ਮੋਹਾਲੀ,19, ਦਸੰਬਰ ,ਬੋਲੇ ਪੰਜਾਬ ਬਿਊਰੋ :
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਨੰਬਰ ਤਿੰਨ ਮੋਹਾਲੀ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬਰਾਂਚ ਮੋਹਾਲੀ ਦਾ ਵਫ਼ਦ ਕਾਰਜਕਾਰੀ ਇੰਜੀਨੀਅਰ ਰਮਨਪ੍ਰੀਤ ਸਿੰਘ ਨੂੰ ਮਿਲਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਆਗੂ ਸਰੂਪ ਸਿੰਘ ਮਾਜਰੀ ਨੇ ਦੱਸਿਆ ਕਿ ਫੀਲਡ ਮੁਲਾਜ਼ਮਾਂ ਦੀਆਂ ਵਰਦੀਆਂ, ਅੰਗਹੀਣ ਮੁਲਾਜ਼ਮਾਂ ਨੂੰ ਆ ਰਹੀਆਂ ਦਿੱਕਤਾਂ ਅਤੇ ਹੋਰ ਮੰਗਾਂ ਸਬੰਧੀ ਇੰਜੀਨੀਅਰ ਨੂੰ ਜਾਣੂ ਕਰਾਇਆ ਗਿਆ। ਸੰਬੰਧਤ ਇੰਜੀਨੀਅਰ ਵੱਲੋਂ ਭਰੋਸਾ ਦਿੱਤਾ ਕਿ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਜੋਨ ਪ੍ਰਧਾਨ ਮੁਲਾਗਰ ਸਿੰਘ ਖਮਾਣੋ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਖਾਸ ਕਰਕੇ ਫੀਲਡ ਮੁਲਾਜ਼ਮਾਂ ਨੂੰ ਆਮ ਆਦਮੀ ਦੀ ਸਰਕਾਰ ਤੋਂ ਬਹੁਤ ਉਮੀਦਾਂ ਸਨ, ਪਰੰਤੂ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਕਾਰਪੋਰੇਟ ਪੱਖੀ ਤੇ ਮੁਲਾਜ਼ਮ ਵਿਰੋਧੀ ਸਾਬਤ ਹੋ ਚੁੱਕੀ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਜ਼ਿਕਰ ਕਰਦੇ ਹੋਏ ਇਹਨਾਂ ਕਿਹਾ ਕਿ ਫੀਲਡ ਮੁਲਾਜ਼ਮਾਂ ਦਾ ਕੋਈ ਪ੍ਰਮੋਸ਼ਨ ਚੈਨਲ ਨਹੀਂ ਹੈ ।ਇਥੋਂ ਤੱਕ ਇੰਜੀਨੀਅਰ ਕੇਡਰ ਇੱਕ ਕਲਰਕ ਬਣ ਕੇ ਰਹਿ ਗਿਆ ਹੈ ਵਿਭਾਗ ਦੀ ਸਾਰੀ ਕਮਾਂਡ ਆਈਐਸ, ਪੀਸੀਐਸ ਅਫਸਰਾਂ ਕੋਲ ਸਰਕਾਰ ਨੇ ਦੇ ਦਿੱਤੀ ਹੈ। ਇਹਨਾਂ ਮੰਗ ਕੀਤੀ ਕਿ ਫੀਲਡ ਦੇ ਦਰਜਾ ਚਾਰ ਮੁਲਾਜ਼ਮਾਂ ਨੂੰ ਜੋ ਪ੍ਰਮੋਸ਼ਨ ਨਿਯਮ ਤਹਿ ਕੀਤੇ ਹਨ। ਇਹਨਾਂ ਨਿਯਮਾਂ ਅਨੁਸਾਰ ਵੱਡਾ ਆਰਥਿਕ ਨੁਕਸਾਨ ਹੁੰਦਾ ਹੈ ਕਿਉਂਕਿ ਦੋ ਸਾਲ ਘੱਟ ਜਾਣ ਜਾਣੇ ਹਨ ਅਤੇ ਸਿਰਫ ਇੱਕ ਇੰਕਰੀਮੈਂਟ ਹੀ ਮਿਲਦੀ ਹੈ। ਇਹਨਾਂ ਵਿਭਾਗ ਦੇ ਕੈਬਨਿਟ ਮੰਤਰੀ ਤੋਂ ਮੰਗ ਕੀਤੀ ਕਿ ਦਰਜਾ ਚਾਰ ਤੇ ਦਰਜਾ ਤਿੰਨ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਦੇ ਆਖਰੀ ਮਹੀਨੇ ਉਪਰੰਤ ਅਗਲੀ ਪੋਸਟ ਤੇ ਪ੍ਰਮੋਟ ਕਰਕੇ ਸਨਮਾਨ ਦਿੱਤਾ ਜਾਵੇ ।ਇਸ ਸਬੰਧੀ ਸਰਕਾਰ ਦਾ ਇੱਕ ਰੁਪਆ ਵੀ ਖਰਚ ਨਹੀਂ ਹੋਵੇਗਾ। ਇਸ ਮੌਕੇ ਸੁਖਦੇਵ ਸਿੰਘ ਕੁਬਾੜੀ ਅਮਰੀਤ ਸਿੰਘ ਖਿਦਰਾਵਾਦ ਬ੍ਰਹਮਪਾਲ ਸਹੋਤਾ ਬਹਾਦਰ ਸਿੰਘ ਆਦਿ ਹਾਜ਼ਰ ਸਨ।