ਸੱਚੋ ਸੱਚ …..      

ਸਾਹਿਤ

           

              ‘ਟਾਈਮ ਇਜ਼ ਏ ਗ੍ਰੇਟ ਹੈਲਰ’

ਵਕਤ ਮਤਲਬ ਸਮਾ।ਜੋ ਇਨਸਾਨ ਨੂੰ ਬਹੁਤ ਕੁਝ ਸਿਖਉਂਦਾ ਹੈ।ਵਕਤ ਸੱਭ ਤੋ ਵੱਡਾ ਟੀਚਰ ਹੈ।ਜੋ ਗੱਲ ਵਕਤ ਸਿਖਾਉਂਦਾ ਹੈ।ਉਹ ਹੋਰ  ਕੋਈ ਨਹੀਂ ਸਿਖਾਅ ਸਕਦਾ। ਕੌਣ ਤੁਹਾਡਾ ਹੈ ?ਕੌਣ ਪਰਾਇਆ ਹੈ ? ਵਕਤ ਸਭ ਦਸ ਦਿੰਦਾ ਹੈ।ਵਕਤ ਚੰਗਾ ਹੋਵੇ ਜਾਂ ਮਾੜਾ,ਲੰਘ ਜਾਣਾ ਹੁੰਦਾ ਹੈ। ਬੇਸ਼ੱਕ ਹਰ ਕਿਸੇ ਨੂੰ ਇੰਝ ਲੱਗਦਾ ਹੁੰਦਾ ਹੈ ਕੇ ਮਾੜਾ ਵਕਤ ਲੰਘਣਾ ਨਹੀਂ। ਪਰ ਅਜਿਹਾ ਨਹੀਂ।ਨਾ ਚੰਗਾ ਵਕਤ ਟਿਕਦਾ ਹੈ ਤੇ ਨਾ ਕਦੇ ਮਾੜਾ ਵਕਤ ਟਿਕਦਾ ਹੈ। ਕੁਦਰਤ ਦਾ ਨਿਯਮ ਹੈ ਕੇ ਜੋ ਸੂਰਜ ਚੜ੍ਹਿਆ ਹੈ।ਉਸ  ਨੇ ਡੁੱਬਣਾ ਹੀ ਹੁੰਦਾ ਹੈ।ਦਿਨ ਮਗਰੋਂ ਰਾਤ ਅਤੇ ਰਾਤ ਮਗਰੋਂ ਦਿਨ ਚੜਨਾ ਹੀ ਹੁੰਦਾ। ਜੇ ਇਨਸਾਨ ਦੀ ਜਿੰਦਗੀ ਚ ਮਾੜਾ ਵਕਤ ਆਉਂਦਾ ਤਾ ਚੰਗਾ ਵੀ ਆਉਣਾ ਹੀ ਹੈ। ਇਸ ਲਈ ਮਾੜਾ ਸਮਾ ਆਉਣ ਤੇ ਕਦੇ ਘਬਰਾਓ ਨਾ।ਹੌਂਸਲਾ ਰੱਖੋ।ਉਸ ਨੂੰ ਹੱਸ ਕੇ ਕੱਟੋ । ਜੇ ਤੁਸੀਂ ਹੱਸ ਕੇ ਕੱਟੋਗੇ ਤਾ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕੇ ਮਾੜਾ ਵਕਤ ਕਦੋਂ ਗੁਜ਼ਰ ਗਿਆ ਹੈ। ਇਨਸਾਨ ਨੂੰ ਮਾੜੇ ਸਮੇ ਚ ਬਿਲਕੁਲ ਵੀ ਡੋਲ੍ਹਣਾ ਨਹੀਂ ਚਾਹੀਦਾ। ਅਗਰ ਮਾੜੇ ਵਕਤ ਚ ਤੁਸੀਂ ਡੋਲ ਜਾਂਦੇ ਹੋ ਤਾ ਤੁਸੀਂ ਕਾਮਯਾਬੀ ਤੋ ਦੂਰ ਚਲੇ ਜਾਵੋਗੇ।ਤੁਹਾਨੂੰ ਤੁਹਾਡੀ ਮੰਜ਼ਲ ਹੋਰ ਦੂਰ ਲੱਗਣ ਲੱਗ ਜਾਵੇਗੀ।ਤੁਸੀਂ ਹੋਰ ਮੁਸੀਬਤਾਂ ਚ ਘਿਰ ਸਕਦੇ  ਹੋ ।ਬਾਕੀ ਚੰਗਾ ਮਾੜਾ ਵਕਤ ਹਰ ਇਨਸਾਨ ਦੀ ਜਿੰਦਗੀ ਚ ਆਉਂਦਾ ਜਾਂਦਾ ਹੈ।ਇਸੇ ਲਈ ਕਿਹਾ ਜਾਂਦਾ ਹੈ ‘ਲਾਇਫ਼ ਇਜ਼ ਏ ਸਟ੍ਰਗਲ ‘।ਦਲੇਰ ਇਨਸਾਨ ਮਾੜੇ ਵਕਤ ਨੂੰ ਦਲੇਰੀ ਨਾਲ ਟਪਾ ਦਿੰਦੇ ਹਨ।ਜਦ ਕੇ ਕਮਜ਼ੋਰ ਇਨਸਾਨ ਰੋ ਰੋ ਕੇ ਟਪਾਉਂਦੇ ਹਨ।ਦੁੱਖ ਸੁੱਖ ਕੁਦਰਤ ਦਾ ਨਿਯਮ ਹੈ।ਕਦੇ ਘਬਰਾਉਣਾ ਨਹੀਂ ਚਾਹੀਦਾ।ਇਹ ਹਰ ਇਨਸਾਨ ਦੀ ਜਿੰਦਗੀ ਦਾ ਹਿੱਸਾ ਹਨ।ਕਹਿੰਦੇ ਇਕ ਵਾਰ ਦੀ ਗੱਲ ਹੈ।ਮੁਗ਼ਲ ਬਾਦਸ਼ਾਹ ਅਕਬਰ ਨੇ ਆਪਣੇ  ਵਜ਼ੀਰ ਬੀਰਬਲ ਨੂੰ ਕਿਹਾ ਕੇ,”ਬੀਰਬਲ ! ਕੰਧ ਉੱਤੇ ਕੋਈ ਇਕ ਅਜਿਹੀ ਲਾਈਨ ਲਿਖ ਜਿਸ ਨੂੰ ਖੁਸ਼ੀ ਚ ਪੜੀਏ ਤਾਂ ਗ਼ਮ ਹੋਵੇ ਤੇ ਜੇ ਗ਼ਮ ਚ ਪੜੀਏ ਤਾ ਖੁਸ਼ੀ ਹੋਵੇ”।ਕਹਿੰਦੇ ਬੀਰ ਨੇ ਲਿਖਿਆ ,” ਯਹ ਵਕਤ ਭੀ ਗੁਜ਼ਰ ਜਾਏਗਾ।” ਮਤਲਬ ਵਕਤ ਚੰਗਾ ਹੋਵੇ ਜਾਂ ਮਾੜਾ,ਉਸ ਨੇ ਗੁਜ਼ਰ ਹੀ ਜਾਣਾ  ਹੈ।ਜੇ ਚੰਗਾ ਵਕਤ ਇਨਸਾਨ ਨੂੰ ਖੁਸ਼ੀ ਦਿੰਦਾ ਹੈ ਤਾ ਮਾੜਾ ਵਕਤ ਇਨਸਾਨ ਨੂੰ ਜਿੰਦਗੀ ਦਾ ਤਜ਼ਰਬਾ ਦਿੰਦਾ। ਉਸ ਨੂੰ ਦੱਸਦਾ ਹੈ ਕੇ ਕਿਹੜਾ ਤੇਰਾ ਆਪਣਾ ਹੈ ਤੇ ਕਿਹੜਾ ਬੇਗਾਨਾ।ਚੰਗਾ ਵਕਤ ਤੁਹਾਨੂੰ ਦੱਸਦਾ ਹੈ ਕੇ ਤੁਸੀਂ ਕਿਹੋ ਜੇਹੇ ਹੋ ਤੇ ਮਾੜਾ ਵਕਤ ਤੁਹਾਨੂੰ ਦੱਸਦਾ ਹੈ ਕੇ ਦੁਨੀਆ ਕਿਹੋ ਜੇਹੀ ਹੈ।ਮਾੜੇ ਟਾਈਮ ਕਹਿੰਦੇ ਕਹਾਉਂਦੇ ਸੱਜਣ ਮਿੱਤਰ ਤੇ ਰਿਸ਼ਤੇਦਾਰ ਸਾਥ ਛੱਡ ਕੇ ਲਾਂਭੇ ਹੋ ਜਾਂਦੇ ਹਨ। ਬੁਰੇ ਵਕਤ ਚ ਤੁਹਾਨੂੰ ਪਤਾ ਲੱਗਦਾ ਹੈ ਕੇ ਜਿਹਦਾ ਤੁਸੀਂ ਬਹੁਤ ਕੁੱਝ ਕੀਤਾ,ਟਾਈਮ ਆਉਣ ਤੇ ਉਹ ਪਾਸਾ ਵੱਟ ਗਿਆ।ਮਾੜੇ ਵਕਤ ਸਾਥ ਛੱਡਣਾ ਦੁਨੀਆ ਦਾ ਦਸਤੂਰ ਹੈ।ਤਾਂ ਹੀ ਕਿਹਾ ਜਾਂਦਾ ਹੈ ਕੇ ‘ ਟਾਈਮ ਇਜ਼ ਏ ਗ੍ਰੇਟ ਹੈਲਰ’। ਸਮਾ ਇਨਾਂ ਮਹਾਨ ਹੈ ਕੇ ਇਹ ਇਨਸਾਨ ਨੂੰ ਇਕ ਟੀਚਰ ਵਾਂਗ ਸਿਖਾਉਂਦਾ ਹੈ।