ਪੰਜਾਬੀਆਂ ਸਮੇਤ 18 ਹਜ਼ਾਰ ਭਾਰਤੀਆਂ ‘ਤੇ ਅਮਰੀਕਾ ‘ਚੋਂ ਡੀਪੋਰਟ ਕਰਨ ਦਾ ਖਤਰਾ ਮੰਡਰਾਇਆ

ਨੈਸ਼ਨਲ

ਨਵੀਂ ਦਿੱਲੀ 14 ਦਸੰਬਰ ,ਬੋਲੇ ਪੰਜਾਬ ਬਿਊਰੋ :

ਅਮਰੀਕਾ ਦਾ ਨਵਾਂ ਚੁਣਿਆ ਗਿਆ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਕਾਰਜਕਾਲ ਦੌਰਾਨ ਲਗਪਗ 18 ਹਜ਼ਾਰ ਭਾਰਤੀਆਂ ਨੂੰ ਡਿਪੋਰਟ ਕਰ ਸਕਦਾ ਹੈ। ਇਹ ਜਾਣਕਾਰੀ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ (ICE) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਸਾਹਮਣੇ ਆਈ ਹੈ।
ਇਸ ਮੁਤਾਬਕ ਅਮਰੀਕਾ ‘ਚ ਰਹਿ ਰਹੇ 17,940 ਭਾਰਤੀ ਉਨ੍ਹਾਂ 1.45 ਕਰੋੜ ਲੋਕਾਂ ‘ਚ ਸ਼ਾਮਲ ਹਨ, ਜਿਨ੍ਹਾਂ ‘ਤੇ ਡਿਪੋਰਟ ਕੀਤੇ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ। ਆਈਸੀਈ ਨੇ ਕਿਹਾ ਕਿ ਬਿਨਾਂ ਸਹੀ ਦਸਤਾਵੇਜ਼ਾਂ ਦੇ ਅਮਰੀਕਾ ‘ਚ ਰਹਿ ਰਹੇ ਪਰਵਾਸੀਆਂ ਨੂੰ ਡਿਪੋਰਟ ਕਰਨਾ ਟਰੰਪ ਦੇ ਬਾਰਡਰ ਸੁਰੱਖਿਆ ਏਜੰਡੇ ‘ਚ ਸ਼ਾਮਲ ਹੈ।
ਦੱਸਣਯੋਗ ਹੈ ਕਿ ਡੋਨਾਲਡ ਟਰੰਪ ਅਗਲੇ ਸਾਲ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਉਹ ਪਰਵਾਸੀਆਂ ਲਈ ਸਖ਼ਤ ਇਮੀਗ੍ਰੇਸ਼ਨ ਨੀਤੀ ਦੇ ਹੱਕ ‘ਚ ਰਹੇ ਹਨ। ਆਈਸੀਈ ਨੇ ਨਵੰਬਰ 2024 ‘ਚ ਇਹ ਡੇਟਾ ਜਾਰੀ ਕੀਤਾ ਸੀ।
ਇਸ ਮੁਤਾਬਕ 17,940 ਭਾਰਤੀਆਂ ਨੂੰ ਅੰਤਿਮ ਹੁਕਮਾਂ ਦੀ ਸੂਚੀ ‘ਚ ਰੱਖਿਆ ਗਿਆ ਹੈ ਜੋ ਆਈਸੀਈ ਦੀ ਹਿਰਾਸਤ ‘ਚ ਨਹੀਂ ਹਨ, ਪਰ ਡਿਪੋਰਟ ਕੀਤੇ ਜਾਣ ਦੀ ਸੂਚੀ ‘ਚ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤੀਆਂ ਨੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕੀਤਾ ਹੈ।
ਰਿਪੋਰਟ ‘ਚ ਭਾਰਤ ਦਾ ਨਾਂ ਉਨ੍ਹਾਂ 15 ਦੇਸ਼ਾਂ ‘ਚ ਸ਼ਾਮਲ ਹੈ, ਜਿਨ੍ਹਾਂ ‘ਤੇ ਡਿਪੋਰਟ ਪ੍ਰਕਿਰਿਆ ‘ਚ ਸਹਿਯੋਗ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅੰਕੜਿਆਂ ਮੁਤਾਬਕ ਪਿਛਲੇ 3 ਸਾਲਾਂ ‘ਚ ਲਗਪਗ 90,000 ਭਾਰਤੀਆਂ ਨੂੰ ਅਮਰੀਕੀ ਸਰਹੱਦ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦੇ ਫੜਿਆ ਗਿਆ ਹੈ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ, ਗੁਜਰਾਤ ਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ਨਾਲ ਸਬੰਧਤ ਹਨ। ਹਾਲਾਂਕਿ, ਸਰਹੱਦ ਨੇੜੇ ਸਥਿਤ ਦੇਸ਼ ਅਜੇ ਵੀ ਅਮਰੀਕਾ ‘ਚ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਵਿੱਚ ਸਿਖਰ ‘ਤੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।