ਨਵੀਂ ਦਿੱਲੀ, 25 ਦਸੰਬਰ, ਬੋਲੇ ਪੰਜਾਬ ਬਿਓੂਰੋ :
ਪਾਰਲੀਮੈਂਟ ਦੇ ਨੇੜੇ ਇਕ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵਿੱਚ ਵਿਅਕਤੀ ਗੰਭੀਰ ਰੂਪ ਵਿੱਚ ਝੁਲਸਿਆ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ਤੋਂ ਪੈਟਰੋਲ ਬਰਾਮਦ ਕੀਤਾ ਗਿਆ। ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਸਬੰਧੀ ਦਿੱਲੀ ਪੁਲਿਸ ਨੇ ਦੱਸਿਆ ਕਿ ਯੂਪੀ ਦੇ ਬਾਗਪਤ ਦੇ ਰਹਿਣ ਵਾਲੇ ਜਿਤੇਂਦਰ ਨੇ ਰੇਲ ਭਵਨ ਦੇ ਗੋਲ ਚੱਕਰ ਵਿੱਚ ਖੁਦ ਨੂੰ ਅੱਗ ਲਗਾ ਲਈ। ਸਥਾਨਕ ਪੁਲਿਸ ਅਤੇ ਰੇਲਵੇ ਪੁਲਿਸ ਅਤੇ ਕੁਝ ਆਮ ਲੋਕਾਂ ਨੇ ਮਿਲਕੇ ਅੱਗ ਬੁਝਾਈ। ਜਿਤੇਂਦਰ ਨੂੰ ਹਸਪਤਾਲ ਪਹੁੰਚਾਇਆ ਗਿਆ। ਅਜਿਹਾ ਲਗ ਰਿਹਾ ਹੈ ਕਿ ਇਹ ਮਾਮਲਾ ਬਾਗਪਤ ਵਿੱਚ ਆਪਸੀ ਰੰਜਿਸ਼ ਦਾ ਹੈ, ਜਿਸ ਦੇ ਚਲਦਿਆਂ ਖੁਦ ਨੂੰ ਅੱਗ ਲਗਾ ਲਈ।