ਭੋਲੇ ਦੇ ਬੁਜੁਰਗ ਪਿਤਾ ਜੀ ਜਿਦ ਕਰ ਰਹੇ ਹਨ ਕਿ, ਉਨ੍ਹਾਂ ਦਾ ਬਿਸਤਰਾ ਉਪਰਲੀ ਮੰਜ਼ਿਲ ਦੀ ਬਜਾਏ ਹੇਠਾਂ ਬਾਹਰ ਬਰਾਂਡੇ ਵਿੱਚ ਲਵਾ ਦਿੱਤਾ ਜਾਏ। ਇਸ ਗਲ ਨੂੰ ਲੈ ਕੇ ਭੋਲਾ ਬੜਾ ਪਰੇਸ਼ਾਨੀ ਸੀ… ਭੋਲੇ ਦੇ ਘਰਵਾਲੀ ਅੱਜਕਲ ਦੀਆਂ ਨੂੰਹਾਂ ਵਾਂਗ ਵਖਰਾ ਬੁੜ ਬੁੜ ਕਰਦੀ ਰਹਿੰਦੀ ਸੀ…. ਕਿ ਅੱਜਕਲ ਬੁਜ਼ੁਰਗਾਂ ਨੂੰ ਕੋਈ ਪੁੱਛਦਾ ਨਹੀਂ, ਅਸੀਂ ਦੂਸਰੀ ਮੰਜਿਲ ‘ਤੇ ਏ ਸੀ, ਟੀ ਵੀ, ਫਰਿੱਜ ਆਦਿ ਸਾਰੀਆਂ ਸੁਖ ਸੁਵਿਧਾਵਾਂ ਵਾਲਾ ਕਮਰਾ ਮੁਹਾਈਆ ਕੀਤਾ ਹੋਇਆ ਹੈ। ਉਪਰੋਂ ਦੇਖ ਭਾਲ ਵਾਸਤੇ ਨੌਕਰਾਨੀ ਵੀ ਰੱਖ ਕੇ ਦਿੱਤੀ ਹੋਈ ਹੈ। ਬਾਪੂ ਫਿਰ ਵੀ ਬਰਾਂਡੇ ਵਿਚ ਮੰਜਾ ਲਾਉਣ ਦੀ ਜਿਦ ਕਰੀ ਜਾ ਰਹਾ ਹੈ, ਲਗਦੈ ਸਤਰ ਦੀ ਉਮਰ ਵਿਚ ਆ ਕੇ ਬਾਪੂ ਵਾਕਿਆ ਹੀ ਸ੍ਹੱਤਰਿਆ ਬ੍ਹੱਤਰਿਆ ਗਿਆ ਹੈ ਆਦਿ?
ਭੋਲੇ ਨੇਂ ਸੋਚਿਆ ਕਿ ਸ਼ਾਇਦ ਪਿਤਾ ਜੀ ਨੇਂ ਬਜ਼ੁਰਗੀਅਤ ਅਤੇ ਬਿਮਾਰੀ ਦੀ ਕਮਜ਼ੋਰੀ ਦੇ ਕਾਰਨ ਬਣੇ ਜਿਦੀ ਅਤੇ ਚਿੜ ਚਿੜੇ ਵਤੀਰੇ ਕਾਰਨ ਆਪਣੀਆਂ ਇੱਛਾਵਾਂ ਪੂਰੀਆਂ ਕਰਵਾਉਣ ਖਾਤਰ ਆਪਣੇ ਸੁਭਾਅ ਨੂੰ ਹੀ ਜਿੱਦੀ ਬਣਾ ਲਿਆ ਹੈ। ਚਲੋ ਉਨ੍ਹਾਂ ਦਾ ਬਿਸਤਰਾ ਹੇਠਾਂ ਬਰਾਂਡੇ ਵਿੱਚ ਲਵਾ ਹੀ ਦਿੰਦਾ ਹਾਂ।
