ਨਵੀਂ ਦਿੱਲੀ, 17 ਦਸੰਬਰ,ਬੋਲੇ ਪੰਜਾਬ ਬਿਊਰੋ :
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਤੋਂ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਪੰਜ ਦਿਨਾਂ ਦੌਰੇ ’ਤੇ ਰਹਿਣਗੇ । ਰਾਸ਼ਟਰਪਤੀ ਭਵਨ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਰਾਸ਼ਟਰਪਤੀ 17 ਤੋਂ 21 ਦਸੰਬਰ ਤੱਕ ਇਸ ਦੌਰੇ ਦੌਰਾਨ ਨਿਲਯਮ, ਬੋਲਾਰਮ ਅਤੇ ਸਿਕੰਦਰਾਬਾਦ ਵਿਖੇ ਜਾਣਗੇ।
ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦ੍ਰੌਪਦੀ ਮੁਰਮੂ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੰਗਲਗਿਰੀ ਸਥਿਤ ਏਮਜ਼ ਦੇ ਦੀਕਸ਼ਾਂਤ ਸਮਾਰੋਹ ਵਿੱਚ ਭਾਗ ਲੈਣਗੇ। ਇਸ ਦੇ ਨਾਲ ਹੀ, ਉਹ 18 ਦਸੰਬਰ ਨੂੰ ਨਿਲਯਮ, ਬੋਲਾਰਮ ਅਤੇ ਸਿਕੰਦਰਾਬਾਦ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਰੱਖਣਗੇ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਮੁਰਮੂ 20 ਦਸੰਬਰ ਨੂੰ ਕਾਲਜ ਆਫ ਡਿਫੈਂਸ ਮੈਨੇਜਮੈਂਟ, ਸਿਕੰਦਰਾਬਾਦ ਨੂੰ ਰਾਸ਼ਟਰਪਤੀ ਝੰਡਾ ਪ੍ਰਦਾਨ ਕਰਨਗੇ। ਉਸੇ ਸ਼ਾਮ ਨੂੰ, ਉਹ ਨਿਲਯਮ ਵਿੱਚ ਰਾਜ ਦੇ ਮਹਾਨ, ਪ੍ਰਮੁੱਖ ਨਾਗਰਿਕਾਂ ਅਤੇ ਅਕਾਦਮਿਕ ਸ਼ਖਸੀਅਤਾਂ ਲਈ ਇੱਕ “ਐਟ ਹੋਮ ਰਿਸੈਪਸ਼ਨ” ਦੀ ਮੇਜ਼ਬਾਨੀ ਕਰਨਗੇ।