ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਮਾਸਿਕ ਇਕੱਤਰਤਾ
ਮੋਹਾਲੀ 17 ਨਵੰਬਰ,ਬੋਲੇ ਪੰਜਾਬ ਬਿਊਰੋ ;
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17, ਚੰਡੀਗੜ੍ਹ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਡਾ.ਸ਼ਿੰਦਰਪਾਲ ਸਿੰਘ ਜੀ ਨੇ ਕੀਤੀ ਅਤੇ ਪ੍ਰਸਿੱਧ ਕਵੀ ਅਤੇ ਆਲੋਚਕ ਜਗਦੀਪ ਸਿੱਧੂ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਪਰਮਜੀਤ ਕੌਰ ਪਰਮ, ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ,ਲਾਇਬ੍ਰੇਰੀ ਵਲੋਂ ਰਾਜਬੀਰ ਕੌਰ ਸ਼ਾਮਲ ਹੋਏ।ਮਾਵੀ ਜੀ ਨੇ ਸਭ ਨੂੰ “ਜੀ ਆਇਆਂ” ਆਖਿਆ ਅਤੇ ਪ੍ਰੋਗਰਾਮ ਦੀ ਰੂਪ-ਰੇਖਾ ਦੱਸੀ। ਪਰਮ ਨੇ ਅੱਗੇ ਤੋਂ ਇਸ ਕੇੰਦਰ ਨੂੰ ਸੰਭਾਲਣ ਦੀ ਜਿੰਮੇਵਾਰੀ ਸੰਭਾਲੀ।ਰਾਜਬੀਰ ਕੌਰ ਨੇ ਲਾਇਬ੍ਰੇਰੀ ਦੀਆਂ ਸਹੂਲਤਾਂ ਬਾਰੇ ਦੱਸਿਆ। ਇਸ ਕੇੰਦਰ ਦੇ ਸੁਹਿਰਦ ਮੈਂਬਰ ਭਰਪੂਰ ਸਿੰਘ ਅਤੇ ਲਾਭ ਸਿੰਘ ਲਹਿਲੀ ਨੂੰ ਇਸ ਸੰਸਥਾ ਪ੍ਰਤੀ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਪਿੰਜੌਰ ਤੋਂ ਆਏ ਗੁਰਦਾਸ ਸਿੰਘ ਦਾਸ ਨੇ ਤੂੰਬੀ ਨਾਲ ਧਾਰਮਿਕ ਗੀਤ ਗਾਇਆ।
ਪਰਮਜੀਤ ਸਿੰਘ, ਰਤਨ ਬਾਬਕਵਾਲਾ,ਬਲਵਿੰਦਰ ਢਿਲੋਂ,ਜਸਪਾਲ ਦੇਸੂਵੀ,ਪਿਅਆਰਾ ਸਿੰਘ ਰਾਹੀ,ਪਰਤਾਪ ਪਾਰਸ,ਸੋਹਣ ਸਿੰਘ ਬੈਨੀਪਾਲ, ਜਸਪਾਲ ਕੰਵਲ, ਲਾਭ ਸਿੰਘ ਲਹਿਲੀ,ਭਰਪੂਰ ਸਿੰਘ, ਸਿਮਰਜੀਤ ਕੌਰ ਗਰੇਵਾਲ, ਹਰਭਜਨ ਕੌਰ ਢਿੱਲੋਂ, ਤਰਸੇਮ ਸਿੰਘ ਕਾਲੇਵਾਲ ਨੇ ਗੀਤਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਦਾ ਵਿਖਿਆਨ ਕੀਤਾ।ਰਾਜਵਿੰਦਰ ਸਿੰਘ ਗੱਡੂ, ਗੁਰਮੇਲ ਸਿੰਘ ਮੌਜੌਵਾਲ, ਚਰਨਜੀਤ ਸਿੰਘ ਕਲੇਰ, ਰਾਜਿੰਦਰ ਕੌਰ ਰੇਨੂ, ਦਰਸ਼ਨ ਸਿੱਧੂ, ਚਰਨਜੀਤ ਕੌਰ ਬਾਠ, ਮਨਦੀਪ ਕੌਰ ਰਮਣੀਕ,ਹਰਜੀਤ ਸਿੰਘ, ਪ੍ਰੋ. ਅਤੈ ਸਿੰਘ,ਗੁਰਜੋਧ ਕੌਰ, ਮਨਜੀਤ ਕੌਰ ਮੋਹਾਲੀ,ਪ੍ਰੋ: ਕੇਵਲਜੀਤ ਸਿੰਘ,ੲਈਲੀਨਾ ਧੀਮਾਨ,ਸਾਗਰ ਸਿੰਘ ਭੂਰੀਆ, ਸੁਰਿੰਦਰ ਸੋਨੀ ਕਕੜੌਦ ਨੇ ਕਵਿਤਾਵਾਂ ਰਾਹੀਂ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ।ਡਾ. ਮਨਜੀਤ ਸਿੰਘ ਬੱਲ, ਬਲਦੇਵ ਸਿੰਘ ਬਿੰਦਰਾ ਨੇ ਹਾਸ-ਵਿਅੰਗ ਕਵਿਤਾਵਾਂ ਸੁਣਾਈਆਂ।
ਜਗਦੀਪ ਸਿੱਧੂ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਥੇ ਆ ਕੇ ਪ੍ਰਪੱਕ ਕਵੀਆਂ ਦੇ ਸੋਹਣੇ ਕਾਵਿਕ ਰੂਪ ਸੁਣਨ ਨੂੰ ਮਿਲੇ।ਉਹਨਾਂ ਆਪਣੀ ਇਕ ਛੋਟੀ ਕਵਿਤਾ ਵੀ ਸੁਣਾਈ। ਡਾ. ਸ਼ਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ,ਵੰਡ ਛੱਕੋ, ਨਾਮ ਜਪੋ ਦੀ ਵਿਲੱਖਣ ਰੀਤ ਚਲਾਈ। ਇਸਤ੍ਰੀ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ। ਸਟੇਜ ਦਾ ਸੰਚਾਲਨ ਦਰਸ਼ਨ ਸਿੰਘ ਸਿੱਧੂ ਨੇ ਨੇ ਖੂਬਸੂਰਤ ਢੰਗ ਨਾਲ ਕੀਤਾ।ਮਾਵੀ ਜੀ ਨੇ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਬਬੀਤਾ ਸਾਗਰ,ਮੋਹਣ ਸਿੰਘ, ਸਰਬਜੀਤ ਸਿੰਘ, ਗੁਲਾਬ ਸਿੰਘ, ਸੁਨੀਤਾ ਰਾਣੀ,ਜੋਗਿੰਦਰ ਸਿੰਘ ਜੱਗਾ,ਅਜਾਇਬ ਔਜਲਾ,ਡਾ. ਮੇਹਰ ਮਾਣਕ,ਅਮਰੀਕ ਸਿੰਘ ਮਠਾੜੂ,ਰਾਜਬੀਰ ਕੌਰ, ਅਮਰਜੀਤ ਕੌਰ, ਸੁਰਜਨ ਸਿੰਘ ਜੱਸਲ, ਹਾਜਰ ਸਨ।