ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਨੂੰ ਇੱਕ ਦਸੰਬਰ ਤੱਕ ਦਾ ਦਿੱਤਾ ਨੋਟਿਸ
ਫਤਿਹਗੜ੍ਹ ਸਾਹਿਬ,28, ਨਵੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਫੀਲਡ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਅਧਾਰਤ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਡਵੀਜ਼ਨ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਹਰਜੀਤ ਸਿੰਘ, ਦੀਦਾਰ ਸਿੰਘ ਢਿੱਲੋਂ ਰਣਵੀਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਡਵੀਜ਼ਨ ਦਫਤਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਮਲਾਗਰ ਸਿੰਘ ਖਮਾਣੋਂ ,ਰਜਿੰਦਰ ਪਾਲ, ਸੁਖਜਿੰਦਰ ਸਿੰਘ ਚਨਾਰਥਲ ਨੇ ਦੱਸਿਆ ਕਿ ਤਾਲਮੇਲ ਸੰਘਰਸ਼ ਕਮੇਟੀ ਦਾ ਨਵੇਂ ਸਿਰੇ ਤੋਂ ਹੋਰ ਵਿਸਤਾਰ ਕੀਤਾ ਗਿਆ ਅਤੇ ਇਸ ਵਿੱਚ ਹੋਰ ਜਥੇਬੰਦੀਆਂ ਸ਼ਾਮਿਲ ਕੀਤੀਆਂ ਗਈਆਂ । ਮੀਟਿੰਗ ਵਿੱਚ ਸੁਖਜਿੰਦਰ ਸਿੰਘ ਚਨਾਰਥਲ ਕਨਵੀਨਰ ,ਤਲਵਿੰਦਰ ਸਿੰਘ ਨੂੰ ਕੋ ਕਨਵੀਨਰ ਰਣਜੀਤ ਸਿੰਘ ਚਨਾਰਥਲ ਨੂੰ ਮੈਂਬਰ ਸਟੇਟ ਕਰਮਚਾਰੀ ਦਲ ਟੌਹੜਾ ,ਮਲਾਗਰ ਸਿੰਘ ਖਮਾਣੋ ਕਨਵੀਨਰ ਕੰਮ ਕੁਆਰਡੀਨੇਟਰ ਕੋ ਕਨਵੀਨਰ ਤਰਲੋਚਨ ਸਿੰਘ ,ਮੈਂਬਰ ਦੀਦਾਰ ਸਿੰਘ ਢਿੱਲੋਂ ਟੈਕਨੀਕਲ ਐਂਡ ਮਕਨੀਕਲ ਇੰਪਲਾਈਜ਼ ਯੂਨੀਅਨ, ਹਰਜੀਤ ਸਿੰਘ ਨੂੰ ਕਨਵੀਨਰ ,ਰਜਿੰਦਰ ਪਾਲ ਨੂੰ ਕੋ ਕਨਵੀਨਰ ਰਣਜੀਤ ਸਿੰਘ ਪੋਲਾ ਨੂੰ ਮੈਂਬਰ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ, ਦਰਸ਼ਨ ਸਿੰਘ ਕਨਵੀਨਰ ਜਸਵੀਰ ਸਿੰਘ ਦੁੱਲਵਾ ਕੋ ਕਨਵੀਨਰ ,ਸੁਰਿੰਦਰ ਸਿੰਘ ਮੈਂਬਰ ਮਸਟਰੋਲ ਇੰਪਲਾਈਜ਼ ਯੂਨੀਅਨ ਰਣਬੀਰ ਸਿੰਘ ਰਾਣਾ ਕਨਵੀਨਰ ,ਕੋ ਕਨਵੀਨਰ ਰਣਧੀਰ ਸਿੰਘ ਮੈੜਾ, ਜਸਬੀਰ ਸਿੰਘ ਮਾਰਵੇ ਮੈਂਬਰ ਆਦਿ ਨੂੰ ਚੁਣਿਆ ਗਿਆ । ਇਹਨਾਂ ਦੱਸਿਆ ਕਿ ਫੀਲਡ ਦੇ ਮਾਲੀ ਕੰਮ ਚੌਂਕੀਦਾਰ ਜਿਨ੍ਹਾਂ ਦੀਆਂ ਜਬਰੀ ਦਫਤਰ ਰਾਤ ਦੇ ਚੌਂਕੀਦਾਰ ਵਜੋਂ ਡਿਊਟੀਆਂ ਲਾਈਆਂ ਗਈਆਂ ਹਨ। ਉਹਨਾਂ ਸਬੰਧੀ ਕਾਰਜਕਾਰੀ ਇੰਜੀਨੀਅਰ ਨੂੰ ਇੱਕ ਦਸੰਬਰ ਦਾ ਸਮਾਂ ਦਿੱਤਾ ਗਿਆ। ਜੇਕਰ ਕਾਰਜਕਾਰੀ ਇੰਜੀਨੀਅਰ ਵੱਲੋਂ ਇਹ ਜਬਰੀ ਡਿਊਟੀਆਂ ਨਾ ਕੱਟੀਆਂ ਤਾ ਤਿੰਨ ਦਸੰਬਰ ਨੂੰ ਤਾਲਮੇਲ ਸੰਘਰਸ਼ ਕਮੇਟੀ ਦੀ ਮੀਟਿੰਗ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ ਵਿੱਚ ਸੁਖਰਾਮ ਕਾਲੇਵਾਲ, ਅਸ਼ੋਕ ਕੁਮਾਰ, ਦੀਦਾਰ ਸਿੰਘ ਢਿੱਲੋਂ, ਹਰਚੰਦ ਸਿੰਘ ਹਿੰਦੂਪੁਰ, ਬਲਜੀਤ ਸਿੰਘ ਹਿੰਦੂਪੁਰ, ਤਾਜ ਅਲੀ ,ਸੁਰਿੰਦਰ ਸਿੰਘ, ਕੁਲਵੰਤ ਕੌਸ਼ਲ, ਹਰਜਿੰਦਰ ਸਿੰਘ ਖਮਾਣੋਂ, ਬਲਵੰਤ ਸਿੰਘ ,ਸੁਖਦੇਵ ਸਿੰਘ, ਪਰਮਜੀਤ ਸਿੰਘ ਜਸਵੀਰ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