ਹੁਣ ਭੋਲੇ ਨੇਂ ਆਪਣੇ ਪਿਤਾ ਜੀ ਦੀ ਜਿਦ ਅੱਗੇ ਹਥਿਆਰ ਸੁੱਟਦੇ ਹੋਏ ਆਪਣੇ ਪਿਤਾ ਜੀ ਦੀ ਮੰਜੀ ਹੇਠਲੇ ਬਰਾਂਡੇ ਵਿਚ ਲਵਾ ਦਿੱਤੀ ਸੀ। ਉਪਰਲੇ ਕਮਰੇ ਵਿਚ ਹਰ ਵੇਲੇ ਮੰਜੇ ਉਪਰ ਪਏ ਰਹਿਣ ਵਾਲੇ ਭੋਲੇ ਦੇ ਪਿਤਾ ਜੀ ਹੁਣ ਜਦੋਂ ਮਨ ਕਰਦਾ ਤਾਂ ਟਹਿਲ ਕਦਮੀ ਕਰਦੇ ਕਰਦੇ ਬਾਹਰ ਗੇਟ ਤੱਕ ਪਹੁੰਚ ਜਾਂਦੇ। ਆਉੱਦੇ ਜਾਂਦੇ ਪ੍ਰਾਣੀਆਂ ਨੂੰ ਨਿਹਾਰਦੇ ਵਾਤਾਵਰਨ ਵਿਚ ਚਹਿਕਦੇ ਪੰਛੀਆਂ ਨੂੰ ਨਿਹਾਰਦੇ ਸਮਾਂ ਮਿਲਦੇ ਪੋਤੀ – ਪੋਤੋਂ ਦੀਆਂ ਗੱਲਾਂ ਸੁਣਦੇ ਤੇ ਓਹਨਾਂ ਨਾਲ ਗੱਲਾਂ ਕਰਦੇ ਹਸਦੇ, ਖੇਢਦੇ ਅਤੇ ਓਹਨਾਂ ਨੂੰ ਖੇਡਦੇ ਵੇਖ ਕੇ ਸਦਾ ਮੁਸਕੁਰਾਉਂਦੇ ਰਹਿੰਦੇ। ਹੁਣ ਜਦੋਂ ਮਨ ਹੁੰਦਾ ਨੂੰਹ ਪੁੱਤ ਅਗੇ ਮਨਪਸੰਦ ਭੋਜਨ ਮੰਗਵਾਉਣ ਦੀ ਫਰਮਾਸ਼ ਵੀ ਕਰ ਲੈਂਦੇ। ਫਿਰ ਮੰਗਵਾਏ ਜਾ ਬਣਵਾਏ ਮਨਪਸੰਦ ਭੋਜਨ ਨੂੰ ਖੁਦ ਵੀ ਖਾਂਦੇ ਅਤੇ ਪੋਤੇ ਪੋਤੀ ਤੇ ਨੂੰਹ ਪੁੱਤ ਨੂੰ ਵੀ ਖਿਵਾਲਦੇ, ਮਹੌਲ ਦੀ ਤਬਦੀਲੀ ਕਾਰਨ ਹੌਲੀ ਹੌਲੀ ਸਿਹਤ ਚੰਗੇ ਤੰਦਰੁਸਤੀ ਵਾਲੇ ਸੁਧਾਰ ਵਿਚ ਆ ਗਈ।
ਦਾਦੂ ! ਮੇਰੀ ਬਾਲ ਸੁੱਟੋ। (ਦਾਦੂ ਸਬਦ ਅੱਜ ਦੀ ਪੀੜ੍ਹੀ ਦਾ ਸਬਦ ਹੈ ਸਾਡੇ ਵੇਲੇ ਮਾਣਮੱਤਾ ਸ਼ਬਦ ਬਾਪੂ ਜੀ ਹੁੰਦਾ ਸੀ) ਇਕ ਛੁੱਟੀ ਵਾਲੇ ਦਿਨ ਦਿਨ ਗੇਟ ਵਿੱਚੋ ਦਾਖਲ ਹੁੰਦੇ ਪੋਤੇ ਨੇਂ ਉਚੀ ਸਾਰੀ ਅਵਾਜ਼ ਦਿੱਤੀ! ਜਦੋਂ ਭੋਲੇ ਨੇ ਆਪਣੇ ਬੇਟੇ ਦੀ ਇਹ ਅਵਾਜ਼ ਸੁਣੀ, ਤਾਂ ਗੁਸੇ ਵਿਚ ਬੇਟੇ ਨੂੰ ਬੁਲਾਇਆ ਤੇ ਨਸੀਹਤ ਕਰਦੇ ਹੋਏ ਕਹਿਣ ਲੱਗਾ ਕਿ ਬੇਟਾ ਦਾਦੂ ਬੁਜੁਰਗ ਹਨ, ਉਹਨਾਂ ਨੂੰ ਇਸ ਤਰਾਂ ਦੇ ਕੰਮ ਕਰਨ ਲਈ ਆਖ ਕੇ ਤੰਗ ਨਾਂ ਕਰਿਆ ਕਰੋ। ਅਗੋਂ ਭੋਲੇ ਦਾ ਬੇਟਾ ਸਹਿਜ ਸੁਭਾਅ ਆਖਦਾ ਹੈ, ਕਿ ਪਾਪਾ! ਫਿਕਰ ਨਾਂ ਕਰੋ ਦਾਦਾ ਰੋਜ ਸਾਡੇ ਨਾਲ ਖੇਡਦੇ ਵੀ ਹਨ ਅਤੇ ਸਾਡੀ ਬਾਲ ਨੂੰ ਸਾਡੇ ਵਲ ਸੁਟਦੇ ਹਨ।
ਹੈਂ ਕੀ ਇਹ ਸਹੀ ਹੈ? ਭੋਲੇ ਨੇ ਸਵਾਲੀਆ ਨਿਗਾਹਾਂ ਨਾਲ ਆਪਣੇ ਪਿਤਾ ਜੀ ਵਲ ਦੇਖਿਆ ?
ਭੋਲੇ ਦੀ ਰਮਜ ਭਾਂਪਦੇ ਹੋਏ ਓਸ ਦੇ ਪਿਤਾ ਜੀ ਨੇਂ ਕਿਹਾ ਕਿ ਹਾਂ ਬੇਟਾ ਇਹ ਸਹੀ ਕਹਿ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉੱਪਰ ਵਾਲੇ ਕਮਰੇ ਵਿੱਚ ਭੌਤਿਕ ਸੁਖ ਸੁਵਿਧਾਵਾਂ ਦੀ ਕੋਈ ਕਮੀ ਨਹੀਂ ਸੀ। ਪਰ ਆਪਣਿਆਂ ਦਾ ਸਾਥ ਅਤੇ ਆਪਣਿਆਂ ਦੇ ਦਿਦਾਰ ਨਦਾਰਦ ਸਨ। ਤੁਹਾਡੀਆਂ ਗੱਲਾਂ ਨਹੀਂ ਹਨ। ਜਦੋਂ ਦੀ ਮੇਰੀ ਮੰਜੀ ਇਥੇ ਬਰਾਂਂਡੇ ਵਿਚਲੇ ਖੁਲੇ ਮਹੌਲ ਵਿਚ ਆਈ ਹੈ। ਓਦੋਂ ਤੋਂ ਤੁਹਾਨੂੰ ਆਉਂਦੇ ਜਾਂਦੇ ਵੇਖ ਕੇ ਆਪਣੇਪਨ ਦੇ ਮਹੌਲ ਵਿਚ ਅੰਦਰੂਨੀ ਖ਼ੁਸ਼ੀਆਂ ਦਾ ਇਜ਼ਹਾਰ ਮਿਲ਼ਦਾ ਰਹਿੰਦਾ ਹੈ। ਬਾਕੀ ਗਾਹੇ ਬਗਾਹੇ ਪੋਤਾ ਪੋਤੀ ਕੋਲ ਆ ਕੇ ਖੇਡਦੇ ਗਲਾਂ ਬਾਤਾਂ ਕਰਦੇ ਹਨ ਤਾਂ ਮਨ ਹੋਰ ਵੀ ਸਕੂਨ ਵਿਚ ਆ ਜਾਂਦਾ ਹੈ।
