ਕਿਡਸ ਐਂਡ ਟੀਨ ਫੈਸ਼ਨ ਸ਼ੋਅ ਸੀਜ਼ਨ-4 ਵਿੱਚ ਰਹਿਮਤਜੋਤ ਕੌਰ ਨੇ ਮਿਸ ਟੀਨ ਦਾ ਖਿਤਾਬ ਜਿੱਤਿਆ

ਪੰਜਾਬ

ਪੀਬੀ ਈਵੈਂਟ ਟਰੱਸਟ ਵੱਲੋਂ ਬੱਚਿਆਂ ਦੇ ਹੁਨਰ ਪ੍ਰਗਟਾਵੇ ਲਈ ਦਿੱਤਾ ਗਿਆ ਵੱਡਾ ਮੰਚ: ਅਰਚਨਾ ਗੌੜ ਕੋ-ਫਾਉਂਡਰ

ਰਾਜਪੁਰਾ 22 ਦਸੰਬਰ ,ਬੋਲੇ ਪੰਜਾਬ ਬਿਊਰੋ:

ਦਿੱਲੀ ਦੇ ਕਨਾਟ ਪਲੇਸ ਵਿੱਚ ਸਥਿਤ ਹੋਟਲ ਲੀ-ਮੈਰੀਡੀਅਨ ਵਿਖੇ ਪੀ ਬੀ ਈਵੈਂਟ ਟਰਸਟ ਅਤੇ ਮਿਸ ਅਰਚਨਾ ਗੌੜ ਕੋ-ਫਾਉਂਡਰ ਵੱਲੋਂ ਕਰਵਾਏ ਗਏ ਕਿਡਜ ਐਂਡ ਟੀਨ ਫੈਸ਼ਨ ਸ਼ੋਅ ਵਿੱਚ ਰਾਜਪੁਰਾ ਦੀ 13 ਸਾਲਾ ਰਹਿਮਤਜੋਤ ਕੌਰ ਚਾਨੀ ਸਪੁੱਤਰੀ ਰਾਜਿੰਦਰ ਸਿੰਘ ਚਾਨੀ ਮਿਸ ਟੀਨ 2024 ਦੀ ਜੇਤੂ ਬਣੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਹਿਮਤਜੋਤ ਕੌਰ ਦੀ ਮਾਤਾ ਜਸਵੀਰ ਕੌਰ ਨੇ ਕਿਹਾ ਕਿ 550 ਬੱਚਿਆਂ ਦੀ ਆਨ ਲਾਈਨ ਆਡੀਸ਼ਨ ਅਤੇ ਆਫ ਲਾਈਨ ਪ੍ਰਫਾਰਮੈਂਸ ਸਕਰੂਟਨੀ ਵਿੱਚੋਂ ਗੁਜਰਦੇ ਹੋਏ ਬੀਤੀ ਰਾਤ 21 ਦਸੰਬਰ ਨੂੰ ਹੋਏ ਗਰੈਂਡ ਫੀਨਾਲੇ ਦੌਰਾਨ ਰਹਿਮਜੋਤ ਕੌਰ ਲੜਕੀਆਂ ਦੇ 12 ਤੋਂ 19 ਸਾਲ ਗਰੁੱਪ ਮੁਕਾਬਲੇ ਵਿੱਚੋਂ ਜੇਤੂ ਰਹੀ। ਇਸ ਮੌਕੇ ਹਿੰਦੀ ਫਿਲਮਾਂ ਦੀ ਕਲਾਕਾਰ ਜ਼ੋਇਆ ਅਫਰੋਜ਼ (ਫੇਮ ਸਿਕੰਦਰ ਕਾ ਮੁਕੱਦਰ ਫਿਲਮ) ਨੇ ਵੀ ਰਹਿਮਤਜੋਤ ਕੌਰ ਦੀ ਪ੍ਰਫਾਰਮੈਂਸ ਦੀ ਪ੍ਰਸੰਸਾ ਕੀਤੀ।

ਤਿੰਨ ਮੈਂਬਰੀ ਜਿਊਰੀ ਦੇ ਮੈਂਬਰ ਅਤੇ ਮੋਟੀਵੇਸ਼ਨਲ ਸਪੀਕਰ ਔਥਰ ਸ਼ੈਰੀ ਸੁਪਰੀਤ, ਪ੍ਰਿਅੰਕਾ ਬਹਿਲ ਅਤੇ ਅਮਿਤ ਆਰ. ਅਗਰਵਾਲ, ਡਾ: ਅਲੋਕ ਕੋਰੀਓਗ੍ਰਾਫਰ, ਜਤਿਨ ਸਚਦੇਵਾ ਐਂਕਰ, ਇੰਜੀ: ਸੰਜੀਵ ਗੁਪਤਾ ਨੇ ਰਹਿਮਜੋਤ ਕੌਰ ਦੀ ਛੋਟੀ ਉਮਰੇ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਅਗਵਾਈ ਵੀ ਕੀਤੀ। ਰਾਜਪੁਰਾ ਵਿਖੇ ਪਹੁੰਚਣ ਤੇ ਪਰਿਵਾਰ ਦੇ ਮੈਂਬਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਰਹਿਮਤਜੋਤ ਕੌਰ ਨੂੰ ਵਧਾਈ ਦਿੱਤੀ ਜਿਹਨਾਂ ਵਿੱਚ ਵਿਮਲ ਜੈਨ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਅਤੇ ਸਮੂਹ ਮੈਂਬਰਾਂ, ਕੁਲਦੀਪ ਵਰਮਾ ਪ੍ਰਧਾਨ ਵਿਦਿਆਰਥੀ ਕਲਿਆਣ ਪ੍ਰੀਸ਼ਦ ਅਤੇ ਮੈਂਬਰਾਂ, ਸ਼ਮਸ਼ੇਰ ਸਿੰਘ ਸਮਾਜ ਸੇਵੀ, ਰਾਜ ਕਪੂਰ ਦਿੱਲੀ, ਦਿਵਿਆ, ਨਵਦੀਪ ਸਿੰਘ ਚਾਨੀ ਸ਼ਾਮਲ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।