ਐਥਲੀਟ ਦੂਤੀ ਚੰਦ ਦੀ ਕਾਰ ਨੂੰ ਟਰੱਕ ਨੇ ਮਾਰੀ ਟੱਕਰ

ਨੈਸ਼ਨਲ

ਨਵੀਂ ਦਿੱਲੀ 13 ਦਸੰਬਰ ,ਬੋਲੇ ਪੰਜਾਬ ਬਿਊਰੋ ;

ਐਥਲੀਟ ਦੂਤੀ ਚੰਦ ਦੀ ਕਾਰ ਕਟਕ ਜ਼ਿਲ੍ਹੇ ਦੇ ਓਐਮਪੀ ਚੌਕ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਦੂਤੀ ਚੰਦ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਖਿਡਾਰੀ ਸੁਰੱਖਿਅਤ ਹੈ। ਹਾਲਾਂਕਿ ਉਸ ਦੀ ਕਾਰ ਨੁਕਸਾਨੀ ਗਈ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਹੈ।

ਜਾਣਕਾਰੀ ਅਨੁਸਾਰ ਦੂਤੀ ਚੰਦ ਆਪਣੀ ਦੋਸਤ ਨਾਲ ਕਾਰ ਰਾਹੀਂ ਜਾਜਪੁਰ ਤੋਂ ਭੁਵਨੇਸ਼ਵਰ ਪਰਤ ਰਹੀ ਸੀ ਕਿ ਓਐੱਮਪੀ ਚੌਕ ਨੇੜੇ ਇਕ ਟਰੱਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਜਦੋਂ ਟਰੱਕ ਡਰਾਈਵਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਦੂਤੀ ਨੇ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ।

ਦੂਤੀ ਚੰਦ ਨੇ ਮਧੂਪਟਨਾ ਥਾਣੇ ਨੂੰ ਘਟਨਾ ਦੀ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਟਰੱਕ ਨੂੰ ਕਬਜ਼ੇ ‘ਚ ਲੈ ਕੇ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਹੈ। ਨਾਲ ਹੀ ਮਾਮਲੇ ਦੀ ਜਾਂਚ ਜਾਰੀ ਹੈ। ਦੂਤੀ ਚੰਦ ਸੁਰੱਖਿਅਤ ਹੈ, ਜਦੋਂਕਿ ਉਸ ਦੀ ਕਾਰ ਨੁਕਸਾਨੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।