ਚੰਡੀਗੜ੍ਹ 15 ਅਪ੍ਰੈਲ,ਬੋਲੇ ਪੰਜਾਬ ਬਿਓਰੋ: ਨਗਰ ਨਿਗਮ ਨੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ‘ਚ ਹੁਣ ਪਾਣੀ ਬਰਬਾਦ ਕਰਨ ਉੱਤ ਭਾਰੀ ਜੁਰਮਾਨਾ ਲੱਗੇਗਾ। ਦੱਸ ਦਈਏ ਕਿ ਪਾਣੀ ਦੇ ਬਿੱਲ ਵਿੱਚ ਇਹ ਜ਼ੁਰਮਾਨਾ ਲਗ ਕੇ ਆਏਗਾ। ਜਾਣਕਾਰੀ ਦੇ ਅਨੁਸਾਰ 5512 ਰੁਪਏ ਦਾ ਜ਼ੁਰਮਾਨਾ ਹੋਏਗਾ।
ਕਾਰਾ ਧੋਣ ਤੇ, ਘਰ ਦੇ ਬਗੀਚੇ ਵਿੱਚ ਪਾਣੀ ਛੱਡਣ ਤੇ, ਵਾਟਰ ਮੀਟਰ ਲੀਕ ਹੋਣ ਤੇ, ਕੂਲਰ ਓਵਰ ਫਲੋ ਹੋਣ ਉੱਤੇ,ਟੁੱਟੀ ਖੁੱਲੀ ਛੱਡਣ ਤੇ ਵੇਹੜਾ ਧੋਣ ਉੱਤ ਵੀ ਭਾਰੀ ਜੁਰਮਾਨਾ ਲੱਗੇਗਾ। ਇਹ ਆਰਡਰ 15 ਅਪ੍ਰੈਲ ਤੋਂ 30 ਜੂਨ ਤੱਕ ਲਾਗੂ ਹੋਣਗੇ।