ਪਿਤਾ ਜੀ ਆਪ ਮੁਹਾਰੇ ਆਪਣੇ ਵਿਚਾਰ ਕਹੀ ਜਾ ਰਹੇ ਸਨ। ਜਦੋਂ ਕਿ ਨੂੰਹ ਪੁੱਤ ਸਰੋਤਿਆਂ ਦੀ ਤਰਾਂ ਚੁੱਪਚਾਪ ਸੁਣੀ ਜਾ ਰਹੇ ਸੀ ਅਤੇ ਗੰਭੀਰਤਾ ਨਾਲ ਸੋਚ ਰਹੇ ਸੀ, ਕਿ ਹਕੀਕਤ ਵਿਚ …. ਬਜੁਰਗਾਂ ਨੂੰ ਤੰਦਰੁਸਤ ਰੱਖਣ ਵਾਸਤੇ ਭੌਤਿਕ ਸੁਖ-ਸੁਵਿਧਾਵਾਂ ਨਾਲੋ ਜ਼ਿਆਦਾ ਆਪਣਿਆਂ ਦੇ ਸਾਥ ਅਤੇ ਆਪਣਿਆਂ ਦੀ ਜ਼ਰੂਰਤ ਹੁੰਦੀ ਹੈ….
ਸੋ ਦੋਸਤੋ ਹਕੀਕਤ ਵਿਚ ਬਜ਼ੁਰਗ਼ ਸਾਡੀ ਵਿਰਾਸਤ ਹੁੰਦੇ ਹਨ ਇਸ ਵਾਸਤੇ ਬੁਜ਼ੁਰਗਾਂ ਦਾ ਸਤਿਕਾਰ ਕਰੋ ਨਾਲੇ ਹਰ ਹਾਲ ਵਿਚ ਆਪਣੇ ਬੁਜ਼ੁਰਗਾਂ ਦਾ ਖ਼ਿਆਲ ਵੀ ਜ਼ਰੂਰ ਰੱਖਿਆ ਕਰੋ। ਇਹ ਓਹ ਰੁੱਖ ਹਨ ਜਿਹੜੇ ਅੱਜ ਦੀ ਪੜ੍ਹੀ ਲਿਖੀ ਪੀੜ੍ਹੀ ਵਾਸਤੇ ਭਾਵੇਂ ਕੋੜੇ ਹੋ ਚੁੱਕੇ ਹਨ। ਪਰ ਹਕੀਕਤ ਵਿਚ ਅੱਜ ਵੀ ਇਹਨਾਂ ਰੁੱਖਾਂ ਦੀਆਂ ਨਿੱਘੀਆਂ ਅਤੇ ਠੰਡੀਆਂ ਛਾਵਾਂ ਦਾ ਕੋਈ ਮੁਕਾਬਲਾ ਤੇ ਕਰ ਹੀ ਨਹੀਂ ਸਕਦਾ ਹੈ, ਜਿਥੋਂ ਤਕ ਸਵਾਲ ਹੈ ਇਹਨਾਂ ਰੁੱਖਾਂ ਨੂੰ ਲਗਣ ਵਾਲੇ ਫਲਾਂ ਦੀ ਮਿਠਾਸ ਦਾ, ਇਸ ਮਿਠਾਸ ਦਾ ਮੁਕਾਬਲਾ ਇਸ ਕਾਇਨਾਤ ਦੀ ਕੋਈ ਵੀ ਦੁਨਿਆਵੀ ਨਿਆਮਤ ਨਹੀਂ ਕਰ ਸਕਦੀ ਹੈ।
ਇਹ ਹਕਾਇਤ ਲਿਖਣ ਦਾ ਮੇਰਾ ਮਨੋਰਥ ਅੱਜ ਦੇ ਦੌਰ ਨਾਲ ਸਬੰਧਤ ਇਕਲੇ ਪੇਕਿਆਂ ਦੀਆਂ ਪੁਜਾਰਨ ਓਹਨਾਂ ਕੁਝ ਕੁੱਜੀਆਂ ਤੇ ਕਲੰਕਣੀਆਂ ਮਾਵਾਂ ਨੂੰ, ਇਹਨਾਂ ਮਾਵਾਂ ਤੋਂ ਸਿਖਿਆ ਲੈ ਕੇ ਇਹਨਾਂ ਦੇ ਨਕਸ਼ੇ ਕਦਮਾਂ ਉਤੇ ਚਲਦੇ ਹੋਏ ਇਹਨਾਂ ਤੋਂ ਉਪਰਲੀ ਪਦਵੀ ਨੂੰ ਹੱਥ ਪਾ ਕੇ ਕਲੱਛਣੀਆਂ ਤੇ ਕਲੈਹਣੀਆਂ ਬਣ ਕੇ ਸਾਡੇ ਮਾਣਮੱਤੇ ਸਭਿਆਚਾਰ ਅਤੇ ਸਮਾਜਿਕ ਤਾਣੇ ਬਾਣੇ ਦਾ ਬੇੜਾ ਗਰਕ ਕਰ ਰਹੀਆਂ ਓਹਨਾਂ ਦੀਆਂ ਧੀਆਂ ਨੂੰ, ਅਤੇ ਖੁਦ ਨੂੰ ਗੈਰਤਮੰਦ ਦਸਣ ਵਾਲੇ ਓਹਨਾਂ ਬੇਗੈਰਤੇ ਭਰਾਵਾਂ ਆਦਿ ਨੂੰ ਸਤਿਕਾਰ ਸਹਿਤ ਹਲੂਣਾ ਅਤੇ ਸੇਧ ਦੇਣ ਤਕ ਹੈ। ਜਿਹੜੇ ਤਲਾਕ ਦਰ ਤਲਾਕ ਕਰਵਾ ਕੇ ਆਪਣੀਆਂ ਭੈਣਾਂ ਨੂੰ ਵੇਸਵਾਵਾਂ ਦੀ ਤਰਾਂ ਨਵੇਂ ਨਵੇਂ ਭਣਵਈਆਂ/ਭਣੂਜਿਆ ਸਾਹਮਣੇ ਨਵੇਂ ਨਵੇਂ ਬਿਸਤਰਿਆਂ ਉਪਰ ਨਿਰਵਸਤਰ ਹੁੰਦਾ ਵੇਖਣ ਵਿਚ ਮਾਣ ਮਹਿਸੂਸ ਕਰ ਰਹੇ ਹਨ।
ਦੂਸਰੇ ਨੰਬਰ ਉਪਰ ਮੇਰੀ ਇਹ ਕਹਾਣੀ ਆਪਣੀ ਰਹਿੰਦੀ ਜ਼ਿੰਦਗੀ ਬਿਰਧ ਆਸ਼ਰਮਾਂ ਵਿਚ ਬਸਰ ਕਰ ਰਹੇ ਓਹਨਾਂ ਬਜ਼ੁਰਗਾਂ ਨੂੰ ਸਮਰਪਤ ਹੈ। ਜਿਨਾਂ ਦੇ ਝੁੱਡੂ ਅਤੇ ਲਾਈਲੱਗ ਪੁੱਤਰਾਂ ਵਲੋਂ ਉਪਰੋਕਤ ਤਿੰਨਾਂ ਕਿਰਦਾਰਾਂ ਦੇ ਮਗਰ ਲੱਗ ਕੇ ਆਪਣੇ ਬਜ਼ੁਰਗਾਂ ਨੂੰ ਆਪਣਿਆਂ ਤੋਂ ਦੂਰ ਕਰਕੇ ਬਿਰਧ ਆਸ਼ਰਮਾਂ ਵਿਚ ਪਹੁੰਚਾਇਆ ਹੋਇਆ ਹੈ। ਨਾਲ ਹੀ ਆਪਣੇ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ਦੇ ਸਹਾਰੇ ਛਡਣ ਵਾਲੀਆਂ ਕਰਾਹੇ ਪਈਆਂ ਔਲਾਦਾਂ ਨੂੰ ਮੁੜ ਰਾਹੇ ਲਿਆਉਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਵੀ ਹੈ।
