ਕਰਮਚਾਰੀ ਯੂਨੀਅਨ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਹੁੰ ਚੁੱਕ ਸਮਾਗਮ

ਪੰਜਾਬ

ਕਰਮਚਾਰੀ ਯੂਨੀਅਨ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਹੁੰ ਚੁੱਕ ਸਮਾਗਮ

ਮੋਹਾਲੀ 5 ਨਵੰਬਰ ,ਬੋਲੇ ਪੰਜਾਬ ਬਿਊਰੋ :

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦਾ ਸਹੁੰ ਚੁੱਕ ਸਮਾਗਮ ਹੋਇਆ।  ਇਸ ਮੌਕੇ ਸਮੂਹ ਬੁਲਾਰਿਆਂ ਨੇ ਪਹਿਲੀ ਵਾਰ ਪ੍ਰ੍ਧਾਨ ਬਣੀ ਰਮਨਦੀਪ ਕੌਰ ਗਿੱਲ ਅਤੇ ਸਮੂਹ ਇਸਤਰੀ ਕਰਮਚਾਰੀਆਂ ਨੂੰ ਵਧਾਈ ਦਿੰਤੀ ਅਤੇ ਸਿੱਖਿਆ ਬੋਰਡ ਕਰਮਚਾਰੀਆਂ ਦੀ ਏਕਤਾ ਤੇ ਜ਼ੋਰ ਦਿਤਾ।

    ਚੋਣ ਕਮਿਸ਼ਨ ਅਜੀਤ ਪਾਲ ਸਿੰਘ, ਗੁਰਦੀਪ ਸਿੰਘ, ਗੁਲਾਬ ਚੰਦ ਅਤੇ ਸੁਰਿੰਦਰ ਰਾਮ ਨੇ ਰਮਨਦੀਪ ਕੌਰ ਗਿੱਲ ਦੇ ਜੇਤੂ ਗਰੁੱਪ ਦੀ ਜਾਣ ਪਹਿਚਾਣ ਕਰਵਾਈ। ਸਮੂਹ ਕਰਮਚਾਰੀਆਂ ਨੇ ਜੇਤੂ ਗੁਰੱਪ ਨੂੰ ਫੁਲਾਂ ਦੇ ਹਾਰਾਂ ਨਾਲ ਲੱਦ ਕੇ ਵਧਾਈ ਦਿਤੀ। ਇਸ ਸਮੇਂ ਜੇਤੂ ਗਰੁੱਪ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ, ਪ੍ਰਧਾਨ ਰਮਨਦੀਪ ਕੌਰ ਗਿੱਲ ਨੇ ਸਮੂਹ ਕਰਮਚਾਰੀਆਂ  ਦਾ ਧੰਨਵਾਦ ਕਰਦਿਆਂ ਵਿਸਵਾਸ਼ ਦਿਵਾਇਆ ਕਿ ਉਹ ਗੁਰੱਪ ਬਾਜ਼ੀ ਤੋਂ ਉਪਰ ਉੱਠ ਕੇ ਸਮੂਹ ਕਰਮਚਾਰੀਆਂ ਦੇ ਹਿੱਤਾ ਦੀ ਰਾਖੀ ਲਈ ਪੂਰਾ ਤਾਣ ਲਾਉਣਗੇ ਅਤੇ ਕਿਸੇ ਵੀ ਕਰਮਚਾਰੀ ਨਾਲ ਭੇਦ ਭਾਵ ਨਹੀਂ ਕਰਨਗੇ। ਉਨ੍ਹਾਂ ਚੋਣ ਹਾਰ ਚੁੱਕੇ ਗਰੁਪ ਨੂੰ ਅਪੀਲ ਕੀਤੀ ਕਿ ਜੱਥੇਬੰਦੀ ਦੀ ਹਰ ਫੈਸਲੇ ‘ਤੇ ਫੁਲ ਚੜਾਉਣ।  ਚੋਣ ਹਾਰ ਚੁੱਕੇ ਗਰੁੱਪ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੁੜਾ ਨੇ ਜੇਤੂ ਗਰੁੱਪ ਦੀ ਟੀਮ ਨੂੰ ਵਧਾਈ ਦਿਤੀ ਤੇ ਅਪਣੇ ਵਿੱਚ ਰਹਿ ਗਈਆਂ ਕਮੀਆਂ ਦਾ ਗੁਣਗਾਣ ਕੀਤਾ ਅਤੇ ਭਰੋਸਾ ਦਿਤਾ ਕਿ  ਮੈਂ ਚੁਣੀ ਹੋਈ ਯੂਨੀਅਨ ਦੇ ਨਾਲ ਮਿਲਕੇ ਚੱਲਾਂਗਾ।

