ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਮਤੀ ਇੰਦਰਾ ਗਾਂਧੀ ਦਾ ਜਨਮ ਦਿਨ ਮਨਾਇਆ
ਬਲਾਕ ਪ੍ਰਧਾਨ ਐਡਵੋਕੇਟ ਮਹਿਤਾ ਵਿਸ਼ੇਸ਼ ਤੌਰ ਤੇ ਹੋਏ ਹਾਜ਼ਰ
ਖੰਨਾ,19ਨਵੰਬਰ ( ਅਜੀਤ ਖੰਨਾ)ਬੋਲੇ ਪੰਜਾਬ ਬਿਊਰੋ :
ਅੱਜ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਬਲਾਕ ਕਾਂਗਰਸ ਦਫਤਰ ਖੰਨਾ ਵਿਖ਼ੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੂੰ ਯਾਦ ਕੀਤਾ ਗਿਆ । ਸ੍ਰੀ ਮਤੀ ਇੰਦਰਾ ਗਾਂਧੀ ਜੀ ਨੂੰ ਯਾਦ ਕਰਦੇ ਹੋਏ ਬਲਾਕ ਕਾਂਗਰਸ ਦਫ਼ਤਰ ਵਿਖ਼ੇ ਬਲਾਕ ਕਾਂਗਰਸ ਪ੍ਰਧਾਨ ਸ਼੍ਰੀ ਰਾਜੀਵ ਰਾਏ ਮਹਿਤਾ ਉਚੇਚੇ ਤੋਰ ਤੇ ਹਾਜ਼ਿਰ ਸਨ ।ਕਾਂਗਰਸੀ ਆਗੂ ਸ਼੍ਰੀ ਰਾਸ਼ੀਦ ਖਾਨ ਨੇ ਇਸ ਮੌਕੇ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਓਹਨਾ ਦੇ ਪਰਿਵਾਰ ਦੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਗਿਆ ਅਤੇ ਲੋਕਾਂ ਨੂੰ ਓਹਨਾ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ ਗਿਆ ।ਇਸ ਮੌਕੇ ਪ੍ਰਧਾਨ ਸ਼੍ਰੀ ਰਾਜੀਵ ਰਾਏ ਮਹਿਤਾ ਤੋਂ ਕੋਂਸਲ ਪ੍ਰਧਾਨ ਇਲਾਵਾ ਪ੍ਰਧਾਨ ਸ਼੍ਰੀ ਕਮਲਜੀਤ ਲੱਦੜ੍ਹ,ਕਾਂਗਰਸੀ ਆਗੂ ਰਾਸ਼ੀਦ ਖਾਨ ,ਐਮ ਸੀ ਰਵਿੰਦਰ ਸਿੰਘ ਬੱਬੂ, ਜਿਲ੍ਹਾ ਵਾਈਸ ਪ੍ਰਧਾਨ ਸੰਜੇ ਸਹਿਗਲ,ਰਾਜ ਕੁਮਾਰ ਸਾਹਨੇਵਾਲੀਆ,ਸੁਦਰਸ਼ਨ ਵਰਮਾ ਪੱਪੀ, ਮੇਜਰ ਸਿੰਘ ਮਹਿਮੀ,ਵਾਈਸ ਪ੍ਰਧਾਨ ਨਿਤਿਨ ਸ਼ਰਮਾ ਜੋਨੂੰ, ਗੁਰਦੀਪ ਜੋਸ਼ੀ, ਸੋਨੂੰ ਸੋਫਤ,ਸੁਰੇਸ਼ ਕੁਮਾਰ ਮੱਪੀ,ਅਸ਼ੋਕ ਰਾਜੇਵਾਲੀਆ, ਅਮਰੀਕ ਸਿੰਘ ਪੰਮਾ,ਗੋਲਡੀ ਸ਼ਰਮਾ ਆਦਿ ਹਾਜ਼ਰ ਸਨ