ਠੇਕੇ ਉਤੇ ਕੰਮ ਕਰਦੇ ਮੁਲਾਜ਼ਮ ਨੇ ਸਰਕਾਰੀ ਖਜ਼ਾਨੇ ਚੋਂ 21 ਕਰੋੜ ਦਾ ਕੀਤਾ ਘਪਲਾ

ਨੈਸ਼ਨਲ

ਗਰਲ ਫਰੈਂਡ ਨੂੰ ਲੈ ਕੇ ਦਿੱਤਾ ਆਲੀਸ਼ਾਨ ਫਲੈਟ ਤੇ ਕਰੋੜਾਂ ਰੁਪਏ ਦੀ ਐਨਕ

ਮੁੰਬਈ, 26 ਦਸੰਬਰ,ਬੋਲੇ ਪੰਜਾਬ ਬਿਊਰੋ :

ਮਹਾਰਾਸ਼ਟਰ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਠੇਕੇ ਉਤੇ ਕੰਮ ਕਰਦੇ ਮੁਲਾਜ਼ਮ ਨੇ ਸਰਕਾਰ ਨੂੰ 21 ਕਰੋੜ ਤੋਂ ਵੱਧ ਦਾ ਚੂਨਾ ਲਗਾ ਦਿੱਤਾ। ਸਰਕਾਰੀ ਖਜ਼ਾਨੇ ਵਿੱਚ ਘੁਟਾਲਾ ਕਰਨ ਵਾਲੇ ਨੌਜਵਾਨ ਨੇ ਆਪਣੀ ਗਰਲ ਫਰੈਂਡ ਨੂੰ 4 ਕਮਰਿਆਂ ਦਾ ਆਲੀਸ਼ਾਨ ਫਲੈਟ ਵੀ ਲੈ ਦੇ ਦਿੱਤਾ। ਛੱਤਰਪਤੀ ਸੰਭਾਜੀਨਗਰ ਸਪੋਰਟ ਕੰਪਲੈਕਸ ਵਿੱਚ 21 ਕਰੋੜ 59 ਲੱਖ ਰੁਪਏ ਦੇ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਕੰਟਰੈਕਟ ਉਤੇ ਕੰਮ ਕਰਦੇ ਇਕ ਕਰਮਚਾਰੀ ਜਿਸ ਦੀ ਤਨਖਾਹ ਸਿਰਫ 13 ਹਜ਼ਾਰ ਰੁਪਏ ਹਨੇ ਨੇ ਕਰੋੜਾਂ ਰੁਪਏ ਦਾ ਘੁਟਾਲਾ ਕਰ ਦਿੱਤਾ। ਕਰਮਚਾਰੀ ਨੇ ਘੁਟਾਲਾ ਕਰਕੇ ਬੀਐਮਡਬਲਿਊ ਕਾਰ ਅਤੇ ਬਾਈਕ ਖਰੀਦੀ ਤੇ ਇਸ ਤੋਂ ਇਲਾਵਾ ਆਪਣੀ ਲੜਕੀ ਮਿੱਤਰ ਲਈ ਫਲੈਟ ਲੈ ਕੇ ਦਿੱਤਾ।

