ਬਚਪਨ ਪਲੇ ਸਕੂਲ ਨੇ 14 ਵਾਂ ਸਾਲਾਨਾ ਜਸ਼ਨ ਮਨਾਇਆ 

ਚੰਡੀਗੜ੍ਹ

ਸਾਲਾਨਾ ਸਮਾਗਮ ਵਿਦਿਆਰਥੀਆਂ ਦੀ ਮਿਹਨਤ, ਰਚਨਾਤਮਕਤਾ ਤੇ ਆਤਮ ਵਿਸ਼ਵਾਸ ਦਾ ਜਸ਼ਨ ਹੁੰਦਾ ਹੈ: ਮੁਕਤਾ ਵਰਮਾ

ਚੰਡੀਗੜ੍ਹ, 14 ਦਸੰਬਰ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)

ਬਚਪਨ ਪਲੇ ਸਕੂਲ ਜ਼ੀਰਕਪੁਰ ਨੇ ਆਪਣੇ 14 ਵੇਂ ਸਾਲਾਨਾ ਸਮਾਗਮ ਦਾ ਆਯੋਜਨ ਧੂਮਧਾਮ ਨਾਲ ਕੀਤਾ।  ‘ਜੰਗਲ’ ਥੀਮ ‘ਤੇ ਆਧਾਰਿਤ ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ, ਜਿਸ ਨੇ ਸਮਾਗਮ ਵਿਚ ਆਏ ਸਾਰੇ ਮਾਪਿਆਂ ਤੇ ਮਹਿਮਾਨਾਂ ਨੂੰ ਆਕਰਸ਼ਿਤ ਕੀਤਾ।
ਸਕੂਲ ਡਾਇਰੈਕਟਰ ਮੁਕਤਾ ਵਰਮਾ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸਾਲਾਨਾ ਸਮਾਗਮ ਸਿਰਫ਼ ਇੱਕ ਸਮਾਗਮ ਨਹੀਂ ਹੈ, ਸਗੋਂ ਇਹ ਸਾਡੇ ਵਿਦਿਆਰਥੀਆਂ ਦੀ ਮਿਹਨਤ, ਰਚਨਾਤਮਕਤਾ ਤੇ ਆਤਮ ਵਿਸ਼ਵਾਸ ਦਾ ਜਸ਼ਨ ਹੈ। ਇਸ ਸਾਲ ਦੀ ‘ਜੰਗਲ’ ਥੀਮ ਦਾ ਮੰਤਵ ਬੱਚਿਆਂ ਨੂੰ ਕੁਦਰਤ ਨਾਲ ਜੋੜਨਾ ਤੇ ਉਨ੍ਹਾਂ ਨੂੰ ਟੀਮ ਵਰਕ, ਹਿੰਮਤ ਅਤੇ ਸਦਭਾਵਨਾ ਦੀ ਮਹੱਤਤਾ ਸਿਖਾਉਣਾ ਸੀ।
ਸਮਾਗਮ ਦੀ ਸ਼ੁਰੂਆਤ ਪ੍ਰੀ-ਨਰਸਰੀ ਦੇ ਬੱਚਿਆਂ ਦੀ ਪੇਸ਼ਕਾਰੀ ‘ਜੰਗਲ-ਜੰਗਲ ਬਾਤ ਚਲੀ ਹੈ’ ਨਾਲ ਹੋਈ।

ਨਰਸਰੀ ਦੇ ਬੱਚਿਆਂ ਨੇ ‘ਬੇਟੀ ਬਚਾਓ’ ਵਿਸ਼ੇ ‘ਤੇ ਆਪਣੀ ਪੇਸ਼ਕਾਰੀ ਨਾਲ ਸਾਰਿਆਂ ਨੂੰ ਭਾਵੁਕ ਕਰ ਦਿੱਤਾ।  ਇਸ ਦੌਰਾਨ ਐਲ ਕੇ ਜੀ ਦੇ ਵਿਦਿਆਰਥੀਆਂ ਨੇ ‘ਪਾਪਾ ਮੇਰੀ ਜਾਨ’ ਤੇ ਰਾਜਸਥਾਨੀ ਲੋਕ ਨਾਚ ਵਰਗੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
 ਪ੍ਰੋਗਰਾਮ ਦੌਰਾਨ ਸਕੂਲ ਵਲੋਂ ਆਪਣੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਖੇਡਾਂ, ਕਰਾਟੇ ਚੈਂਪੀਅਨਸ਼ਿਪ ਅਤੇ ਸੋਸ਼ਲ ਮੀਡੀਆ ‘ਤੇ ‘ਮਾਂ ਅਤੇ ਬੱਚੇ ਦੀ ਜੋੜੀ’ ਵਰਗੇ ਰਚਨਾਤਮਕ ਮੁਕਾਬਲਿਆਂ ਵਿਚ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ।
ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਮਾਪਿਆਂ, ਅਧਿਆਪਕਾਂ ਅਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਸਕੂਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।