ਅਕਤੂਬਰ ਮਹੀਨਾ ਬੈ੍ਰਸਟ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਜਾਣਿਆ ਜਾਂਦਾ ਹੈ
ਮੋਹਾਲੀ, 29 ਅਕਤੂਬਰ, ਬੋਲੇ ਪੰਜਾਬ ਬਿਊਰੋ :
ਬ੍ਰੈਸਟ ਕੈਂਸਰ ਭਾਰਤੀ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲਾ ਸਭ ਤੋਂ ਵੱਧ ਪ੍ਰਚਲਿਤ ਕੈਂਸਰ ਹੈ। ਬੈ੍ਰਸਟ ਕੈਂਸਰ ਅਤੇ ਇਸ ਨਾਲ ਸਬੰਧਿਤ ਪੇਚੀਦਗੀਆਂ ਬਾਰੇ ਜਾਗਰੂਕਤਾ ਫੈਲਾਉਣ ਲਈ, ਹਰ ਸਾਲ ਅਕਤੂਬਰ ਵਿੱਚ ਬ੍ਰੈਸਟ ਕੈਂਸਰ ਜਾਗਰੂਕਤਾ ਮਹੀਨਾ ਮਨਾਇਆ ਜਾਂਦਾ ਹੈ। ਵਧੀਆ ਕਲੀਨਿਕਲ ਨਤੀਜਿਆਂ ਲਈ ਨਿਯਮਤ ਜਾਂਚ ਅਤੇ ਬਿਮਾਰੀ ਦੀ ਸ਼ੁਰੂਆਤੀ ਜਾਂਚ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਸਾਲ ਦੇ ਸਮਾਗਮ ਦਾ ਵਿਸ਼ਾ ਹੈ, ‘‘ਕਿਸੇ ਨੂੰ ਵੀ ਬ੍ਰੈਸਟ ਕੈਂਸਰ ਦਾ ਸਾਹਮਣਾ ਇਕੱਲੇ ਨਹੀਂ ਕਰਨਾ ਚਾਹੀਦਾ”’’।
ਫੋਰਟਿਸ ਮੋਹਾਲੀ ਦੇ ਬ੍ਰੈਸਟ-ਓਨਕੋ ਸਰਜਰੀ ਵਿਭਾਗ ਨੇ ਰੀਕੰਸਟਰਕਸ਼ਨ ਅਤੇ ਸੈਂਟੀਨੇਲ ਲਿੰਫ ਨੋਡ ਬਾਇਓਪਸੀ ਏਡਿਡ ਬ੍ਰੈਸਟ ਕੰਜ਼ਰਵੇਸ਼ਨ ਦੀਆਂ ਸਭ ਤੋਂ ਆਧੁਨਿਕ ਸਰਜੀਕਲ ਤਕਨੀਕਾਂ ਦੀ ਵਰਤੋਂ ਕਰਕੇ ਬ੍ਰੈਸਟ ਕੈਂਸਰ ਤੋਂ ਪੀੜਤ ਬਹੁਤ ਸਾਰੇ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ। ਡਾ. ਨਵਲ ਬੰਸਲ, ਐਂਡੋਕਰਾਇਨ ਅਤੇ ਬ੍ਰੈਸਟ ਕੈਂਸਰ ਸਰਜਨ, ਫੋਰਟਿਸ ਹਸਪਤਾਲ, ਮੋਹਾਲੀ ਨੇ ਬ੍ਰੈਸਟ ਕੈਂਸਰ ਦੇ ਲੱਛਣਾਂ, ਚੇਤਾਵਨੀ ਚਿੰਨ੍ਹ ਅਤੇ ਇਲਾਜ ਦੇ ਵਿਕਲਪਾਂ ’ਤੇ ਚਾਨਣਾ ਪਾਇਆ।
