ਕਰਮਿੰਦਰ ਕੌਰ ਨੇ ਪੈਰਾਗਾਨ ਸਕੂਲ ਦੀ ਸਥਾਪਨਾ ’ਚ ਆਪਣੇ ਪਤੀ ਦਾ ਸਾਥ ਦਾ ਦਿੱਤਾ-ਸੰਜੀਵਨ
ਮੋਹਾਲੀ: 11 ਜਨਵਰੀ, ਬੋਲੇ ਪੰਜਾਬ ਬਿਊਰੋ :
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਦੇ ਬਾਨੀ, ਇਲਾਕੇ ਦੇ ਉੱਘੇ ਸਿੱਖਿਆ-ਦਾਨੀ ਸ੍ਰੀ ਮੋਹਨਬੀਰ ਸਿੰਘ ਸ਼ੇਰਗਿੱਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦ ਉਨ੍ਹਾਂ ਦੀ ਪਤਨੀ ਕਰਮਿੰਦਰ ਕੌਰ 71 ਸਾਲ ਦੀ ਉਮਰ ਵਿਚ ਲੰਮੀ ਬਿਮਾਰੀ ਤੋਂ ਬਾਅਦ ਦਾ ਦੇਹਾਂਤ ਹੋ ਗਿਆ।ਨਾਟਕਕਾਰ ਅਤੇ ਨਾਟ-ਨਿਰਦੇਸ਼ਕ ਸੰਜੀਵਨ ਸਿੰਘ ਨੇ ਸ੍ਰੀ ਸ਼ੇਰਗਿੱਲ ਅਤੇ ਉਨ੍ਹਾ ਦੇ ਪੀਰਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀਮਤੀ ਕਰਮਿੰਦਰ ਕੌਰ ਇਕ ਬਹੁਤ ਹੀ ਨੇਕ-ਦਿਲ ਅਤੇ ਧਾਰਮਿਕ ਪ੍ਰਵਿਰਤੀ ਦੀ ਸੁਆਣੀ ਸਨ।ਉਨ੍ਹਾਂ ਪੈਰਾਗਾਨ ਸੀਨੀਅਰ ਸੰਕੈਡਰੀ ਸਕੂਲ ਦੀ ਸਥਾਪਨਾ ਵਿਚ ਆਪਣੇ ਪਤੀ ਦਾ ਸਾਥ ਵੀ ਦਿੱਤਾ ਅਤੇ ਆਪਣੇ ਪਰਿਵਾਰ ਦੀ ਵੀ ਬਾਖੂਬੀ ਦੇਖ-ਭਾਲ ਕੀਤੀ।
ਲੇਖਕ ਰਿਪੁਦਮਨ ਸਿੰਘ ਰੂਪ, ਇਪਟਾ, ਮੁਹਾਲੀ ਦੇ ਪ੍ਰਧਾਨ ਨਰਿੰਦਰਪਾਲ ਨੀਨਾ, ਜਨਰਲ ਸਕੱਤਰ ਜਸਬੀਰ ਗਿੱਲ, ਸਲਾਹਕਾਰ ਸਵਰਣ ਸਿੰਘ ਸੰਧੂ, ਇਪਟਾ ਕਾਰਕੁਨ ਅਮਨ ਭੋਗਲ, ਕੁਲਬੀਰ ਸੈਣੀ, ਬਲਦੇਵ ਸਨੋਰੀ, ਸਰਬਪ੍ਰੀਤ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਨ ‘ਕੁੱਕੂ’, ਨਰਿੰਦਰ ਨਸਰੀਨ ਅਤੇ ਰਿੱਤੂਰਾਗ ਨੇ ਸ੍ਰੀਮਤੀ ਕਰਮਿੰਦਰ ਕੌਰ ਦੇ ਵਿਛੋੜੇ ਉਪਰ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੇ ਸ੍ਰੀ ਮੋਹਨਬੀਰ ਸਿੰਘ ਸ਼ੇਰਗਿੱਲ ਅਤੇ ਉਨਾਂ ਦੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦੇ ਕਿਹਾ ਕਿ ਸ੍ਰੀਮਤੀ ਕਰਮਿੰਦਰ ਕੌਰ ਸਕੂਲ ਦੇ ਮੁਲਾਜ਼ਮਾਂ ਅਤੇ ਵਿਦਿਆਰਥੀਆਂਨਾਲ ਵੀ ਆਪਣੇ ਬੱਚਿਆਂ ਵਾਂਗ ਪਿਆਰ, ਮੋਹ ਤੇ ਨਿੱਘ ਨਾਲ ਪੇਸ਼ ਆਉਂਦੇ ਸਨ।