ਚੰਡੀਗੜ੍ਹ 14 ਦਸੰਬਰ ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਪ੍ਰਸਿੱਧ ਪੰਜਾਬੀ ਗਾਇਕ ਦਲਜੀਤ ਦੋਸਾਂਝ ਮੁੱਖ ਮੰਤਰੀ ਮਾਨ ਨਾਲ ਮਿਲਣ ਪਹੁੰਚੇ। ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਇਸ ਮੁਲਾਕਾਤ ਦੀਆਂ ਤਸਵੀਰਾਂ ਆਪਣੇ ਸ਼ੋਸ਼ਲ ਮੀਡੀਆ ਅਕਾਂਉਟ ‘ਤੇ ਸ਼ੇਅਰ ਕੀਤੀਆਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਪਰਿਵਾਰ ਤੋਂ ਬਹੁਤ ਪਿਆਰ ਮਿਲਿਆ।ਮੁੱਖ ਮੰਤਰੀ ਭਗਵੰਤ ਮਾਨ ਨੇ ਛੋਟੇ ਭਰਾ ਵਾਂਗ ਸਮਝਿਆ।ਬੇਬੇ ਦੇ ਹੱਥਾਂ ਦਾ ਸਾਗ ਤੇ ਮੱਕੀ ਦੀ ਰੋਟੀ ਇਸ ਤੋਂ ਵੱਡਾ ਕੀ ਹੋ ਸਕਦਾ।