ਅੰਮ੍ਰਿਤਸਰ, 11 ਜਨਵਰੀ, ਬੋਲੇ ਪੰਜਾਬ ਬਿਊਰੋ :
ਸੰਘਣੀ ਧੁੰਦ ਅਤੇ ਖਰਾਬ ਮੌਸਮ ਕਾਰਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ’ਤੇ ਰਾਤ ਦੇ ਕਈ ਉਡਾਣਾਂ ਪ੍ਰਭਾਵਿਤ ਹੋਈਆਂ। ਰਾਤ ਪੌਣੇ 9 ਵਜੇ ਤੋਂ ਬਾਅਦ ਦਿੱਲੀ ਤੋਂ ਆਉਣ ਵਾਲੀਆਂ ਦੋ ਉਡਾਣਾਂ ਅਤੇ ਮੁੰਬਈ ਤੋਂ ਆਉਣ ਵਾਲੀ ਇੱਕ ਉਡਾਣ ਨੂੰ ਰੱਦ ਕਰਨਾ ਪਿਆ।
ਇਸ ਤੋਂ ਇਲਾਵਾ, ਰਾਤ 11:25 ਵਜੇ ਕੁਆਲਾਲੰਪੁਰ ਲਈ ਰਵਾਨਾ ਹੋਣ ਵਾਲੀ ਮਲੇਸ਼ੀਆ ਏਅਰਲਾਇਨ ਦੀ ਉਡਾਣ ਨੂੰ ਵੀ ਰੱਦ ਕਰ ਦਿੱਤਾ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਦੇ ਮਤਾਬਕ ਖਰਾਬ ਮੌਸਮ ਕਾਰਨ ਦਿੱਖਤਾ ਘਟਣ ਨਾਲ ਇਹ ਫੈਸਲਾ ਲਿਆ ਗਿਆ ਹੈ।