ਚੰਡੀਗੜ੍ਹ, 6 ਦਸੰਬਰ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) :
ਜੀ ਜੀ ਐਂਟਰਟੇਨਮੇੰਟ ਅਤੇ ਟੀਮ ਰੂਹ ਵਲੋਂ ਅੱਜ ਸਨ ਸ਼ਾਈਨ ਹੋਟਲ, ਸੈਕਟਰ 70, ਮੋਹਾਲੀ ਵਿਖੇ ਨਵੀਂ ਮਿਊਜ਼ਿਕ ਐਲਬਮ ‘ਗੂਜ਼ ਬੰਪਸ ‘ ਰਿਲੀਜ਼ ਕੀਤੀ ਗਈ ਜਿਸ ਦੇ ਗਾਇਕ ਮਿਰਜ਼ਾ ਸੰਧੂ ਹਨ । ਇਸ ਐਲਬਮ ਦੇ ਗਾਣਿਆਂ ਨੂੰ ਵੀਰਪਾਲ ਭੱਠਲ, ਮਿਰਜ਼ਾ ਸੰਧੂ, ਰਾਜ ਮਾਨਸਾ ਅਤੇ ਕਰਮ ਭੈਣੀ ਵਲੋਂ ਲਿਖਿਆ ਗਿਆ ਹੈ । ਸਾਰੇ ਗਾਣਿਆਂ ਦੇ ਸੰਗੀਤਕਾਰ ਜੀ ਗੁਰੀ ਹਨ । ਇਨ੍ਹਾਂ ਗਾਣਿਆਂ ਦੀ ਮਿਕਸਿੰਗ ਬੀਟ ਕਿੰਗ ਨੇ ਕੀਤੀ ਹੈ । ਮਾਣ ਵਾਲੀ ਗੱਲ ਹੈ ਕਿ ਜੀ ਗੁਰੀ ਨੇ ਆਪਣੇ ਸੰਗੀਤ ਵਿੱਚ ਇਕੋ ਜਿਹੇ, ਸਕੂਨ, ਧੀਆਂ ਵਰਗੇ ਹਿੱਟ ਗਾਣੇ ਦਿੱਤੇ ਹਨ ।
ਜੀ ਗੁਰੀ ਨੇ ਬੋਲਦਿਆਂ ਕਿਹਾ ਕਿ ਇਸ ਐਲਬਮ ਦੇ 17 ਵੀਡੀਓ ਬਣੇ ਹਨ । ਇਸ ਐਲਬਮ ਨੂੰ ਜੀ ਜੀ ਐਮ ਐਂਟਰਟੇਨਮੈਂਟ ਦੇ ਯੂ ਟਿਊਬ ਚੈਨਲ ‘ਤੇ 7 ਦਸੰਬਰ, 2024 ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਐਲਬਮ ਰਿਲੀਜ਼ਿੰਗ ਦੇ ਇਸ ਮੌਕੇ ਤੇ ਸਾਹਿਤਕ ਹਸਤੀਆਂ ‘ਚ ਜਰਨੈਲ ਹੁਸ਼ਿਆਰਪੁਰੀ, ਅਭਿਤਾਜ ਸਿੰਘ, ਗਾਇਕ ਤੇ ਨਿਰਮਾਤਾ,ਬਰੋਜ਼ ਮਿਊਜ਼ਿਕ ਵਰਡ ਅਤੇ ਟੀਮ ਰੂਹ ਗਰੁੱਪ ਦੇ ਮੇਂਬਰ ਵਿੱਕੀ ਸਿੰਘ, ਦਿਲਬਾਗ ਮਾਨਸਾ, ਰਘਬੀਰ ਭੁੱਲਰ, ਕਮਲ ਸ਼ਰਮਾਤੇ ਰੁਪਿੰਦਰਪਾਲ ਹਾਜ਼ਰ ਸਨ ।