ਬਰਨਾਲਾ: 10 ਜਨਵਰੀ, ਬੋਲੇ ਪੰਜਾਬ ਬਿਊਰੋ :
ਅੱਜ ਸਵੇਰੇ ਸਵੇਰੇ ਬਰਨਾਲਾ -ਲੁਧਿਆਣਾ ਸੜਕ ‘ਤੇ ਮਹਿਲ ਕਲਾਂ ਦੇ ਕੋਲ ਵਜ਼ੀਦਕੇ ਪਿੰਡ ਨਜ਼ਦੀਕ ਪੀ ਆਰ ਟੀ ਸੀ ਦੀ ਬੱਸ ਸਮੇਤ ਪੰਜ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ ਅਤੇ ਕਈ ਸਵਾਰੀਆਂ ਜ਼ਖਮੀ ਹੋ ਗਈਆਂ।
ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੀ ਆਰ ਟੀ ਸੀ ਦੀ ਬੱਸ ਬਰਨਾਲੇ ਤੋਂ ਲੁਧਿਆਣੇ ਜਾ ਰਹੀ ਸੀ। ਜਦੋਂ ਬੱਸ ਵਜ਼ੀਦਕੇ ਪਿੰਡ ਕੋਲ ਪਹੁੰਚੀ ਤਾਂ ਇੱਟਾਂ ਨਾਲ ਭਰੀ ਟਰਾਲੀ ਅਚਾਨਕ ਸੜਕ ‘ਤੇ ਆ ਚੜ੍ਹੀ। ਜਿਸ ਕਾਰਨ ਮੇਨ ਸੜਕ ਤੇ ਜਾ ਰਹੀ ਬੱਸ ਟਰਾਲੀ ਨਾਲ ਟਕਰਾਅ ਗਈ। ਉਸ ਤੋਂ ਬਾਅਦ ਟਰਾਲਾ ਆ ਗਿਆ । ਆਪਣਾ ਡਿੱਗਿਆ ਪਰਸ ਚੁੱਕ ਰਹੀ ਲੜਕੀ ਟਰਾਲੇ ਦੀ ਲਪੇਟ ਵਿੱਚ ਆ ਗਈ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਜ਼ਖਮੀ ਸਵਾਰੀਆਂ ਨੂੰ ਬਰਨਾਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।