ਨਵਾਂਸ਼ਹਿਰ, 19 ਦਸੰਬਰ, ਬੋਲੇ ਪੰਜਾਬ ਬਿਊਰੋ :
ਕੈਨੇਡਾ ਗਈ 21 ਸਾਲਾ ਲੜਕੀ ਸੰਗਮ ਵਾਸੀ ਔੜ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੰਗਮ ਦਾ ਉਸ ਦੇ ਪਿੰਡ ਔੜ ਦੇ ਸ਼ਮਸਾਨਘਾਟ ‘ਚ ਅੰਤਿਮ ਸਸਕਾਰ ਕੀਤਾ ਗਿਆ। ਸੰਗਮ ਦੇ ਚਾਚਾ ਮਿਸ਼ਨਰੀ ਗਾਇਕ ਐੱਸਐੱਸ ਅਜਾਦ ਨੇ ਦੱਸਿਆ ਕਿ ਸੰਗਮ ਇਕ ਸਾਲ ਪਹਿਲਾ ਕੈਨੇਡਾ ਪੜ੍ਹਨ ਲਈ ਗਈ ਸੀ। ਜਿਥੇ ਉਸ ਦੀ ਸੜਕ ਹਾਦਸੇ ਚ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਉਨ੍ਹਾ ਦੇ ਭਰਾ ਦੇਵੀ ਦਿਆਲ ਨੇ ਬਹੁਤ ਮਿਹਨਤ ਕਰਕੇ ਬੇਟੀ ਸੰਗਮ ਨੂੰ ਪੜ੍ਹਣ ਲਈ ਕੈਨੇਡਾ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਦੋ ਹਫਤੇ ਬਾਅਦ ਸੰਗਮ ਦੀ ਲਾਸ਼ ਪਿੰਡ ਪਹੁੰਚੀ। ਜਿਸ ਉਪਰੰਤ ਅੰਤਿਮ ਸਸਕਾਰ ਕੀਤਾ ਗਿਆ।