ਜੰਗਲਾਤ ਮੁਲਾਜ਼ਮ 10 ਜਨਵਰੀ ਨੂੰ ਐਸਡੀਐਮ ਦਫਤਰ ਸਮਰਾਲਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ ਜਾਵੇਗਾ -ਯੂਨੀਅਨ ਆਗੂ

ਪੰਜਾਬ

ਸਮਰਾਲਾ,8, ਜਨਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):

ਡੈਮੋਕਰੇਟਿਕ ਜੰਗਲਾਤ ਵਰਕਰਜ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਪੰਜਾਬ ਸਰਕਾਰ ਦੇ ਕਾਰਨ ਖੋਲਣ ਲਈ ਮੁੱਖ ਮੰਤਰੀ ਸਾਹਿਬ ਵਲੋਂ ਕੀਤੇ ਜਾਂਦੇ ਖੋਖਲੇ ਵਾਅਦਿਆਂ ਦੀ ਪੋਲ ਖੋਲ੍ਹੀ , ਅਤੇ ਜੰਗਲਾਤ ਵਿਭਾਗ ਵਿਚ ਪਛਿਲ30-30 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਮਸਟਰੋਲ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਆਦਿ ਮੰਗਾਂ ਲਈ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਸੰਬਧਿਤ ਡੀ ਐਮ ਐਫ਼ ਲੰਮੇ ਸਮੇਂ ਸੰਘਰਸ਼ ਕਰਦੀ ਆ ਰਹੀ ਹੈ ।ਜਦੋਂ ਕਿ ਸੈਂਕੜੇ ਮੁਲਾਜ਼ਮਾਂ ਦਾ ਐਕਟ 2016 ਤਹਿਤ ਮੈਡੀਕਲ ਵੀ ਹੋ ਚੁੱਕਿਆ ਹੈ, ਨਾ ਹੀ ਐਕਟ 2016 ਅਤੇ ਨਾ ਹੀ 16 ਮਈ 2023 ਵਿੱਚ ਜ਼ਾਰੀ ਹੋਈਆਂ ਪਾਲਿਸੀਆਂ ਮੁਤਾਬਿਕ ਇੱਕ ਵੀ ਦਿਹਾੜੀਦਾਰ ਮੁਲਾਜ਼ਮ ਰੈਗੂਲਰ ਨਹੀਂ ਹੋਇਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੀ ਸੁਬਾਈ ਸੀਨੀਅਰ ਮੀਤ ਪ੍ਰਧਾਨ ਹਰਜੀਤ ਕੌਰ ਸਮਰਾਲਾ, ਜਨਰਲ ਸਕੱਤਰ ਸਿਮਰਨਜੀਤ ਸਿੰਘ ੳਟਾਲ ਨੇ ਦੱਸਿਆ, ਕਿ ਐਕਟ 2016 ਮੁਤਾਬਿਕ 4500 ਦੇ ਲਗਭਗ ਮੁਲਾਜ਼ਮਾਂ ਦੇ ਮੈਡੀਕਲ ਹੋ ਚੁੱਕੇ ਸਨ ਪਰੰਤੂ ਰੈਗੂਲਰ ਨਹੀਂ ਕੀਤੇ ਗਏ, ਇਨ੍ਹਾਂ ਦੱਸਿਆ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ 16 ਮਈ 2023 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਜਾਰੀ ਨੋਟੀਫਿਕੇਸ਼ਨ ਮੁਤਾਬਿਕ ਵਿਭਾਗ ਵੱਲੋਂ ਜਾਰੀ ਕੀਤੇ ਪੋਰਟਲ ਵਿੱਚ ਤਕਰੀਬਨ 506 ਮਸਟਰੋਲ ਮੁਲਾਜ਼ਮਾਂ ਨੇ ਬਿਨੈ ਪੱਤਰ ਅਪਰੂਵ ਕੀਤੇ ਗਏ। ਬਾਕੀ ਹਜ਼ਾਰਾਂ ਮੁਲਾਜ਼ਮ ਵਿਭਾਗ ਵਿੱਚ ਰੁਲ ਰਹੇ ਹਨ। ਇਸ ਲਈ 10 ਜਨਵਰੀ ਨੂੰ ਐਸਡੀਐਮ ਦਫਤਰ ਸਮਰਾਲਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ ਇਸ ਵਿੱਚ ਜਿੱਥੇ ਜਗਲਾਤ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਉੱਥੇ ਨਾਲ ਹੀ ਡੀਐਮਐਫ ਦੇ ਆਗੂ ਵੀ ਸੰਬੋਧਨ ਕਰਨਗੇ ਇਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੁੱਚੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।