ਹਰਸ਼ਲ ਕੁਮਾਰ ਅਨਿਲ ਨਾਮ ਦੇ ਇਸ ਕਰਮਚਾਰੀ ਨੇ ਆਪਣੇ ਇਕ ਸਾਥੀ ਨਾਲ ਮਿਲਕੇ ਸਪੋਰਟਸ ਕੰਪਲੈਕਸ਼ ਐਡਮੀਨਿਸਟ੍ਰੇਸ਼ਨ ਤੋਂ ਇੰਟਰਨੈਟ ਬੈਕਿੰਗ ਰਾਹੀਂ ਪੈਸੇ ਚੋਰੀ ਕੀਤੇ। ਆਰੋਪੀ ਮੁਖ ਰੂਪ ਨਾਲ ਕੰਟਰੈਕਟ ਤੌਰ ਉਤੇ ਕੰਪਿਊਟਰ ਆਪਰੇਟਰ ਦਾ ਕੰਮ ਕਰਦਾ ਸੀ।ਮੁਖ ਆਰੋਪੀ ਨੇ ਕਥਿਤ ਤੌਰ ਉਤੇ ਖੇਡ ਵਿਭਾਗ ਦੇ ਪੁਰਾਣੇ ਲੇਟਰਹੈਡ ਦੀ ਵਰਤੋਂ ਕਰਕੇ ਬੈਂਕ ਨੂੰ ਈਮੇਲ ਰਾਹੀਂ ਖੇਡ ਪਰਿਸਰ ਦੇ ਬੈਂਕ ਖਾਤੇ ਨਾਲ ਜੁੜੇ ਈਮੇਲ ਪਤਿਆਂ ਨੂੰ ਬਦਲਣ ਲਈ ਬੇਨਤੀ ਕੀਤੀ ਗਈ ਸੀ। ਉਸਨੇ ਸਿਰਫ ਇਕ ਅਕਸ਼ਰ ਬਦਲਕੇ ਇਕ ਸਮਾਨ ਈਮੇਲ ਪਤਾ ਤਿਆਰ ਕੀਤਾ ਸੀ। ਮੁੱਖ ਆਰੋਪੀ ਨਵੀਂ ਬਣਾਈ ਗਈ ਈਮੇਲ ਦੀ ਵਰਤੋਂ ਕਰਨ ਵਿੱਚ ਸਮਰਥ ਸੀ। ਫਿਰ ਉਸਨੇ ਬੈਂਕ ਨਾਲ ਨੈਟਬੈਕਿੰਗ ਸਰਵਿਸ ਐਕਟਿਵ ਕੀਤੀ। ਪੁਲਿਸ ਨੇ ਦੱਸਿਆ ਕਿ 1 ਜੁਲਾਈ ਤੋਂ 7 ਦਸੰਬਰ 2024 ਤੱਕ ਕੰਪਿਊਟਰ ਆਪਰੇਟਰ ਨੇ ਆਪਣੇ ਅਤੇ 12 ਹੋਰ ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫਰ ਕੀਤੇ। ਇਨ੍ਹਾਂ ਵਿਚੋਂ ਇਕ ਖਾਤੇ ਵਿੱਚ 3 ਕਰੋੜ ਰੁਪਏ ਹਨ।ਜਾਂਚ ਵਿੱਚ ਪਤਾ ਲੱਗਿਆ ਕਿ ਉਸਨੇ 1.2 ਕਰੋੜ ਦੀ ਇਕ ਬੀਐਮਬਲਿਊ ਕਾਰ, 1.3 ਕਰੋੜ ਦੀ ਇਕ ਹੋਰ ਐਸਯੂਵੀ, 32 ਲੱਖ ਦੀ ਇਕ ਬੀਐਮਡਬਲਿਊ ਮੋਟਰਸਾਈਕਲ ਅਤੇ ਇਕ ਆਲੀਸ਼ਾਨ 4ਬੀਐਚਕੇ ਫਲੈਟ ਕਰੀਦਿਆ ਹੈ।ਆਪਣੀ ਗਰਲਫਰੈਂਡ ਲਈ ਹੀਰੇ ਜੜ੍ਹਿਆ ਚਸ਼ਮਾ ਵੀ ਆਰਡਰ ਕੀਤਾ ਸੀ।

21 ਕਰੋੜ 59 ਲੱਖ ਰੁਪਏ ਦੇ ਮਾਮਲੇ ਵਿੱਚ ਮੁੱਖ ਆਰੋਪੀ ਫਿਲਹਾਲ ਫਰਾਰ ਹੈ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ। ਮੰਗਲਵਾਰ ਨੂੰ ਛੱਤਰਪਤੀ ਸੰਭਾਜੀਨਗਰ ਸ਼ਹਿਰ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਔਰੰਗਾਬਾਦ ਏਅਰਪੋਰਟ ਦੇ ਨੇੜੇ 4ਬੀਐਚਕੇ ਫਲੈਟ ਦੀ ਤਲਾਸ਼ੀ ਲਈ। ਅਧਿਕਾਰੀਆਂ ਨੇ 4 ਘੰਟੇ ਦੇ ਕਰੀਬਤਲਾਸ਼ੀ ਲਈ, ਪ੍ਰੰਤੂ ਕੋਈ ਕੀਮਤੀ ਸਾਮਾਨ ਨਹੀਂ ਮਿਲਿਆ। ਆਰੋਪੀ ਵੱਲੋਂ ਇਸ ਮਾਮਲੇ ਵਿੱਚ ਹੋਰ ਲੋਕਾਂ ਦੀ ਵੀ ਮਦਦ ਲਈ ਗਹੀ ਸੀ ਜਿਨ੍ਹਾਂ ਵਿੱਚ ਸਸ਼ੋਦਾ ਸ਼ੇਟੀ ਅਤੇ ਉਸਦੇ ਪਤੀ ਬੀ ਕੇ ਜੀਵਨ ਸ਼ਾਮਲ ਸਨ। ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।