ਬ੍ਰੈਸਟ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਬਾਰੇ ਚਰਚਾ ਕਰਦੇ ਹੋਏ ਡਾ. ਬੰਸਲ ਨੇ ਕਿਹਾ, ‘‘ਔਰਤਾਂ ਨੂੰ ਬ੍ਰੈਸਟ ਜਾਂ ਅੰਡਰਆਰਮ ਵਿੱਚ ਇੱਕ ਨਵੀਂ ਗੰਢ, ਬ੍ਰੈਸਟ ਦਾ ਮੋਟਾ ਹੋਣਾ ਜਾਂ ਸੋਜ, ਬ੍ਰੈਸਟ ਦੀ ਚਮੜੀ ਦਾ ਡੂੰਘਾ ਹੋਣਾ, ਰੰਗ ਵਿੱਚ ਤਬਦੀਲੀ ਆਦਿ ਵਰਗੇ ਲੱਛਣਾਂ ਦੀ ਪਹਿਚਾਣ ਕਰਨ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ। ਬੈ੍ਰਸਟ ’ਤੇ ਅਰੀਓਲਾ ਜਾਂ ਪਰਤਦਾਰ ਚਮੜੀ, ਉਲਟੀ ਹੋਈ ਨਿੱਪਲ ਜਾਂ ਨਿੱਪਲ ਦੇ ਖੇਤਰ ਵਿੱਚ ਦਰਦ ਹੋਣ ਤੇ ਡਾਕਟਰੀ ਜਾਂਚ ਦੀ ਲੋੜ ਹੁੰਦੀ ਹੈ।’’
ਡਾ. ਬੰਸਲ ਨੇ ਕਿਹਾ ਕਿ ਬ੍ਰੈਸਟ ਕੈਂਸਰ ਉਦੋਂ ਹੁੰਦਾ ਹੈ, ਜਦੋਂ ਛਾਤੀ ਦੇ ਕੁੱਝ ਸੈੱਲ ਅਸਧਾਰਨ ਤੌਰ ’ਤੇ ਵਧਣ ਲੱਗਦੇ ਹਨ। ਉਨ੍ਹਾਂ ਨੇ ਕਿਹਾ, ‘‘ਹਰ ਉਮਰ ਵਰਗ ਦੀਆਂ ਔਰਤਾਂ ਨੂੰ ਬ੍ਰੈਸਟ ਕੈਂਸਰ ਦੇ ਲੱਛਣਾਂ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਬ੍ਰੈਸਟ ਕੈਂਸਰ ਹੁਣ ਵੱਡੀ ਉਮਰ ਦੀਆਂ ਔਰਤਾਂ ਤੱਕ ਸੀਮਿਤ ਨਹੀਂ ਹੈ – ਇਹ ਛੋਟੀ ਉਮਰ ਦੇ ਸਮੂਹਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਨਿਯਮਤ ਸਵੈ-ਜਾਂਚ ਛੇਤੀ ਪਤਾ ਲਗਾਉਣ ਵਿੱਚ ਮਦਦ ਕਰਦੀ ਹੈ।’’
ਡਾ. ਬੰਸਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਫੋਰਟਿਸ ਮੋਹਾਲੀ ਵਿੱਚ ਇੱਕ 21 ਸਾਲਾ ਬ੍ਰੈਸਟ ਕੈਂਸਰ ਦੇ ਮਰੀਜ਼ ਦਾ ਇਲਾਜ ਕੀਤਾ ਸੀ। ‘‘ਮਰੀਜ਼ ਦੀ ਬ੍ਰੈਸਟ ਵਿੱਚ ਇੱਕ ਗੰਢ ਸੀ, ਜਿਸ ਨੂੰ ਉਸਦੀ ਉਮਰ ਲਈ ਇੱਕ ਆਮ ਗੰਢ ਮੰਨਿਆ ਜਾਂਦਾ ਸੀ, ਜਿਸ ਨੂੰ ਬਿਨਾਂ ਸਹੀ ਮੁਲਾਂਕਣ ਦੇ ਸ਼ਹਿਰ ਵਿੱਚ ਸਰਜਰੀ ਨਾਲ ਹਟਾ ਦਿੱਤਾ ਗਿਆ ਸੀ। ਹਾਲਾਂਕਿ, ਉਸ ਨੂੰ ਉਦੋਂ ਹੈਰਾਨੀ ਹੋਈ ਜਦੋਂ ਪੰਜਾਬ ਦੇ ਜਲੰਧਰ ਦੇ ਇੱਕ ਡਾਇਗਨੌਸਟਿਕ ਸੈਂਟਰ ਵਿੱਚ ਕੀਤੀ ਗਈ ਬਾਇਓਪਸੀ ਨੇ ਕੈਂਸਰ ਦਾ ਖੁਲਾਸਾ ਕੀਤਾ। ਇਸ ਤੋਂ ਬਾਅਦ, ਮਰੀਜ਼ ਨੇ ਫੋਰਟਿਸ ਮੋਹਾਲੀ ਕੋਲ ਪਹੁੰਚ ਕੀਤੀ ਅਤੇ ਚੰਗੀ ਤਰ੍ਹਾਂ ਵਿਸ਼ਲੇਸ਼ਣ ਕਰਨ ਤੋਂ ਬਾਅਦ, ਟਿਊਮਰ ਬੋਰਡ ਨੇ ਇਲਾਜ ਦੇ ਕੋਰਸ ਦਾ ਫੈਸਲਾ ਕੀਤਾ, ਕਿਉਂਕਿ ਉਸਦੀ ਪਹਿਲਾਂ ਹੀ ਸਰਜਰੀ ਹੋ ਚੁੱਕੀ ਸੀ, ਹਾਲਾਂਕਿ ਕੈਂਸਰ ਦੁਬਾਰਾ ਹੋ ਗਿਆ ਸੀ। ਸਾਡਾ ਫੋਕਸ ਸਿਰਫ ਟਿਊਮਰ ਨੂੰ ਹਟਾਉਣ ’ਤੇ ਨਹੀਂ ਸੀ, ਸਗੋਂ ਬ੍ਰੈਸਟ ਅਤੇ ਐਕਸੀਲਰੀ ਨੋਡਸ ਨੂੰ ਬਚਾਉਣ ’ਤੇ ਵੀ ਸੀ। ਮਰੀਜ਼ ਨੂੰ ਸਟੇਜ 2 ਕੈਂਸਰ ਸੀ ਅਤੇ ਰਿਕੰਸਟ੍ਰਕਸ਼ਨ ਅਤੇ ਸੈਂਟੀਨੇਲ ਲਿੰਫ ਨੋਡ ਬਾਇਓਪਸੀ ਨਾਲ ਬ੍ਰੈਸਟ ਕੰਜ਼ਰਵੇਸ਼ਨ ਕੀਤੀ ਗਈ ਸੀ।’’
ਸੈਂਟੀਨੇਲ ਲਿੰਫ ਨੋਡ ਬਾਇਓਪਸੀ ਨੂੰ ਸ਼ੁਰੂਆਤੀ ਬ੍ਰੈਸਟ ਕੈਂਸਰ ਲਈ ਗੋਲਡ ਸਟੈਂਡਰਡ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਐਕਸੀਲਰੀ ਸਟੇਜਿੰਗ ਲਈ ਗੇਟਕੀਪਰ ਨੋਡਸ ਦਾ ਪਤਾ ਲਗਾਉਣਾ ਸ਼ਾਮਿਲ ਹੁੰਦਾ ਹੈ। ਪ੍ਰਕਿਰਿਆ ਬਾਰੇ ਚਰਚਾ ਕਰਦੇ ਹੋਏ, ਡਾ. ਬੰਸਲ ਨੇ ਕਿਹਾ, ‘‘ਇਸ ਪ੍ਰਕਿਰਿਆ ਵਿੱਚ ਨਿੱਪਲ ਏਰੀਓਲਾ ਕੰਪਲੈਕਸ ਦੇ ਆਲੇ ਦੁਆਲੇ ਇੱਕ ਨੀਲੀ ਡਾਈ ਅਤੇ ਰੇਡੀਓਐਕਟਿਵ ਡਾਈ ਦਾ ਟੀਕਾ ਲਗਾਉਣਾ ਸ਼ਾਮਿਲ ਹੈ। ਅਸੀਂ ਗਾਮਾ ਪ੍ਰੋਬ ਨਾਮਕ ਇੱਕ ਵਿਸ਼ੇਸ਼ ਯੰਤਰ ਦੀ ਵਰਤੋਂ ਕਰਦੇ ਹੋਏ ਸੈਂਟੀਨਲ ਨੋਡਸ ਦੀ ਖੋਜ ਕਰਦੇ ਹਾਂ ਜੋ ਕਿ ਨੀਲੇ ਹੋ ਗਏ ਹਨ ਅਤੇ ਜਿਨ੍ਹਾਂ ਵਿੱਚ ਰੇਡੀਓਐਕਟੀਵਿਟੀ ਹੈ। ਫਿਰ ਇਸ ਨੂੰ ਫ੍ਰੋਜਨ ਸੇਕਸ਼ਨ ਬਾਇਓਪਸੀ ਵਜੋਂ ਜਾਣੇ ਜਾਂਦੇ ਇੱਕ ਟੈਸਟ ਲਈ ਭੇਜਿਆ ਜਾਂਦਾ ਹੈ। ਇਹ ਐਕਸੀਲਰੀ ਲਿੰਫ ਨੋਡਜ਼ ਨੂੰ ਬੇਲੋੜੇ ਰੂਪ ਤੋਂ ਹਟਾਉਣ ਤੋਂ ਬਚਣ ਵਿੱਚ ਮਦਦ ਕਰਦਾ ਹੈ। ਸੈਂਟੀਨਲ ਲਿੰਫ ਨੋਡ ਬਾਇਓਪਸੀ ਦੇ ਨਾਲ ਬੈ੍ਰਸਟ ਕੰਜ਼ਰਵੇਸ਼ਨ ਸਰਜਰੀ ਨੇ ਛਾਤੀ ਦੇ ਕੈਂਸਰ ਦੇ ਇਲਾਜ ਨੂੰ ਬਦਲ ਦਿੱਤਾ ਹੈ।’’