ਖੰਨਾ, 5 ਦਸੰਬਰ,ਬੋਲੇ ਪੰਜਾਬ ਬਿਊਰੋ :
ਬੀਤੇ ਕੱਲ੍ਹ ਦੁਪਹਿਰੇ ਪੁਲਿਸ ਜ਼ਿਲਾ ਖੰਨਾ ਅਧੀਨ ਪੈਂਦੇ ਪਿੰਡ ਖੀਰਨੀਆਂ ਦੇ ਪ੍ਰਾਇਮਰੀ ਸਕੂਲ ਵਿੱਚ ਉਸ ਸਮੇਂ ਬੱਚਿਆਂ ਅਫਰਾ-ਤਫਰੀ ਜਦੋਂ ਡੂਮਣਾ ਮਖਿਆਲ ਆ ਕੇ ਬੱਚਿਆਂ ਦੇ ਲੜ ਗਿਆ। ਬੱਚਿਆਂ ਦੇ ਨਾਲ-ਨਾਲ ਸਕੂਲ ਦੀ ਇੱਕ ਅਧਿਆਪਕਾ ‘ਤੇ ਵੀ ਡੂਮਣੇ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ।ਮਿਲੀ ਜਾਣਕਾਰੀ ਅਨੁਸਾਰ ਬੱਚੇ ਦੁਪਹਿਰ ਦਾ ਖਾਣਾ ਖਾ ਕੇ ਗਰਾਊਂਡ ਵਿੱਚ ਆਪਣੀ ਕਲਾਸ ਵਿੱਚ ਬੈਠੇ ਸਨ,ਉਦੋਂ ਹੀ ਇਹ ਘਟਨਾ ਵਾਪਰੀ।ਮੈਡਮ ਬੱਚਿਆਂ ਨੂੰ ਬਚਾਉਣ ਲਈ ਉਨਾਂ ਵੱਲ ਭੱਜੀ ਤਾਂ ਮੈਡਮ ਉਤੇ ਵੀ ਡੂਮਣੇ ਨੇ ਹਮਲਾ ਕਰ ਦਿੱਤਾ।ਡੂਮਣੇ ਦਾ ਸ਼ਿਕਾਰ ਹੋਏ ਬੱਚੇ ਤੀਸਰੀ ਅਤੇ ਚੌਥੀ ਜਮਾਤ ਦੇ ਵਿਦਿਆਰਥੀ ਸਨ। ਸਕੂਲ ਵਿੱਚ ਰੌਲਾ ਪੈਂਦਾ ਦੇਖ ਸਕੂਲ ਦੇ ਨੇੜੇ ਵਾਲੇ ਘਰ ਦੀ ਔਰਤ ਨੇ ਕੱਪੜਿਆਂ ਨੂੰ ਅੱਗ ਲਗਾ ਕੇ ਧੂੰਆਂ ਕੀਤਾ ਅਤੇ ਬੱਚਿਆਂ ਨੂੰ ਬਚਾਇਆ। ਪੰਜ ਬੱਚਿਆਂ ਅਤੇ ਅਧਿਆਪਕਾ ਨੂੰ ਸਮਰਾਲਾ ਦੇ ਕੌਸ਼ਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਬੱਚੇ ਅਤੇ ਅਧਿਆਪਕਾ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।