ਤੇ ਇਕ ਸਫਲ ਇਨਸਾਨ ਬਣਨ ਚ ਸਮੇ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ।ਮੈਂ ਤਾਂ ਇਹ ਕਹਾਂਗਾ ਕੇ ਵਕਤ ਇਨਸਾਨ ਨੂੰ ਉਹ ਕੁੱਛ ਸਿਖਾਅ ਜਾਂਦਾ ਹੈ।ਜੋ ਸ਼ਾਇਦ ਇਕ ਟੀਚਰ ਵੀ ਨਾ ਸਿਖਾ ਸਕਦਾ ਹੋਵੇ। ਹਾਂ ! ਇਨਸਾਨ ਨੂੰ ਵਕਤ ਨੂੰ  ਚੰਗੇ ਢੰਗ ਨਾਲ ਯੂਟੀਲਾਈਜ਼(ਇਸਤੇਮਾਲ )ਕਰਨਾ ਆਉਣਾ ਚਾਹੀਦਾ ਹੈ।ਇਨਸਾਨ ਨੂੰ ਵਕਤ ਦੀ ਕਦਰ ਕਰਨੀ ਚਾਹੀਦੀ ਹੈ। ਸਮੇ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਤੇ ਹਰ ਕੰਮ ਵਕਤ ਉੱਤੇ ਕਰਨਾ ਚਾਹੀਦਾ ਹੈ।ਕਿਸੇ ਨੇ ਠੀਕ ਹੀ ਕਿਹਾ ਹੈ ਕੇ ‘ਵੇਲੇ ਦੀ ਨਮਾਜ਼,ਕੁਵੇਲੇ ਦੀ ਟੱਕਰਾਂ’।ਇਸ ਵਾਸਤੇ ਹਰ ਕੰਮ ਵਕਤ ਤੇ ਕਰੋ। ਬੇਵਕਤਾ ਕੰਮ ਕਰੋਗੇ ਤਾਂ ਨੁਕਸਾਨ ਵੱਧ ਤੇ ਫਾਇਦਾ ਘੱਟ ਹੋਵੇਗਾ। ਜੋ ਲੋਕ ਵਕਤ ਸਿਰ ਕੰਮ ਨਹੀਂ ਕਰਦੇ ਉਹ ਪਛੜ ਜਾਂਦੇ ਹਨ।ਇਹ ਵੀ ਆਖਿਆ ਜਾਂਦਾ ਹੈ ਕੇ ‘ਘੜੀ ਦਾ ਖੁੰਝਿਆ ਕੋਹਾਂ ਦੂਰ ਜਾ ਪੈਂਦਾ ਹੈ’।ਸਿਆਣੇ ਕਹਿੰਦੇ ਹਨ,ਜੋ ਇਨਸਾਨ ਵਕਤ ਦੀ ਕਦਰ ਨਹੀਂ ਕਰਦੇ,ਵਕਤ ਉਨ੍ਹਾਂ ਦੀ ਕਦਰ ਨਹੀਂ ਕਰਦਾ।ਸੋ ਜੇ ਜਿੰਦਗੀ ਚ ਸਫਲ ਇਨਸਾਨ ਬਨਣਾ ਹੈ ਤਾਂ ਵਕਤ ਦੀ ਕਦਰ ਕਰਨਾ ਸਿੱਖੋ। ਵਕਤ ਨੂੰ ਸੰਭਲੋ। ਜੇ ਤੁਸੀਂ ਵਕਤ ਨੂੰ ਸੰਭਾਲੋਗੇ ਤਾ ਵਕਤ ਤੁਹਾਨੂੰ ਸੰਭਾਲੇਗਾ । ਬਸ ! ਇਹੀ ਜਿੰਦਗੀ ਦਾ ਨਿਯਮ ਹੈ।

                            ਅਜੀਤ ਖੰਨਾ 

                   ਮੋਬਾਈਲ:76967-54669 

Leave a Reply

Your email address will not be published. Required fields are marked *