ਕੌਂਸਲ ਪ੍ਰਧਾਨ ਖੰਨਾ ਲੱਧੜ ਦੇ ਘਰ ਛਾਪੇਮਾਰੀ ਕਰਨ ਆਈ ਪੁਲਿਸ ਨੂੰ  ਪਰਤਣਾ ਪਿਆ ਬੇਰੰਗ , ਨਹੀਂ ਵਿਖਾ ਸਕੇ ਵਰੰਟ 

ਪੰਜਾਬ

 ਸਰਕਾਰ ਤੇ ਪ੍ਰਸ਼ਾਸਨ ਖਿਲਾਫ ਕੀਤੀ ਨਾਰੇਬਾਜ਼ੀ ,ਹਾਈ ਕੋਰਟ ਦੇ ਹੁਕਮਾਂ ਦੀ ਕੀਤੀ ਜਾ ਰਹੀ ਹੈ ਹੁਕਮ ਅਦੂਲੀ- ਕੋਟਲੀ 

 

ਖੰਨਾ,26 ਨਵੰਬਰ ,ਬੋਲੇ ਪੰਜਾਬ ਬਿਊਰੋ ( ਅਜੀਤ ਖੰਨਾ):

ਖੰਨਾ ਪੁਲਿਸ ਵੱਲੋਂ ਅੱਜ ਸ਼ਾਮ ਨੂੰ ਨਗਰ ਕੌਂਸਲ ਪ੍ਰਧਾਨ ਕਰਮਜੀਤ ਲੱਧੜ ਦੇ ਘਰ ਛਾਪੇਮਾਰੀ ਕਰਕੇ ਤਲਾਸ਼ੀ ਕੀਤੀ ਗਈ। ਜਦੋ ਇਸ ਗੱਲ ਦਾ ਪਤਾ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਲੱਗਾ ਤਾ ਉਹ ਮੌਕੇ  ਤੇ ਪਹੁੰਚ ਗਏ ।ਉਨਾਂ ਨਾਲ  ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਤੇ ਬਲਾਕ ਕਾਂਗਰਸ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ ਵੀ ਮੌਜੂਦ ਸਨ। ਮੌਕੇ ਤੇ  ਅੱਪੜੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਤੇ ਕੌਂਸਲ ਪ੍ਰਧਾਨ ਵਲੋਂ ਜਦੋ ਪੁਲਿਸ ਅਧਿਕਾਰੀ ਐੱਸ ਐੱਚ ਓ ਕੋਲੋ ਪੁੱਛਿਆ ਗਿਆ ਕੇ ਉਨਾਂ ਵਲੋ ਬਿਨਾ ਕੋਈ ਸਬੂਤ ਦੇ ਘਰ ਅੰਦਰ ਦਾਖਲ  ਹੋ ਕੇ ਘਰ ਦੀ ਤਲਾਸ਼ੀ ਕਿਉ ਲਈ ਗਈ ? ਤਾ ਪੁਲਿਸ ਅਫ਼ਸਰ ਨੇ ਕਿਹਾ ਕੇ ਉਹ ਘਰ ਦੇ ਅੰਦਰ ਦਾਖਲ ਨਹੀਂ ਹੋਏ ।ਪਰ ਕੋਲ ਖਲੋਤੇ ਕੌਂਸਲ ਪ੍ਰਧਾਨ ਨੇ ਕਿਹਾ ਕੇ ਪੁਲਿਸ ਕਰਮਚਾਰੀ ਸਟੋਰ ਦੇ ਅੰਦਰ ਤੱਕ ਗਏ ਹਨ। ਸਾਬਕਾ ਮੰਤਰੀ ਨੇ ਪੁਲਿਸ ਅਧਿਕਾਰੀ ਨੂੰ ਪੁੱਛਿਆ ਕੇ ਅਗਰ ਉਨ੍ਹਾਂ ਕੋਲ ਕੋਈ ਵਰੰਟ ਹਨ ਤਾ ਉਹ ਦਿਖਾਉਣ । ਇਸ ਪਿੱਛੋਂ  ਪੁਲਿਸ  ਵਾਲੇ ਉਠੋ ਬਿਨਾ ਜਵਾਬ ਦਿੱਤੇ ਵਾਪਸ ਪਰਤ ਗਏ। ਇਸ ਤਰਾ ਸਾਬਕਾ ਮੰਤਰੀ ਦੇ ਮੌਕੇ ਤੇ ਪੁੱਜਣ ਕਰਕੇ ਪੁਲਿਸ ਨੂੰ ਬੇਰੰਗ ਵਾਪਿਸ ਪਰਤਣਾ ਪਿਆ।ਜਿਸ ਉੱਤੇ ਸਾਬਕਾ ਮੰਤਰੀ ਵੱਲੋਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁਧ ਨਾਅਰੇ ਬਾਜ਼ੀ ਕੀਤੀ ਗਈ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਕੋਟਲੀ ਨੇ ਦੋਸ਼ ਲਾਇਆ ਕੇ ਪੰਜਾਬ ਸਰਕਾਰ ਸਿਆਸੀ ਧੱਕੇਸ਼ਾਈ ਕਰ ਰਹੀ ਹੈ।  ਉਨਾਂ ਇਹ ਦੋਸ਼ ਵੀ ਲਾਇਆ ਕੇ ਪੁਲਿਸ ਮਾਣਯੋਗ ਅਦਾਲਤ ਦੇ ਹੁਕਮਾ ਦੀ ਉਲੰਘਣਾ ਕਰ ਰਹੀ ਹੈ। ਉਨਾਂ ਇਹ ਵੀ ਸ਼ਪਸ਼ਟ ਕਿਹਾ ਕੇ ਧੱਕੇਸ਼ਾਹੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ ।ਲੋੜ ਪੈਣ ਤੇ ਮਾਣਯੋਗ ਅਦਾਲਤ ਦਾ ਰੁੱਖ ਕੀਤਾ ਜਾਵੇਗਾ ਤੇ ਨਾਲ ਹੀ ਸੰਘਰਸ਼ ਵੀ ਕੀਤਾ ਜਾਵੇਗਾ।ਉਨਾਂ ਇਹ ਦੋਸ਼ ਵੀ ਲਾਇਆ ਕੇ ਸਥਾਨਕ ਮੰਤਰੀ ਨੂੰ ਕੁਝ ਲੋਕ ਭੜਕਾ ਰਹੇ ਨੇ। ਪਰ ਉਹ ਆਪਣੇ ਮਨਸੂਬਿਆਂ ਚ ਸਫਲ ਨਹੀਂ ਹੋਣਗੇ।

Leave a Reply

Your email address will not be published. Required fields are marked *