ਬੈਂਕ ਧੋਖਾਧੜੀ ਮਾਮਲੇ ’ਚ ਈ. ਡੀ. ਵਲੋਂ ਮੁਹਾਲੀ, ਅੰਮ੍ਰਿਤਸਰ ਤੇ ਚੰਡੀਗੜ੍ਹ ਸਮੇਤ 11 ਥਾਂਵਾਂ ‘ਤੇ ਛਾਪੇਮਾਰੀ

ਚੰਡੀਗੜ੍ਹ

ਬੈਂਕ ਧੋਖਾਧੜੀ ਮਾਮਲੇ ’ਚ ਈ. ਡੀ. ਵਲੋਂ ਮੁਹਾਲੀ, ਅੰਮ੍ਰਿਤਸਰ ਤੇ ਚੰਡੀਗੜ੍ਹ ਸਮੇਤ 11 ਥਾਂਵਾਂ ‘ਤੇ ਛਾਪੇਮਾਰੀ

ਚੰਡੀਗੜ੍ਹ, 8 ਨਵੰਬਰ,ਬੋਲੇ ਪੰਜਾਬ ਬਿਊਰੋ :

ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਚੰਡੀਗੜ੍ਹ ਜ਼ੋਨਲ ਦਫ਼ਤਰ ਨੇ 179.28 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਨਾਲ ਸਬੰਧਿਤ ਮਾਮਲੇ ’ਚ ਚੰਡੀਗੜ੍ਹ, ਮੁਹਾਲੀ, ਅੰਮ੍ਰਿਤਸਰ, ਪੰਚਕੂਲਾ, ਬੱਦੀ, ਗੁਜਰਾਤ ਸਮੇਤ ਗੁਗਲਾਨੀ ਗਰੁੱਪ ਦੀਆਂ ਕੰਪਨੀਆਂ ਦੇ 11 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਸਮੇਂ ਦੌਰਾਨ ਈ. ਡੀ. ਦੀ ਟੀਮ ਨੇ ਵੱਖ-ਵੱਖ ਅਪਰਾਧਿਕ ਦਸਤਾਵੇਜ਼, ਡਿਜੀਟਲ ਉਪਕਰਣ ਅਤੇ 3 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਈ. ਡੀ. ਨੇ ਦਿੱਤੀ ਹੈ।

ਈ. ਡੀ. ਵੱਲੋਂ ਇਹ ਛਾਪੇਮਾਰੀ 5 ਨਵੰਬਰ ਨੂੰ ਇੱਕੋ ਸਮੇਂ ਸਾਰੇ ਰਾਜਾਂ ’ਚ ਕੀਤੀ ਗਈ ਸੀ। ਈ. ਡੀ. ਦੀ ਛਾਪੇਮਾਰੀ ਗੁਗਲਾਨੀ ਗਰੁੱਪ ਦੀਆਂ ਕੰਪਨੀਆਂ ਮੈਸਰਜ਼ ਸੁਪਰ ਮਲਟੀ ਕਲਰ ਪ੍ਰਿੰਟਰਜ਼ ਪ੍ਰਾਈਵੇਟ ਲਿਮਟਿਡ ਤੇ ਮੈਸਰਜ਼ ਡਨ ਫੂਡਜ਼ ਪ੍ਰਾਈਵੇਟ ਲਿਮਟਿਡ ਦੁਆਰਾ ਕੀਤੇ ਗਏ ਦੋ ਬੈਂਕ ਧੋਖਾਧੜੀ ਦੇ ਮਾਮਲਿਆਂ ਦੇ ਸਬੰਧ ’ਚ ਸੀ। ਇਨ੍ਹਾਂ ਮਾਮਲਿਆਂ ’ਚ ਕ੍ਰਮਵਾਰ 125.40 ਕਰੋੜ ਰੁਪਏ ਤੇ 53.88 ਕਰੋੜ ਰੁਪਏ (ਕੁੱਲ 179.28 ਕਰੋੜ ਰੁਪਏ) ਦੀ ਧੋਖਾਧੜੀ ਹੋਈ ਹੈ। ਈ. ਡੀ. ਦੀ ਟੀਮ ਲੰਬੇ ਸਮੇਂ ਤੋਂ ਇਸ ਮਾਮਲੇ ਦੀ ਜਾਂਚ ’ਚ ਰੁੱਝੀ ਹੋਈ ਸੀ।

Leave a Reply

Your email address will not be published. Required fields are marked *