ਕਾਂਗਰਸ ਨੂੰ ਅੱਜ ਮਿਲ ਜਾਵੇਗਾ ਨਵਾਂ ਮੁੱਖ ਦਫਤਰ

ਨੈਸ਼ਨਲ

ਨਵੀਂ ਦਿੱਲੀ, 15 ਜਨਵਰੀ, ਬੋਲੇ ਪੰਜਾਬ ਬਿਊਰੋ :
ਕਰੀਬ ਪੰਜ ਦਹਾਕੇ ਪੁਰਾਣੇ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਦਾ ਪਤਾ ਹੁਣ ਬਦਲ ਕੇ 9ਏ ਕੋਟਲਾ ਰੋਡ ਹੋ ਜਾਵੇਗਾ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅੱਜ ਬੁੱਧਵਾਰ ਨੂੰ ਪਾਰਟੀ ਦੇ ਨਵੇਂ ਦਫਤਰ ਦਾ ਉਦਘਾਟਨ ਕਰਨਗੇ। ਪਾਰਟੀ ਦਾ ਨਵਾਂ ਮੁੱਖ ਦਫਤਰ ਛੇ ਮੰਜ਼ਿਲਾ ਹੈ, ਜਿਸਨੂੰ ਇੰਦਿਰਾ ਗਾਂਧੀ ਭਵਨ ਦੇ ਨਾਮ ਨਾਲ ਜਾਣਿਆ ਜਾਵੇਗਾ।
ਪਾਰਟੀ ਮੌਜੂਦਾ 24 ਅਕਬਰ ਰੋਡ ਦਫਤਰ ਨੂੰ ਉਸੇ ਤਰ੍ਹਾਂ ਰੱਖੇਗੀ। ਪਾਰਟੀ ਦੇ ਇੱਕ ਸਿਨੀਅਰ ਨੇਤਾ ਨੇ ਦੱਸਿਆ ਕਿ ਇਸਨੂੰ ਪਾਰਟੀ ਆਪਣੇ ਵਿਸ਼ੇਸ਼ ਕਾਰਜਾਂ ਲਈ ਵਰਤੇਗੀ। ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ ਦਸੰਬਰ 2009 ਵਿੱਚ ਨਵੇਂ ਭਵਨ ਦੀ ਨੀਂਹ ਰੱਖੀ ਸੀ। ਕਾਂਗਰਸ ਆਗੂ ਕੇਸੀ ਵੇਣੁਗੋਪਾਲ ਨੇ ਦੱਸਿਆ ਕਿ ਉਦਘਾਟਨ ਸਮਾਰੋਹ ਵਿੱਚ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਹੋਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।