ਸ਼ਿਵ ਸੈਨਾ ਨੇਤਾ ’ਤੇ ਕਾਤਲਾਨਾ ਹਮਲਾ, ਹਸਪਤਾਲ ਦਾਖ਼ਲ

ਪੰਜਾਬ

ਲੁਧਿਆਣਾ, 16 ਦਸੰਬਰ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਵਿੱਚ ਸ਼ਿਵ ਸੈਨਾ ਨੇਤਾ ’ਤੇ ਕਾਤਲਾਨਾ ਹਮਲੇ ਦੀ ਸੂਚਨਾ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਵ ਸੈਨਾ ਬਾਲ ਠਾਕਰੇ ਦੇ ਲੁਧਿਆਣਾ ਜ਼ਿਲ੍ਹਾ ਇੰਚਾਰਜ ਰਾਕੇਸ਼ ਦੇਮ ’ਤੇ ਦੋ ਦਰਜਨ ਤੋਂ ਵੱਧ ਹਥਿਆਰਬੰਦ ਲੋਕਾਂ ਵੱਲੋਂ ਕਾਤਲਾਨਾ ਹਮਲਾ ਕੀਤਾ ਗਿਆ, ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਇਹ ਹਮਲਾ ਬੀਤੇ ਕੱਲ੍ਹ ਉਸ ਸਮੇਂ ਹੋਇਆ, ਜਦੋਂ ਰਾਕੇਸ਼ ਦੇਮ ਆਪਣੀ ਗੱਡੀ ਵਿੱਚ ਕੰਮ ਲਈ ਨਿਕਲੇ ਸਨ। ਉਸ ਵੇਲੇ ਉਨ੍ਹਾਂ ਦੇ ਘਰ ਮਨਜੀਤ ਨਗਰ ਨੇੜੇ ਟਿੱਬਾ ਰੋਡ ’ਤੇ ਇੱਕ ਪੱਖ ਵੱਲੋਂ ਰਾਕੇਸ਼ ਦੇਮ ਨਾਲ ਗਾਲ੍ਹ-ਗਲੌਚ ਕੀਤੀ ਗਈ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ, ਤਾਂ ਮੁਲਜ਼ਮਾਂ ਨੇ ਆਪਣੇ ਹੋਰ ਸਾਥੀਆਂ ਨੂੰ ਮੌਕੇ ’ਤੇ ਬੁਲਾਇਆ, ਜਿਨ੍ਹਾਂ ਨੇ ਹਥਿਆਰਾਂ ਨਾਲ ਸ਼ਿਵ ਸੈਨਾ ਨੇਤਾ ਰਾਕੇਸ਼ ਦੇਮ ’ਤੇ ਹਮਲਾ ਕਰ ਦਿੱਤਾ।
ਜਖ਼ਮੀ ਹਾਲਤ ਵਿੱਚ ਦੂਜੇ ਸਾਥੀਆਂ ਨੇ ਸ਼ਿਵ ਸੈਨਾ ਨੇਤਾ ਰਾਕੇਸ਼ ਦੇਮ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਮੁਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਬਾਬਾ ਥਾਨ ਸਿੰਘ ਚੌਕ ਸਥਿਤ ਕਲਿਆਣ ਹਸਪਤਾਲ ਰੈਫਰ ਕੀਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।