ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵੱਲੋਂ ਪਟਿਆਲਾ ਵਿਖੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ

ਪੰਜਾਬ

ਮਾਣ-ਭੱਤੇ ਦੁੱਗਣਾ ਕਰਨ ਦੀ ਗਰੰਟੀ ਪੂਰੀ ਨਾ ਕਰਨ ਅਤੇ ਛਾਂਟੀਆਂ ਦੇ ਖਿਲਾਫ਼ ਪ੍ਰਗਟਾਇਆ ਰੋਸ

ਪਟਿਆਲਾ, 10 ਨਵੰਬਰ,ਬੋਲੇ ਪੰਜਾਬ ਬਿਊਰੋ :

ਮਿਡ ਡੇ ਮੀਲ ਵਰਕਰ ਯੂਨੀਅਨ ਵਲੋਂ ਸਥਾਨਕ ਨਹਿਰੂ ਪਾਰਕ ਵਿਖੇ ਇੱਕਠੇ ਹੋਕੇ ਪੁਰਾਣੇ ਬੱਸ ਸਟੈਂਡ ਬੱਤੀਆਂ ਦੇ ਚੌੰਕ ਤੇ ਪੰਜਾਬ ਸਰਕਾਰ ਦਾ ਪੂਤਲਾ ਫੂਕ ਪ੍ਰਦਰਸ਼ਨ ਕਰਕੇ ਰੋਸ ਪ੍ਰਗਟ ਕੀਤਾ ਗਿਆ । ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਮੰਗ ਪੱਤਰ ਲੈਣ ਲਈ ਮੰਤਰੀ ਦੇ ਪੀ.ਏ.ਸੁਰੇਸ਼ ਕੁਮਾਰ ਆਏ ਅਤੇ ਉਹਨਾਂ ਨੇ ਸਿਹਤ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜਿਲ੍ਹਾ ਪ੍ਰਧਾਨ ਪਿੰਕੀ ਪਟਿਆਲਾ ਅਤੇ ਜਿਲ੍ਹਾ ਸਕੱਤਰ ਬੀਨਾ ਘੱਗਾ ਨੇ ਪ੍ਰੈੱਸ ਰਾਹੀਂ ਬਿਆਨ ਦਿੰਦਿਆਂ ਦੋਸ਼ ਲਾਇਆ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਵਿਧਾਇਕਾ ਅਤੇ ਮੰਤਰੀਆਂ ਵਲੋਂ ਖਾਸ਼ ਕਰਕੇ ਵਿੱਤ ਮੰਤਰੀ ਸ.ਹਰਪਾਲ ਸਿੰਘ ਚੀਮਾ ਨੇ ਆਪਣੇ ਨਿਵਾਸ ਸਥਾਨ ਤੇ ਕੁੱਕ ਵਰਕਰਾਂ ਨੂੰ ਇਹ ਵਿਸ਼ਵਾਸ਼ ਦਿਵਾਇਆ ਸੀ ਕਿ ਆਮ ਆਦਮੀ ਦੀ ਸਰਕਾਰ ਆਉਣ ‘ਤੇ ਮਿਡ ਮੀਲ ਵਰਕਰਾਂ ਦੀ ਤਨਖਾਹ ਛੇ ਹਜ਼ਾਰ ਕੀਤੀ ਜਾਵੇਗੀ । ਪਰ ਸਰਕਾਰ ਬਣਨ ਤੋਂ ਬਾਅਦ ਤਨਖਾਹ ਦੁਗਣੀ ਤਾਂ ਕੀ ਕਰਨੀ ਸੀ ਸਗੋਂ ਸਰਕਾਰ ਮੀਟਿੰਗਾਂ ਕਰਨ ਤੋਂ ਵੀ ਮੁਕਰ ਰਹੀ ਹੈ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਣ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟਣ ਦਾ ਬਹਾਨਾ ਬਣਾ ਕੇ ਵਰਕਰਾਂ ਦੀਆਂ ਛਾਂਟੀਆਂ ਕਰ ਰਹੀ ਹੈ । ਉਹਨਾਂ ਕਿਹਾ ਕਿ ਹੁਣ ਜਦੋਂ ਆਪਣੀਆਂ ਮੰਗਾਂ ਮੰਗਵਾਉਣ ਖਾਤਰ ਇਹਨਾਂ ਦੀਆਂ ਕੋਠੀਆਂ ਅੱਗੇ ਜਾਇਆ ਜਾਂਦਾ ਤਾਂ ਇਹਨਾਂ ਵਲੋਂ ਪੁਲਿਸ ਰੋਕਾਂ ਲਗਾ ਕੇ ਰੋਕਿਆ ਜਾਂਦਾ । ਅੱਜ ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਵੱਲੋਂ ਪੰਜਾਬ ਵਿੱਚ ਰੋਸ ਵਜੋਂ ਇਸ ਤੋਂ ਇਲਾਵਾ ਤਿੰਨ ਥਾਂ ਚੱਬੇਵਾਲ,ਡੇਰਾਬਾਬਾ ਨਾਨਕ ਅਤੇ ਗਿੱਦੜਬਾਹਾ ਵਿਖੇ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਕਰਯੋਗ ਹੈ ਕਿ ਜਥੇਬੰਦੀ ਲੰਮੇ ਸਮੇਂ ਤੋਂ ਵਰਕਰਾਂ ਤੇ ਘੱਟੋ-ਘੱਟ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਵਾਉਣ, ਛਾਂਟੀਆਂ ਰੁਕਵਾਉਣ, ਵਰਕਰਾਂ ਨੂੰ ਮਿਲਣ ਵਾਲੀਆਂ ਛੁੱਟੀਆਂ ਸੰਬੰਧੀ ਪੱਤਰ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ, ਸਮੁੱਚੇ ਵਰਕਰਾਂ ਦਾ ਬੀਮਾ ਕਰਵਾਉਣ, ਵਰਕਰ ਦੀ ਮੌਤ ਹੋਣ ਤੇ ਮੁਆਵਜਾ ਅਤੇ ਉਸਦੇ ਪਰਿਵਾਰ ਦੇ ਮੈਂਬਰ ਨੂੰ ਹੀ ਕੰਮ ਤੇ ਰੱਖਣ ਸੰਬੰਧੀ ਸੰਘਰਸ਼ ਕਰਦੀ ਆ ਰਹੀ ਹੈ।


