ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਬਾਲ ਦਿਵਸ ਮੌਕੇ ਮੁੱਖ ਮੰਤਰੀ ਰਿਹਾਇਸ਼ ਦਾ ਕਰੇਗੀ ਘਿਰਾਓ : ਪ੍ਰਕਾਸ਼ ਕੌਰ ਸੋਹੀ
ਬਠਿੰਡਾ, 10 ਨਵੰਬਰ, ਬੋਲੇ ਪੰਜਾਬ ਬਿਊਰੋ :
ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਨੇ ਪੰਜਾਬ ਸਰਕਾਰ ਖਿਲਾਫ ਆਪਣਾ ਸੰਘਰਸ਼ ਤੇਜ ਕਰਨ ਦਾ ਐਲਾਨ ਕੀਤਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨਾਲ ਵਾਰ ਵਾਰ ਹੱਕੀ ਮੰਗਾਂ ਸਬੰਧੀ ਮੀਟਿੰਗਾਂ ਕੀਤੀਆਂ, ਪ੍ਰੰਤੂ ਸਰਕਾਰ ਨੇ ਮੀਟਿੰਗਾਂ ਦੌਰਾਨ ਮੰਨੀਆਂ ਮੰਗਾਂ ਤੋਂ ਵੀ ਟਾਲਾ ਵੱਟਕੇ ਰੱਖਿਆ ਹੈ। ਜਿਸ ਕਾਰਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 14 ਨਵੰਬਰ ਨੂੰ ਬਾਲ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਵਾਸ ਸਾਹਮਣੇ ਜਥੇਬੰਦੀ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਯੂਨੀਅਨ ਨੇ ਫੈਸਲਾ ਕੀਤਾ ਕਿ ਸੂਬੇ ਦੇ ਬਾਲਾਂ ਦੇ ਅਧਿਕਾਰਾਂ ਪ੍ਰਤੀ ਸੁੱਛੀ ਪਈ ਸਰਕਾਰ ਨੂੰ ਜੁਗਾਉਣ ਲਈ ਬਾਲ ਦਿਵਸ ਤੇਰੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਮੰਗਾਂ ਆਂਗਣਵਾੜੀ ਵਰਕਰਾਂ ਦਾ ਮਾਣਭੱਤਾ ਦੁਗਣਾ ਕੀਤਾ ਜਾਵੇ, 3 ਤੋਂ 6 ਸਾਲ ਬੱਚਿਆਂ ਨੂੰ ਆਈਸੀਡੀਐਸ ਸਕੀਮ ਨਾਲ ਜੋੜਿਆ ਜਾਵੇ, ਐਨਜੀਓ ਨੂੰ ਦਿੱਤੇ ਨਿਊਟਰੀਸਿਸ ਸਪਲੀਮੈਂਟਰੀ ਪ੍ਰੋਜੈਕਟ ਵਾਪਸ ਕੀਤੇ ਜਾਣ, ਰਹਿੰਦੀ ਭਰਤੀ ਨੂੰ ਪੂਰਾ ਕਰਵਾਉਣਾ, ਆਂਗਣਵਾੜੀ ਸੈਂਟਰ ’ਚ ਬੁਨਿਆਦੀ ਸਹੂਲਤਾਂ ਦੀ ਘਾਟ ਕਿ ਪੂਰਾ ਕਰਨਾ। ਆਂਗਣਵਾੜੀ ਸੈਂਟਰਾਂ ’ਚ ਦਿੱਤਾ ਜਾ ਰਿਹਾ ਖਾਣਾ ਬੱਚਿਆਂ ਤੇ ਸਿਹਤਮੰਦ ਬਣਾਉਣ ਲਈ ਹੈ, ਜੋ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਾ ਹੈ। ਉਹ ਖਾਣਾਬੰਦ ਕਰਾਉਣਾ।ਸੁਪਰੀਮ ਕੋਰਟ ਵੱਲੋਂ ਮਨਜੂਰ ਗ੍ਰੈਚੁਟੀ ਲਾਗੂ ਕਰਵਾਉਣਾ ਅਤੇ ਹਾਈਕੋਰਟ ਵੱਲੋਂ ਸਰਕਾਰੀ ਕਾਮਿਆਂ ਦੇ ਬਰਾਬਰ ਮਿਹਨਤਾਨਾ ਦੇਣ ਜੋ ਫੈਸਲਾ ਹੋਇਆ ਹੈ। ਉਸਨੂੰ ਲਾਗੂ ਕਰਵਾਉਣਾ, ਜੇਕਰ ਸਰਕਾਰ ਨੇ ਅਜੇ ਨੂੰ ਮੰਗਾਂ ਪ੍ਰਤੀ ਘੇਸਲ ਵੱਡੀ ਰੱਖੀ ਤਾਂ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿਚ ਵਾਅਦਾ ਖਿਲਾਫੀ ਦਾ ਖਮਿਆਜਾ ਭੁਗਤਣਾ ਪਵੇਗਾ। ਇਸ ਮੌਕੇ ਪ੍ਰੈਸ ਸਕੱਤਰ ਪ੍ਰਤਿਭਾ ਸ਼ਰਮਾ, ਮੱਖਣ ਕੌਰ, ਸਰਬਜੀਤ ਕੌਰ, ਭੂਰੀ ਕੌਰ, ਜਸਪਾਲ ਕੌਰ ਆਦਿ ਹਾਜ਼ਰ ਸਨ।