ਚੰਡੀਗੜ੍ਹ, 21 ਦਸੰਬਰ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿੱਚ ਅੱਜ ਪੰਜ ਜ਼ਿਲ੍ਹਿਆਂ ਦੇ ਨਗਰ ਨਿਗਮਾਂ , 41 ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ।
ਅਮਲੋਹ ਵਿੱਚ ਉਪਚੋਣ ਦੌਰਾਨ ਵਿਧਾਇਕ ਦੇ ਪੀਏ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਦੋਸ਼ ਲੱਗਾ ਹੈ ਕਿ ਵਿਧਾਇਕ ਦੇ ਭਰਾ ਨੇ ਇੱਕ ਨੌਜਵਾਨ ਨੂੰ ਡੰਡੇ ਮਾਰ ਕੇ ਜਖ਼ਮੀ ਕੀਤਾ ਹੈ।
ਪਟਿਆਲਾ ਵਿੱਚ ਨਗਰ ਨਿਗਮ ਚੋਣਾਂ ਦੌਰਾਨ ਕਈ ਥਾਵਾਂ ‘ਤੇ ਹੰਗਾਮਾ ਹੋਇਆ ਹੈ। ਵਾਰਡ ਨੰਬਰ 34 ਵਿੱਚ ਭਾਜਪਾ ਉਮੀਦਵਾਰ ਸੁਨੀਲ ਨਈਅਰ ਨੇ ਆਪਣੇ ਉੱਪਰ ਪੈਟਰੋਲ ਪਾ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਜਦਕਿ ਵਾਰਡ ਨੰਬਰ 12 ਵਿੱਚ ਅਕਾਲੀ ਨੇਤਾ ਸੁਖਜਿੰਦਰ ਪਾਲ ਸਿੰਘ ਮਿੰਟਾ ਟੈਂਕੀ ‘ਤੇ ਚੜ੍ਹ ਗਏ ਹਨ। ਉਨ੍ਹਾਂ ਨੇ ਵਿਰੋਧੀਆਂ ‘ਤੇ ਬੂਥ ਹਟਾਉਣ ਦਾ ਦੋਸ਼ ਲਗਾਇਆ ਹੈ।
ਐਸਏਐਸ ਨਗਰ ਵਿੱਚ ਸਵੇਰੇ 11 ਵਜੇ ਤੱਕ 34.19 ਫ਼ੀਸਦੀ ਵੋਟਿੰਗ ਹੋਈ ਹੈ। ਜਦਕਿ ਪਟਿਆਲਾ ਵਿੱਚ ਸਵੇਰੇ 11 ਵਜੇ ਤੱਕ 16 ਫ਼ੀਸਦੀ ਵੋਟਾਂ ਪਈਆਂ ਹਨ।