30 ਦਸੰਬਰ ਨੂੰ ਪੰਜਾਬ ਬੰਦ ਨੂੰ ਸਫਲ ਕਰਨ ਲਈ ਕੀਤੀ ਮੀਟਿੰਗ,ਬਲਜੀਤ ਕੌਰ ਮੱਖੂ

ਪੰਜਾਬ

ਮੋਹਾਲੀ 28 ਦਸੰਬਰ ,ਬੋਲੇ ਪੰਜਾਬ ਬਿਊਰੋ :

ਅੱਜ ਪਿੰਡ ਸੂਰਤ ਮਨੌਲੀ ਜ਼ਿਲ੍ਹਾ ਮੌਹਾਲੀ ਦੇ ਗੁਰਦੁਆਰਾ ਸਾਹਿਬ ਵਿਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮੀਟਿੰਗ ਹੋਈ। ਮੀਟਿੰਗ ਬਲਾਕ ਬਨੂੰੜ ਦੇ ਬਲਾਕ ਪ੍ਰਧਾਨ ਹੀਰਾ ਸਿੰਘ ਫੌਜ਼ੀ ਦੀ ਅਗਵਾਈ ਹੇਠ ਹੋਈ। ਬਲਜੀਤ ਕੌਰ ਮੱਖੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਬਲਜੀਤ ਕੌਰ ਨੇ ਮੀਟਿੰਗ ਵਿੱਚ ਕਿਹਾ ਕਿ 13 ਫਰਵਰੀ ਤੋਂ ਸ਼ੰਭੂ ਖਨੌਰੀ ਬਾਰਡਰਾਂ ਤੇ ਹੱਕੀ ਮੰਗਾਂ ਖਾਤਰ ਪੱਕਾ ਮੋਰਚਾ ਲੱਗਿਆ ਹੋਇਆ ਹੈ। ਬੀਜੇਪੀ ਸਰਕਾਰ ਨੇ ਦਿੱਲੀ ਵੱਲ ਵਧਣ ਤੋਂ ਕੰਕਰੀਟ ਦੀਆਂ ਕੰਧਾਂ ਬਣਾ ਕੇ, ਭਾਰੀ ਫੋਰਸਾਂ ਤੈਇਨਾਤ ਕਰਕੇ , ਰਾਹ ਵਿੱਚ ਕਿੱਲਾਂ ਗੱਡ ਕੇ , ਕਿਸਾਨਾਂ ਤੇ ਜਬਰ ਢਾਹ ਕੇ ,ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ। 6 ਦਸੰਬਰ ਤੋਂ ਸ਼ੰਭੂ ਬਾਰਡਰ ਤੋਂ ਪੈਦਲ 101 ਮਰਜੀਵੜਿਆਂ ਦਾ ਜਥਾ ਤੋਰਨਾ ਸ਼ੁਰੂ ਕੀਤਾ ਸੀ, ਪਰ ਅਥਰੂ ਗੈਸ, ਜਹਰੀਲੀ ਗੈਸ ਅਤੇ ਪੈਰਟ ਗੰਨਾ ਦੇ ਨਾਲ ਦਰਜਣਾ ਕਿਸਾਨਾਂ ਨੂੰ ਫੱਟੜ ਕੀਤਾ ਗਿਆ। ਬੀਜੇਪੀ ਜੋ ਪ੍ਰਚਾਰ ਰਹੀ ਹੈ ਕਿ ਭਾਰਤ ਦੇ ਵਿੱਚ ਸਭ ਤੋਂ ਜਿਆਦਾ ਜਮਹੂਰੀਅਤ ਹੈ, ਉਹ ਜਮਹੂਰੀਅਤ ਲੀਰੋ ਲੀਰ ਹੋਈ ਹੈ । ਪਹਿਲਾਂ ਮੋਦੀ ਸਰਕਾਰ ਕਹਿੰਦੀ ਸੀ ਕਿ ਟਰੈਕਟਰ ਟਰਾਲੀਆਂ ਤੋਂ ਬਿਨਾਂ ਪੈਦਲ ਚਲੇ ਜਾਣ । ਪਰ ਜਦੋਂ ਪੈਦਲ ਤੁਰੇ ਤਾਂ ਫੇਰ ਜਬਰ ਕੀਤਾ ਗਿਆ।
ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ 33 ਦਿਨ ਤੋਂ ਬੈਠਾ ਹੈ। ਉਹਨਾਂ ਦੀ ਸਿਹਤ ਦਿਨ ਪਰ ਦਿਨ ਵਿਗੜ ਰਹੀ ਹੈ। ਪਰ ਸਰਕਾਰ ਦੇ ਕੰਨ ਤੇ ਜੂੰਅ ਨਹੀਂ ਸਰਕ ਰਹੀ ।
26 ਦਸੰਬਰ ਨੂੰ ਖਨੌਰੀ ਬਾਰਡਰ ਤੇ , ਜਨਤਕ ਜਥੇਬੰਦੀਆਂ , ਟ੍ਰੇਡ ਯੂਨੀਅਨਾਂ , ਸਮਾਜਿਕ ਜਥੇਬੰਦੀਆਂ ਅਤੇ ਇਨਕਲਾਬੀ ਜਮਹੂਰੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਗਈ ਸੀ। ਸਾਰੀਆਂ ਜਥੇਬੰਦੀਆਂ ਨੇ ਭਰੋਸਾ ਦਵਾਇਆ ਹੈ ਕਿ ਉਹ ਪੰਜਾਬ ਬੰਦ ਨੂੰ ਪੂਰੀ ਤਰ੍ਹਾਂ ਸਫਲ ਕਰਨਗੇ।
ਅਲੱਗ ਅਲੱਗ ਜਥੇਬੰਦੀਆਂ ਦੀ 30 ਦਸੰਬਰ ਨੂੰ ਬੰਦ ਨੂੰ ਸਫਲ ਕਰਨ ਦੇ ਲਈ ਅਲੱਗ ਅਲੱਗ ਡਿਉਟੀਆਂ ਲਗਾਈਆਂ ਗਈਆਂ। ਦੁਕਾਨਦਾਰਾਂ ਵਪਾਰੀਆਂ ਟਰਾਂਸਪੋਰਟ ਮੁਲਾਜ਼ਮਾਂ, ਬਿਜਲੀ ਕਾਮਿਆਂ, ਮਜ਼ਦੂਰਾਂ, ਕਿਸਾਨਾਂ ਨੂੰ ਅਪੀਲ ਕੀਤੀ ਕਿ 30 ਨੂੰ ਪੂਰੀ ਤਰ੍ਹਾਂ ਸਹਿਯੋਗ ਦੇਣ , ਤਾਂ ਜੋ ਮੋਦੀ ਸਰਕਾਰ ਨੂੰ ਦਿਖਾ ਸਕੀਏ ਕਿ ਪੰਜਾਬ ਦੇ ਲੋਕ ਇੱਕਮੁੱਠ ਹਨ। ਉਹ ਮੰਗਾਂ ਮਨਾਏ ਬਿਨਾਂ ਨਹੀਂ ਰੁਕਣਗੇ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਦੱਪਰ ਟੌਲ ਪਲਾਜ਼ਾ ਤੋਂ ਸੜਕ ਜਾਮ ਕਰਾਂਗੇ। ਮੀਟਿੰਗ ਵਿੱਚ ਅਮਰੀਕ ਸਿੰਘ, ਸੁਖਜੀਤ ਸਿੰਘ, ਜੈ ਸਿੰਘ, ਅਮਨਦੀਪ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ ਤੇ ਹੋਰ ਕਿਸਾਨ ਆਗੂ ਹਾਜ਼ਰ ਰਹੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।