ਚਰਨਜੀਤ ਕੌਰ ਜੰਡਮਗੋਲੀ ਨੇ ਆਖਿਆ ਕਿ ਪਿਛਲੇ ਸਮੇਂ ਸੂਬਾ ਕਮੇਟੀ ਦੀ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਵਰਕਰਾਂ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਉਹਨਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਹੋਈ। ਇਸ ਤੋਂ ਇਲਾਵਾ ਲੰਘੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕੁੱਕ ਵਰਕਰਾਂ ਕੋਲੋ ਚੋਣ ਅਮਲੇ ਲਈ ਭੋਜਨ ਦਾ ਪ੍ਰਬੰਧ ਕੀਤਾ ਕਰਵਾਇਆ ਗਿਆ ਪਰ ਸਰਕਾਰ ਵਲੋਂ ਕੁੱਕ ਵਰਕਰਾਂ ਦਾ ਬਣਦਾ ਮਿਹਨਤਾਨਾ ਬਹੁਤ ਘੱਟ ਭੇਜਿਆ ਬਹੁਤ ਸਾਰੇ ਸਕੂਲਾਂ ਵਿੱਚ ਅਜੇ ਤੱਕ ਇਕ ਵੀ ਰੁਪਏ ਨਹੀਂ ਭੇਜਿਆ ਅਤੇ ਬਹੁਤ ਸਾਰੇ ਕੁੱਕ ਵਰਕਰ ਆਪਣੀਆਂ ਜੇਬਾਂ ਵਿੱਚੋਂ ਪੈਸੇ ਖਰਚ ਚੁੱਕੇ ਹਨ ।
ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਜਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ ਰਵਿੰਦਰ ਕੰਬੋਜ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਤੋਂ ਗੁਰਜੀਤ ਘੱਗਾ ਹਰਿੰਦਰ ਪਟਿਆਲਾ ਪ੍ਰਵੀਨ ਯੋਗੀਪੁਰ ਰੋਮੀ ਸਫੀਪੁਰ ਅਤੇ ਮਿਡ ਡੇ ਮੀਲ ਵਰਕਰ ਯੂਨੀਅਨ ਤੋਂ ਸੁਨੀਤਾ ਦੇਵੀਗੜ , ਨਸੀਬ ਕੌਰ , ਮਨਜੀਤ ਕੌਰ , ਸੁਖੋ ਦੇਵੀ , ਹਰਪ੍ਰੀਤ ਕੌਰ,ਕ੍ਰਿਸ਼ਨਾ ਪਟਿਆਲਾ , ਮੋਨਿਕਾ ਬੇਗੁਮ ਘਨੌਰ , ਪੂਨਮ ਚੱਪੜ ਸਿੰਦਰ ਕੌਰ ਜਸਵਿੰਦਰ ਕੌਰ ਕ੍ਰਿਸ਼ਨਾ , ਹਰਪ੍ਰੀਤ ਕੌਰ , ਗੁਰਜੀਤ ਕੌਰ , ਮਨਪ੍ਰੀਤ ਪਟਿਆਲਾ ਆਦਿ ਹਾਜ਼ਰ ਹੋਏ ।

Leave a Reply

Your email address will not be published. Required fields are marked *