ਵੈਸੇ ਤਾਂ ਮੇਰੀ ਇਹ ਕਹਾਣੀ ਅੱਜ ਦੇ ਦੌਰ ਵਿਚ ਘਰ ਘਰ ਦੀ ਕਹਾਣੀ ਹੀ ਹੈ। ਬਸ ਪਾਤਰ ਮੈਂ ਆਪਣੀ ਕਲਪਨਾ ਅਨੁਸਾਰ ਕਾਲਪਨਿਕ ਰੱਖੇ ਹਨ। ਫਿਰ ਵੀ ਹੋ ਸਕਦਾ ਹੈ। ਇਹ ਕਹਾਣੀ ਕਿਸੇ ਹੋਰ ਦੀ ਜਾਤੀ ਹਕੀਕਤ ਨਾਲ ਮੇਲ ਖਾਂਦੀ ਨਿਕਲ ਆਵੇ ਅਤੇ ਓਸ ਦਾ ਮਨ ਖਿਝ ਮਹਿਸੂਸ ਕਰੇ। ਅਜੇਹੇ ਵਿਚ ਭਾਈ ਜੇ ਖਿੱਝਣਾ ਹੈ ਤਾਂ ਖਿਝੀ ਜਾਓ ਯਾਰਾਂ ਦਾ ਹਕੀਕਤ ਪੇਸ਼ ਕਰਨ ਦਾ ਮਨ ਬਣਿਆ ਯਾਰਾਂ ਪੇਸ਼ ਕਰ ਦਿੱਤੀ ਹੈ। ਹੁਣ ਯਾਰਾਂ ਦੇ ਖਿਮਾ ਜਾਚਨਾ ਕਰਨ ਨਾਲ ਤੁਹਾਡੀ ਖਿਝ ਅਤੇ ਸਾੜਾ ਖਤਮ ਹੋਣਾ ਤੇ ਵਖਰੀ ਗਲ ਹੈ ਘਟਣ ਦੇ ਅਸਾਰ ਵੀ ਘੱਟ ਹੀ ਲਗਦੇ ਹਨ। ਯਾਰਾਂ ਦੀ ਕੋਸ਼ਿਸ਼ ਤਾਂ ਅੱਜ ਕਲ ਕਚੈਹਰੀਆਂ ਥਾਣਿਆਂ ਵਿਚ ਧੱਕੇ ਖਾ ਰਹੀਆਂ ਅੱਜ ਕਲ ਦੀਆਂ ਪੜੀਆਂ ਲਿਖੀਆਂ ਅਨਪੜ ਕਲੱਛਣੀਆਂ ਕਲੈਹਣੀਆਂ ਅਤੇ ਓਹਨਾਂ ਦੀਆ ਕੁਚੱਜੀਆਂ ਕਲੰਕਣੀਆਂ ਮਾਵਾਂ ਅਤੇ ਗੁੱਡੀ ਗੁੱਡੇ ਦੀ ਖੇਡ ਦੀ ਤਰਾਂ ਬਾਰ ਬਾਰ ਵਿਆਹ ਤਲਾਕ ਵਿਆਹ ਤਲਾਕ ਦੀਆਂ ਖੇਡਾਂ ਖੇਡਦੇ ਹੋਏ ਵੇਸਵਾਵਾਂ ਦੇ ਦਲਾਲਾਂ ਦੀ ਤਰਾਂ ਆਪਣੀਆਂ ਭੈਣਾਂ ਦੇ ਦੱਲਿਆਂ ਨੂੰ ਸੇਧ ਦੇਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ। ਓਹ ਕੋਸ਼ਿਸ਼ ਆਪਾਂ ਆਪਣੇ ਤਰੀਕੇ ਨਾਲ ਜਾਰੀ ਰੱਖੀ ਹੀ ਰੱਖਣੀ ਹੈ।
ਲਿਖਤ ਸਤਨਾਮ ਸਿੰਘ ਬਾਜਵਾ।
ਮੋਬਾਇਲ ਅਤੇ ਵਟਸਐਪ 9569015515.