ਪਲਾਸਟਿਕ-ਮੁਕਤ ਤੇ ਜ਼ੀਰੋ-ਵੇਸਟ ਪਹਲ ਰਾਹੀਂ ਪ੍ਰਦੂਸ਼ਣ ਮੁਕਤ ਪਰਿਵਰਤਨ ਦਾ ਸੁਨੇਹਾ ਦਿਤਾ
ਮੋਹਾਲੀ, 21 ਦਸੰਬਰ ,ਬੋਲੇ ਪੰਜਾਬ ਬਿਊਰੋ:
ਸਮਾਲ ਵੰਡਰਜ਼ ਸਕੂਲ, ਫੇਜ਼ 7 ਨੇ ਆਪਣਾ ਸਲਾਨਾ ਮਿਊਜ਼ਿਕਲ ਡੇ ‘ਮਿਊਜ਼ਿਕਲ ਮਨਚਕਿਨਜ਼’ ਸ਼ਾਨਦਾਰ ਢੰਗ ਨਾਲ ਮਨਾਇਆ। ਇਸ ਸਾਲ ਦੀ ਥੀਮ ‘ਸਿਮਫਨੀ ਆਫ ਸੀਜ਼ਨਜ਼’ ਵੱਖ-ਵੱਖ ਮੌਸਮਾਂ ਅਤੇ ਉਨ੍ਹਾਂ ਦੀਆਂ ਸੁੰਦਰਤਾਵਾਂ ਵਿਚਕਾਰ ਇਕਸੁਰਤਾ ਨੂੰ ਦਰਸਾਉਂਦੀ ਹੈ। ਛੋਟੇ ਬੱਚਿਆਂ ਨੇ ਸਟੇਜ ‘ਤੇ ਸ਼ਾਨਦਾਰ ਊਰਜਾ ਅਤੇ ਆਤਮ ਵਿਸ਼ਵਾਸ ਨਾਲ ਆਪਣੀ ਪੇਸ਼ਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਗੀਤ, ਕਵਿਤਾਵਾਂ ਅਤੇ ਪ੍ਰਾਰਥਨਾਵਾਂ ਪੇਸ਼ ਕੀਤੀਆਂ।
ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਦੀਆਂ ਅਰਦਾਸਾਂ ਨਾਲ ਹੋਈ, ਜਿਨ੍ਹਾਂ ਰਾਹੀਂ ਸ਼ਾਂਤੀ ਅਤੇ ਸਕਾਰਾਤਮਕਤਾ ਦਾ ਸੁਨੇਹਾ ਦਿੱਤਾ ਗਿਆ। ਇਸ ਤੋਂ ਬਾਅਦ, ਬੱਚਿਆਂ ਨੇ ਕਵਿਤਾਵਾਂ ਅਤੇ ਗੀਤਾਂ ਰਾਹੀਂ ਹਰ ਮੌਸਮ ਦੀ ਵਿਸ਼ੇਸ਼ਤਾ ਨੂੰ ਖੂਬਸੂਰਤੀ ਨਾਲ ਦਰਸਾਇਆ। ਦਰਸ਼ਕਾਂ ਨੂੰ ਨਾਂ ਕੇਵਲ ਮੌਸਮਾਂ ਦੀ ਖੂਬਸੂਰਤੀ ਮਹਿਸੂਸ ਹੋਈ, ਸਗੋਂ ਕੁਦਰਤ ਪ੍ਰਤੀ ਜਾਗਰੂਕਤਾ ਦਾ ਮਜ਼ਬੂਤ ਸੁਨੇਹਾ ਵੀ ਮਿਲਿਆ।
ਇਸ ਮੌਕੇ ‘ਤੇ ਸਭ ਤੋਂ ਆਕਰਸ਼ਕ ਹਿੱਸਾ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਕ੍ਰਿਸਮਸ ਕੈਰੋਲ ਅਤੇ ਨਵੇਂ ਸਾਲ ਦੇ ਸਵਾਗਤ ਦੇ ਗੀਤ ਸਨ, ਜਿਸ ਨੇ ਪੂਰੇ ਮਾਹੌਲ ਨੂੰ ਖੁਸ਼ੀ ਅਤੇ ਜੋਸ਼ ਨਾਲ ਭਰ ਦਿੱਤਾ।
ਸਿਹਤਮੰਦ ਜੀਵਨ ਸ਼ੈਲੀ ਅਤੇ ਕੁਦਰਤ ਨੂੰ ਉਤਸ਼ਾਹਿਤ ਕਰਕੇ ਇਸ ਸੰਸਾਰ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਵਿੱਚ ਵਿਸ਼ਵਾਸ ਰੱਖਣ ਵਾਲੇ ਪ੍ਰਿੰਸੀਪਲ ਹਰਦੀਪ ਕੇ ਨਾਮਾ ਨੇ ਸਮਾਗਮ ਨੂੰ ਪਲਾਸਟਿਕ-ਮੁਕਤ ਤੇ ਜ਼ੀਰੋ-ਵੇਸਟ ਪਹਲ ਰਾਹੀਂ ਪ੍ਰਦੂਸ਼ਣ ਮੁਕਤ ਪਰਿਵਰਤਨ ਦਾ ਸੁਨੇਹਾ ਦਿਤਾ। ਉਨ੍ਹਾਂ ਨੇ ਕਾਗਜ਼ ਦੇ ਘੱਟ ਇਸਤੇਮਾਲ, ਪਲਾਸਟਿਕ ਦੀਆਂ ਬੋਤਲਾਂ ਨੂੰ ਬੰਦ ਕਰਨ ਅਤੇ ਊਰਜਾ ਬਚਤ ‘ਤੇ ਜ਼ੋਰ ਦਿੱਤਾ। ਪ੍ਰਿੰਸੀਪਲ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੋਜ਼ਾਨਾ ਜੀਵਨ ਵਿੱਚ ਇਹ ਆਦਤਾਂ ਅਪਣਾਉਣ।
ਉਨ੍ਹਾਂ ਨੇ ਕਿਹਾ, “ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਕੁਦਰਤ ਪ੍ਰਤੀ ਜ਼ਿੰਮੇਵਾਰ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ਵਿੱਚ ਪਰਿਆਵਰਨ ਦੀ ਰੱਖਿਆ ਲਈ ਤਿਆਰ ਹੋ ਸਕਣ। ਛੋਟੇ ਕਦਮ ਵੀ ਵੱਡੇ ਬਦਲਾਅ ਲਿਆ ਸਕਦੇ ਹਨ ਅਤੇ ਸਫ਼ਾਈ ਅਤੇ ਟਿਕਾਊ ਭਵਿੱਖ ਦੀ ਰਾਹ ਲੰਭ ਸਕਦੇ ਹਨ।”
ਇਸ ਆਯੋਜਨ ਨੇ ਸਿਰਫ਼ ਬੱਚਿਆਂ ਨੂੰ ਆਪਣੇ ਕਲਾ ਪ੍ਰਦਰਸ਼ਨ ਦਾ ਮੌਕਾ ਦਿੱਤਾ, ਸਗੋਂ ਕੁਦਰਤ ਸੰਰਕਸ਼ਣ ਦੇ ਸੁਨੇਹੇ ਨੂੰ ਫੈਲਾਉਣ ਦਾ ਵੀ ਮੌਕਾ ਦਿੱਤਾ।