ਖੰਡ ਮਿਲ ਦੇ ਸਲਫਰ ਟੈਂਕ ‘ਚ ਧਮਾਕਾ, 2 ਲੋਕਾਂ ਦੀ ਮੌਤ

ਨੈਸ਼ਨਲ

ਮੁੰਬਈ, 27 ਦਸੰਬਰ,ਬੋਲੇ ਪੰਜਾਬ ਬਿਊਰੋ :
ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿੱਚ ਖੰਡ ਮਿਲ ਦੇ ਸਲਫਰ ਟੈਂਕ ਵਿੱਚ ਧਮਾਕਾ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਇਸ ਧਮਾਕੇ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਜਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਪਰੇਤੂਰ ਵਿਖੇ ਸਥਿਤ ਬਾਗੇਸ਼ਵਰੀ ਖੰਡ ਮਿੱਲ ਵਿੱਚ ਵਾਪਰਿਆ।ਮਿੱਲ ਵਿੱਚ ਕੰਮ ਚਲ ਰਿਹਾ ਸੀ, ਉਸ ਸਮੇਂ ਸਲਫਰ ਟੈਂਕ ‘ਚ ਧਮਾਕਾ ਹੋ ਗਿਆ।
ਮ੍ਰਿਤਕਾਂ ਦੀ ਪਛਾਣ ਸਿੰਧਖੇੜਾ ਰਾਜਾ ਦੇ ਨਿਵਾਸੀ ਅਸ਼ੋਕ ਤੇਜਰਾਓ ਦੇਸ਼ਮੁਖ (56) ਅਤੇ ਪਰੇਤੂਰ ਦੇ ਨਿਵਾਸੀ ਅੱਪਾਸਾਹਿਬ ਸ਼ੰਕਰ ਪਾਰਖੇ (42) ਵਜੋਂ ਹੋਈ ਹੈ। ਜਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰੇਤੂਰ ਪੁਲੀਸ ਹਾਦਸੇ ਦੀ ਜਾਂਚ ਕਰ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।