ਦਿੱਲੀ ‘ਚ ਵਧਦੇ ਪ੍ਰਦੂਸ਼ਣ ਕਾਰਨ ਅੱਜ ਤੋਂ ਜੀਆਰਏਪੀ ਦਾ ਚੌਥਾ ਪੜਾਅ ਲਾਗੂ

Uncategorized ਨੈਸ਼ਨਲ

ਦਿੱਲੀ ‘ਚ ਵਧਦੇ ਪ੍ਰਦੂਸ਼ਣ ਕਾਰਨ ਅੱਜ ਤੋਂ ਜੀਆਰਏਪੀ ਦਾ ਚੌਥਾ ਪੜਾਅ ਲਾਗੂ


ਨਵੀਂ ਦਿੱਲੀ, 18 ਨਵੰਬਰ,ਬੋਲੇ ਪੰਜਾਬ ਬਿਊਰੋ ;


ਕੇਂਦਰ ਦੀ ਹਵਾ ਗੁਣਵੱਤਾ ਕਮੇਟੀ ਨੇ ਅੱਜ ਸੋਮਵਾਰ ਸਵੇਰੇ 8 ਵਜੇ ਤੋਂ ਲਾਗੂ ਹੋਣ ਵਾਲੀ ਪੜਾਅਵਾਰ ਪ੍ਰਤੀਕਿਰਿਆ ਕਾਰਜ ਯੋਜਨਾ (ਜੀ.ਆਰ.ਏ.ਪੀ.) ਦੇ ਚੌਥੇ ਪੜਾਅ ਤਹਿਤ ਦਿੱਲੀ-ਐੱਨ.ਸੀ.ਆਰ. ਲਈ ਸਖਤ ਪ੍ਰਦੂਸ਼ਣ ਕੰਟਰੋਲ ਉਪਾਵਾਂ ਦਾ ਐਲਾਨ ਕੀਤਾ ਹੈ। ਜੀ.ਆਰ.ਏ.ਪੀ. ਦੇ ਚੌਥੇ ਪੜਾਅ ’ਚ ਟਰੱਕਾਂ ਦੇ ਦਾਖਲੇ ’ਤੇ ਪਾਬੰਦੀ ਅਤੇ ਲੋਕ ਨਿਰਮਾਣ ਪ੍ਰਾਜੈਕਟਾਂ ’ਤੇ ਅਸਥਾਈ ਪਾਬੰਦੀ ਸ਼ਾਮਲ ਹੈ। 
ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) ਐਤਵਾਰ ਨੂੰ ‘ਗੰਭੀਰ’ ਸ਼੍ਰੇਣੀ ’ਚ ਪਹੁੰਚਣ ਤੋਂ ਬਾਅਦ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਏ.ਕਿਊ.ਐੱਮ.) ਨੇ ਇਹ ਹੁਕਮ ਜਾਰੀ ਕੀਤਾ ਹੈ। ਦਿੱਲੀ ਦਾ ਏ.ਕਿਊ.ਆਈ. ਸ਼ਾਮ 4 ਵਜੇ 441 ਸੀ, ਜੋ ਮੌਸਮ ਅਨੁਕੂਲ ਨਾ ਹੋਣ ਕਾਰਨ ਸ਼ਾਮ 7 ਵਜੇ ਵਧ ਕੇ 457 ਹੋ ਗਿਆ। ਹੁਕਮ ਅਨੁਸਾਰ ਜ਼ਰੂਰੀ ਵਸਤਾਂ ਲੈ ਕੇ ਜਾਣ ਵਾਲੇ ਟਰੱਕਾਂ ਜਾਂ ਸਾਫ ਬਾਲਣ (ਐਲ.ਐਨ.ਜੀ./ ਸੀ.ਐਨ.ਜੀ./ਬੀ.ਐਸ.-6 ਡੀਜ਼ਲ/ਇਲੈਕਟ੍ਰਿਕ) ਦੀ ਵਰਤੋਂ ਕਰਨ ਵਾਲੇ ਟਰੱਕਾਂ ਨੂੰ ਛੱਡ ਕੇ ਕਿਸੇ ਵੀ ਟਰੱਕ ਨੂੰ ਦਿੱਲੀ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। 
ਹੁਕਮ ਅਨੁਸਾਰ ਇਲੈਕਟ੍ਰਿਕ ਗੱਡੀਆਂ, ਸੀ.ਐਨ.ਜੀ. ਗੱਡੀਆਂ ਅਤੇ ਬੀ.ਐਸ.-6 ਡੀਜ਼ਲ ਗੱਡੀਆਂ ਨੂੰ ਛੱਡ ਕੇ ਦਿੱਲੀ ਤੋਂ ਬਾਹਰ ਰਜਿਸਟਰਡ ਹਲਕੀਆਂ ਵਪਾਰਕ ਗੱਡੀਆਂ ’ਤੇ ਵੀ ਪਾਬੰਦੀ ਹੋਵੇਗੀ। ਹੁਕਮ ਅਨੁਸਾਰ, ਰਾਜਮਾਰਗਾਂ, ਸੜਕਾਂ, ਫਲਾਈਓਵਰਾਂ ਅਤੇ ਹੋਰ ਜਨਤਕ ਪ੍ਰਾਜੈਕਟਾਂ ਸਮੇਤ ਸਾਰੀਆਂ ਉਸਾਰੀ ਗਤੀਵਿਧੀਆਂ ’ਤੇ ਅਸਥਾਈ ਪਾਬੰਦੀ ਹੋਵੇਗੀ।

Leave a Reply

Your email address will not be published. Required fields are marked *