ਸੁਨਾਮ ਊਧਮ ਸਿੰਘ ਵਾਲਾ, 21 ਦਸੰਬਰ, ਬੋਲੇ ਪੰਜਾਬ ਬਿਊਰੋ :
ਪਿੰਡ ਮਿਰਜ਼ਾ ਪਤੀ ਨਮੋਲ ਦੀ ਮੌਜੂਦਾ ਸਰਪੰਚ ਦਾ ਇੱਕ ਨਿੱਜੀ ਸਕੂਲ ਵੈਨ ਦੀ ਟੱਕਰ ਨਾਲ ਦਿਹਾਂਤ ਹੋ ਗਿਆ।ਇਸ ਸੰਬੰਧ ਵਿੱਚ ਥਾਣਾ ਚੀਮਾ ਦੇ ਹੌਲਦਾਰ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ, ਜਦੋਂ ਮੌਜੂਦਾ ਸਰਪੰਚ ਹਰਬੰਸ ਕੌਰ (ਉਮਰ ਲਗਭਗ 63 ਸਾਲ) ਆਪਣੇ ਪੋਤੇ-ਪੋਤੀ ਨੂੰ ਸਕੂਲ ਵੈਨ ਵਿੱਚ ਬਿਠਾਉਣ ਲਈ ਗਈ , ਤਾਂ ਸਕੂਲ ਵੈਨ ਵਿੱਚ ਬੱਚਿਆਂ ਨੂੰ ਬਿਠਾਉਣ ਦੇ ਬਾਅਦ ਜਦੋਂ ਵੈਨ ਚਾਲਕ ਨੇ ਵੈਨ ਚਲਾਈ ਤਾਂ ਸਰਪੰਚ ਹਰਬੰਸ ਕੌਰ ਵੈਨ ਦੀ ਚਪੇਟ ਵਿੱਚ ਆ ਗਈ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਸਰਪੰਚ ਹਰਬੰਸ ਕੌਰ ਦਾ ਪੋਸਟਮਾਰਟਮ ਕਰਵਾਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਵੈਨ ਚਾਲਕ ਵਿਰੁੱਧ ਸੰਬੰਧਿਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।