ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ, 8 ਕਿੱਲੋ ਵਜ਼ਨ ਘਟਿਆ

ਪੰਜਾਬ


ਖਨੌਰੀ, 7 ਦਸੰਬਰ,ਬੋਲੇ ਪੰਜਾਬ ਬਿਊਰੋ :
ਖਨੌਰੀ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ ਹੈ ਅਤੇ ਅੱਜ ਸ਼ਨੀਵਾਰ ਨੂੰ ਇਹ ਮਰਨ ਵਰਤ 12ਵੇਂ ਦਿਨ ਵਿਚ ਸ਼ਾਮਲ ਹੋ ਗਿਆ ਹੈ। ਪਿਛਲੇ ਦਸ ਦਿਨਾਂ ਤੋ ਲਗਾਤਾਰ ਭੁੱਖੇ ਰਹਿਣ ਕਾਰਨ ਡੱਲੇਵਾਲ ਦਾ ਕਰੀਬ 8 ਕਿੱਲੋ ਵਜ਼ਨ ਘੱਟ ਗਿਆ ਤੇ ਉਨ੍ਹਾਂ ਦੇ ਰੋਜ਼ਾਨਾ ਕੀਤੇ ਜਾ ਰਹੇ ਟੈਸਟਾਂ ਵਿਚ ਉਨ੍ਹਾਂ ਦੀ ਸਿਹਤ ‘ਤੇ ਵੀ ਅਸਰ ਪੈਣ ਲੱਗਿਆ ਹੈ।
ਬੀਤੇ ਕੱਲ੍ਹ ਦੁਪਹਿਰ ਦੇ ਸਮੇ ਕੀਤੇ ਟੈਸਟਾਂ ਵਿਚ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ 145.83, ਸ਼ੂਗਰ 102, ਨਬਜ਼ 98 ਅਤੇ ਤਾਪਮਾਨ 98.3 ਹਲਕਾ ਬੁਖਾਰ ਹੈ। ਬਾਵਜੂਦ ਇਸਦੇ ਕਿਸਾਨ ਆਗੂ ਡੱਲੇਵਾਲ ਦਾ ਹੌਸਲਾ ਪੂਰੀ ਤਰ੍ਹਾਂ ਬੁਲੰਦ ਹੈ ਅਤੇ ਉਹ ਮੋਰਚੇ ‘ਤੇ ਪੂਰੀ ਸ਼ਿੱਦਤ ਨਾਲ ਡਟੇ ਹੋਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।