ਇਸ ਮੌਕੇ ਬੋਲਦਿਆਂ ਰਾਣੂੰ ਗਰੁੱਪ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਚੂੰਨੀ, ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ, ਸਾਬਕਾ ਪ੍ਰਧਾਨ ਆਗੂ ਹਰਬੰਸ ਸਿੰਘ ਬਾਗੜੀ, ਬੀਬਾ ਅਮਰਜੀਤ ਕੌਰ ਨੇ ਸਮੂਹ ਮੁਲਾਜਮਾਂ ਨੂੰ ਵਿਸ਼ੇਸ ਤੌਰ ਤੇ ਇਸਤਰੀ ਕਰਮਚਾਰੀਆਂ  ਵਧਾਈ ਦਿਤੀ  ਤੇ ਕਿਹਾ ਕਿ ਉਨ੍ਹਾਂ ਨੇ ਸਹੀ ਅਰਥਾਂ ਵਿੱਚ ਇਸਤਰੀ ਕਰਮਚਾਰੀ ਨੂੰ ਯੂਨੀਅਨ ਦੀ ਅਗਵਾਈ ਸੌਪ ਕੇ ਇਤਹਾਸ ਰੱਚਿਆ ਹੈ।  ਇਸ ਮੌਕੇ ਬੋਲਦਿਆਂ ਕਰਮਚਾਰੀ ਯੂਨੀਅਨ ਦੇ ਲੰਬਾਂ ਸਮੇ਼ ਪ੍ਰਧਾਨ ਰਹੇ ਗੁਰਦੀਪ ਸਿੰਘ ਢਿਲੋਂ ਨੇ ਬੀਤੇ ਸਮੇਂ ਵਿੱਚ ਕੀਤੀਆਂ ਪ੍ਰਾਪਤੀਆਂ, ਮੁਲਾਜਮਾਂ ਨੂੰ ਪੈਨਸ਼ਨ ਲਾਗੂ ਕਰਵਾਉਣ, ਸੁਪਰੰਡੈਂਟ ਗਰੇਡ 2 ਖਤਮ ਕਰਵਾਉਣਾ, ਵੱਖ ਵੱਖ ਸਮੇਂ ਕਰਮਚਾਰੀਆਂ ਨੂੰ ਪੱਕਾ ਕਰਵਾਉਣਾ, ਸਹਾਇਕ ਅਤੇ ਸੁਪਰਡੈਂਟ ਦਾ ਅਨੂਪਾਤ 1-1 ਅਤੇ ਕਰਵਾਉਣਾ, ਸਿੱਖਿਆ ਬੋਰਡ ਦੇ ਦਫਤਰ ਅਤੇ ਮੁਲਾਜਮਾਂ ਦੀ ਰਿਹਾਇਸੀ ਕਲੌਨੀ ਬਣਾਉਣ ਦਾ ਵਰਨਣ ਕੀਤਾ। ਉਨ੍ਹਾਂ ਚੋਣ ਹਾਰ ਚੁੱਕੇ ਗਰੁੱਪ ਨੂੰ ਗੁਰ ਮੰਤਰ ਵੀ ਦੱਸਿਆ  ਕਿ ਉਹ ਲੋਕ ਫਤਵਾ ਮੰਨਦੇ ਹੋਏ ਬਿਨਾਂ ਸ਼ਰਤ ਚੁਣੀ ਹੋਈ ਜੱਥੇਬੰਦੀ ਦਾ ਸਾਥ ਦੇਣ।

