, ਜਿਸ ਵਿੱਚ ਧੂੜ ਪੈਦਾ ਕਰਨ ਵਾਲੀਆਂ ਅਤੇ ਹਵਾ ਪ੍ਰਦੂਸ਼ਣ ਫੈਲਾਉਣ ਵਾਲੀਆਂ ਸੀਐਂਡਡੀ ਗਤੀਵਿਧੀਆਂ ’ਤੇ ਸਖ਼ਤ ਪਾਬੰਦੀ ਰਹੇਗੀ। ਇਸ ਦੇ ਨਾਲ ਹੀ ਬੋਰਿੰਗ ਅਤੇ ਡ੍ਰਿਲਿੰਗ ਕੰਮਾਂ ਸਮੇਤ ਖੁਦਾਈ ਅਤੇ ਮਿਟੀ ਭਰਨ ਵਾਲੇ ਕੰਮਾਂ ’ਤੇ ਵੀ ਪਾਬੰਦੀ ਰਹੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।