ਧਾਮੀ ਸਾਹਿਬ ਵਿੱਚ ਸੱਚ ਬੋਲਣ ਦੀ ਹਿੰਮਤ ਹੈ ਤਾਂ ਉਹ ਸਿੱਧਾ ਦੱਸਣ ਕਿ ਬਾਦਲ ਧੜਾ ਅਸਤੀਫੇ ਦੇਣ ਲਈ ਤਿਆਰ ਨਹੀਂ -ਰਵੀਇੰਦਰ ਸਿੰਘ

ਪੰਜਾਬ

ਅੰਮ੍ਰਿਤਸਰ10 ਦਸੰਬਰ ,ਬੋਲੇ ਪੰਜਾਬ ਬਿਊਰੋ ;

ਪੰਥਕ ਆਗੂ ਅਤੇ ਸਾਬਕਾ ਸਪੀਕਰ ਸ ਰਵੀਇੰਦਰ ਨੇ ਇਕ ਲਿਖਤ ਬਿਆਨ ਵਿੱਚ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਕਹਿਣਾ ਕਿ ਸਿੰਘ ਸਾਹਿਬਾਨ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਵਰਕਿੰਗ ਵਿੱਚ ਕਾਨੂੰਨੀ ਖਾਮੀਆਂ ਹਨ, ਇਹ ਹੁਕਮਨਾਮੇ ਦੀ ਸਿੱਧੀ ਉਲੰਘਣਾ ਹੈ। ਪਹਿਲਾਂ ਵੀ ਕਈ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ ਦੀ ਏਕਤਾ ਬਾਰੇ ਦਖਲ ਅੰਦਾਜ਼ੀ ਹੋਈ ਹੈ, ਉਦੋਂ ਤਾਂ ਕੋਈ ਕਾਨੂੰਨੀ ਅਵੱਗਿਆ ਨਹੀਂ ਹੋਈ। ਫਿਰ ਇੱਥੇ ਜੇ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਬਣਾਈ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਲਵੇਗੀ ਤਾਂ ਕਿਹੜੀ ਆਖਰ ਆ ਜਾਏਗੀ। ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਦੀ ਚੋਣ ਤਾਂ ਉਹਨਾਂ ਭਰਤੀ ਕੀਤੇ ਵਰਕਰਾਂ ਵੱਲੋਂ ਬਣਾਏ ਡੈਲੀਗੇਟਾਂ ਨੇ ਹੀ ਕਰਨੀ ਹੈ। ਜੋ ਇਕ ਜਾਇਜ ਕਾਨੂੰਨੀ ਪ੍ਰਕਿਰਿਆ ਹੈ। ਜੇ ਪ੍ਰਧਾਨ ਸਾਹਿਬ ਵਿੱਚ ਸੱਚ ਬੋਲਣ ਦੀ ਹਿੰਮਤ ਹੈ ਤਾਂ ਉਹ ਸਿੱਧਾ ਦੱਸਣ ਕਿ ਬਾਦਲ ਧੜਾ ਅਸਤੀਫੇ ਦੇਣ ਲਈ ਤਿਆਰ ਨਹੀਂ ਅਤੇ ਨਾਂ ਹੀ ਇਸ ਕਮੇਟੀ ਨੂੰ ਮੰਨਣ ਲਈ ਤਿਆਰ ਹੈ। ਇਸੇ ਲਈ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸਤੀਫਾ ਦੇ ਚੁੱਕੇ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਨ ਦੀ ਬਜਾਏ ਉਸਨੂੰ ਪ੍ਰਧਾਨ ਜੀ, ਪ੍ਰਧਾਨ ਜੀ ਕਰਦੇ ਫਿਰ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਇਹ ਪਹਿਲਾ ਪ੍ਰਧਾਨ ਹੈ ਜੋ ਆਪਣੇ ਪਾਰਟੀ ਪ੍ਰਧਾਨ ਦੇ ਬਚਾ ਲਈ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਜ ਸਿੰਘ ਸਾਹਿਬਾਨ ਦੇ ਹੁਕਮਾਂ ਨੂੰ ਪਿੱਠ ਦਿਖਾ ਰਿਹਾ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਸ ਧਾਮੀ ਵਾਂਗ ਅਸੀਂ ਕਿਸੇ ਨੂੰ ਪੰਥ ਚੋਂ ਛੇਕਣ ਦੀ ਗੱਲ ਤਾਂ ਨਹੀ ਕਰ ਸਕਦੇ ਪਰ ਅਸੀਂ ਪੰਜ ਸਿੰਘ ਸਾਹਿਬਾਨ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਇਸ ਅਵੱਗਿਆ ਬਦਲੇ ਇਸ ਅੰਤਰਿੰਗ ਕਮੇਟੀ ਤੋਂ ਜਵਾਬ-ਤਲਬੀ ਜਰੂਰ ਕਰਨ। ਬਿਆਨ ਦੇ ਅਖੀਰ ਵਿੱਚ ਸ ਰਵੀਇੰਦਰ ਸਿੰਘ ਨੇ ਬਾਗੀ ਧੜੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਆਪਣਾ ਢਾਂਚਾ ਭੰਗ ਕਰਕੇ ਅਸਤੀਫੇ ਸੌਂਪਣ ਦਾ ਸਵਾਗਤ ਕੀਤਾ। ਰਾਜਸੀ ਆਗੂਆਂ ਨੂੰ ਆਪਣੇ ਕਿਰਦਾਰ ਵਿੱਚ ਏਨਾ ਕੁ ਸਦਾਚਾਰ ਜਰੂਰ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਗੁਰੂ ਦੇ ਸਨਮੁੱਖ ਅਰਦਾਸ ਕਰਨ ਜੋਗੇ ਰਹਿ ਜਾਣ। ਚਤੁਰਾਈ ਨਾਲ ਬੰਦਿਆਂ ਨੂੰ ਬੇਵਕੂਫ ਬਣਾਇਆ ਜਾ ਸਕਦਾ ਹੈ ਪਰ ਗੁਰੂ ਹਰਿਗੋਬਿੰਦ ਸਾਹਿਬ ਸਭ ਜਾਣਦੇ ਹਨ ਜਿੰਨਾਂ ਦੇ ਸਨਮੁੱਖ ਖੜੇ ਹੋ ਕੇ ਸਾਰੇ ਗੁਨਾਹ ਮੰਨੇ ਗਏ ਹਨ। ਉਹਨਾਂ ਦੀ ਕਰੋਪੀ ਤੋਂ ਬਚਣ ਲਈ ਸੱਚੇ ਦਿਲੋਂ ਇਮਾਨਦਾਰ ਹੋਣਾ ਹੀ ਪਵੇਗਾ। ਉਹਨਾਂ ਪੰਜ ਸਿੰਘ ਸਾਹਿਬਾਨ ਨੂੰ ਪੁਰਜੋਰ ਬੇਨਤੀ ਕਰਦਿਆਂ ਕਿਹਾ ਕਿ ਹੁਣ ਜਦੋਂ ਬਾਦਲ ਦਲ ਦੇ ਨਾਲ-ਨਾਲ ਖੁਦ ਹਰਜਿੰਦਰ ਸਿੰਘ ਧਾਮੀ ਵੀ ਤਖ਼ਤ ਸਾਹਿਬ ਦੀ ਫਸੀਲ ਤੋਂ ਬਣਾਈ ਕਮੇਟੀ ਨੂੰ ਮੰਨਣ ਤੋਂ ਇਨਕਾਰੀ ਹੋ ਰਿਹਾ ਹੈ ਤਾਂ ਧਾਮੀ ਨੂੰ ਇਸ ਕਮੇਟੀ ਵਿੱਚੋਂ ਬਾਹਰ ਕਰਕੇ ਜਥੇਦਾਰ ਸਹਿਬਾਨ ਬਾਕੀ ਅਕਾਲੀ ਧੜਿਆਂ ਤੋਂ ਮੈਬਰ ਲੈ ਕੇ ਨਵੀਂ ਕਮੇਟੀ ਬਣਾਉਣ ਜੋ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਮਜਬੂਤ ਢਾਂਚਾ ਉਸਾਰਨ ਵਿੱਚ ਯੋਗਦਾਨ ਪਾਉਣ ਲਈ ਵਰਕਰਾਂ ਦੀ ਭਰਤੀ ਦਾ ਕੰਮ ਸ਼ੁਰੂ ਕਰੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।