ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬੀਆਂ ਨੂੰ ਦੇਣਗੇ ਖਾਸ ਤੋਹਫ਼ਾ

ਪੰਜਾਬ

ਪਟਿਆਲਾ, 15 ਜਨਵਰੀ, ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਅੱਜ ਰਾਜ ਦੇ ਲੋਕਾਂ ਨੂੰ ਇੱਕ ਵਿਸ਼ੇਸ਼ ਤੋਹਫ਼ਾ ਦੇਣ ਜਾ ਰਹੀ ਹੈ।ਅੱਜ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿੱਚ ਬਣੇ ਦੁਨੀਆ ਦੇ ਇਕਲੌਤੇ ਸਿੱਖ ਮਹਲ ਦੇ ਪੈਲਸ ਹੋਟਲ ‘ਰਣਬਾਸ ਦ ਪੈਲਸ’ ਦਾ ਉਦਘਾਟਨ ਕਰਨਗੇ। ਸਰਕਾਰ ਨੂੰ ਪੂਰੀ ਉਮੀਦ ਹੈ ਕਿ ਰਾਜਸਥਾਨ ਦੀ ਤਰਜ਼ ‘ਤੇ ਕਿਲਾ ਮੁਬਾਰਕ ਵਿੱਚ ਖੁਲਣ ਵਾਲਾ ਇਹ ਪੈਲਸ ਡੈਸਟਿਨੇਸ਼ਨ ਵੈਡਿੰਗ ਲਈ ਲੋਕਾਂ ਦੀ ਪਹਿਲੀ ਪਸੰਦ ਬਣੇਗਾ। ਰਾਜ ਸਰਕਾਰ ਵੱਲੋਂ ਇਹ ਕਦਮ ਰਾਜ ਵਿੱਚ ਟੂਰਿਜ਼ਮ ਨੂੰ ਵਧਾਉਣ ਲਈ ਉਠਾਇਆ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਬੁੱਧਵਾਰ ਸਵੇਰੇ 10:30 ਵਜੇ ਇਸਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਉਦਘਾਟਨ ਕਰਨਾ ਸੀ, ਪਰ ਕਿਸੇ ਕਾਰਨ ਉਨ੍ਹਾਂ ਪ੍ਰੋਗਰਾਮ ਨੂੰ ਮੁਲਤਵੀ ਕਰਨਾ ਪਿਆ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਟਿਆਲਾ ਪਹੁੰਚਣਗੇ ਅਤੇ ਇਸ ਵਿਸ਼ੇਸ਼ ਤੋਹਫ਼ੇ ਨੂੰ ਲੋਕਾਂ ਨੂੰ ਸਮਰਪਿਤ ਕਰਨਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।