 ਇਸ ਮੌਕੇ ਬੋਲਦਿਆਂ ਜੇਤੂ ਗਰੁੱਪ ਆਗੂ ਸੂਨੀਲ ਅਰੋੜਾ,  ਰਜਿੰਦਰ ਮੈਣੀ, ਗੁਰਇਕਬਾਲ ਸਿੰਘ ਸੋਢੀ, ਪਰਮਜੀਤ ਸਿੰਘ ਪੰਮਾਂ ਨੇ ਜਿੱਥੇ ਮੁਲਾਜਮਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਸਾਨੂੰ ਅਸ਼ੀਰਵਾਦ ਦਿਤਾ ਹੈ ਉਹ ਉਨ੍ਹਾ  ਦੀਆਂ ਆਸਾਂ ਤੇ ਪੂਰਾ ਉਤਰਾਂਗੇ।  ਖੇਤਰੀ ਦਫਤਰਾਂ ਤੋਂ ਜੇਤੂ ਉਮੀਦਵਾਰ ਜਸਕਰਨ ਸਿੰਘ ਸਿੱਧੂ, ਹਰਪ੍ਰੀਤ ਸਿੰਘ, ਜਗਦੇਵ ਸਿੰਘ ਨੇ ਜਿਥੇ ਖੇਤਰੀ ਦਫਤਰਾਂ ਅਤੇ ਆਦਰਸ ਸਕੂਲਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਗੁਣਗਾਣ ਕੀਤਾ ਅਤੇ ਚੋਣਾਂ ਦੌਰਾਨ ਵਿਰੋਧੀ ਗਰੁੱਪ ਵੱਲੋਂ ਪੈਸੇ ਇਕੱਠੇ ਕਰਨ ਦੇ ਦੋਸ਼ ਨੂੰ ਚੈਲੰਜ ਕਰਦਿਆਂ ਕਿਹਾ ਕਿ ਕੋਈ ਵੀ ਕਰਮਚਾਰੀ ਹੱਥ ਖੜ੍ਹਾ ਕਰਕੇ ਕਹਿਦੇ ਕਿ ਅਸੀ਼ ਪੈਸੇ ਇਕੱਠੇ ਕੀਤਾ ਹਨ। ਉਨਾ ਭਰੋਸਾ ਦਿਵਾਇਆ ਕਿ ਖੇਤਰੀ ਦਫਤਰ ਅਤੇ ਆਦਰਸ ਸਕੂਲਾਂ ਕਰਮਚਾਰੀ ਯੂਨੀਅਨ ਦੇ ਹਰ ਫੈਸਲੇ ਤੇ ਫੁਲ ਚੜਾਉਣਗੇ। ਇਸ ਮੌਕੇ ਰਾਣੂੰ ਗਰੁਪ ਦੇ ਜਨਰਲ ਸਕੱਤਰ ਕਮਿਕਰ ਸਿੰਘ ਗਿੱਲ,ਹਰਬੰਸ ਸਿੰਘ ਜੰਗਪੁਰਾ, ਬਲਵੰਤ ਸਿੰਘ ਮੁੰਡੀ ਖਰੜ੍ਹ ,ਬੀਬਾ ਅਮਰਜੀਤ ਕੌਰ, ਰਾਮ ਨਾਥ ਗੋਇਲ, ਗੁਰਦੇਵ ਸਿੰਘ, ਗੁਰਮੀਤ ਸਿੰਘ ਰੰਧਾਵਾ, ਹਰਬੰਸ ਸਿੰਘ ਢੋਲੇਵਾਲ, ਜਰਨੈਲ ਸਿੰਘ ਗਿੱਲ, ਰਾਜਿੰਦਰ ਸਿੰਘ ਰਾਜਾ, ਅਮਰੀਕ ਸਿੰਘ ਭੜੀ ਅਤੇ ਸਿਕੰਦਰ ਸਿੰਘ ਨੇ ਜੇਤੂ ਟੀਮ ਨੂੰ ਵਧਾਈ ਦਿਤੀ ।

Leave a Reply

Your email address will not be published. Required fields are marked *