ਪੰਜਾਬ ਵਿੱਚ ਸੈਰ ਸਪਾਟਾ ਉਦਯੋਗ ਨੂੰ ਦਿੱਤਾ ਜਾਵੇਗਾ ਵੱਡਾ ਹੁਲਾਰਾ : ਤਰੁਣਪ੍ਰੀਤ ਸਿੰਘ ਸੌਦ

ਪੰਜਾਬ ਮਨੋਰੰਜਨ

ਪ੍ਰੈਸ ਕਲੱਬ ਐਸ.ਏ.ਐਸ ਨਗਰ ਵੱਲੋਂ ਕਰਵਾਈ ਗਈ ਦਿਵਾਲੀ ਨਾਈਟ ਦੇ ਦੌਰਾਨ ਮੋਹਾਲੀ ਪੁੱਜੇ ਕੈਬਨਟ ਮੰਤਰੀ

ਗੱਭਰੂ ਸ਼ੌਕੀਨ ਜੀਨ ਲੈਂਦਾ ਚੰਡੀਗੜ੍ਹ ਤੋਂ ਗੀਤ ਨਾਲ- ਬਿੱਟੀ ਨੇ ਅਤੇ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫੁੱਟ ਗੱਬਰੂ ਨੇ ਸੋਹਣੇ- ਬਾਈ ਹਰਦੀਪ ਦੇ ਗੀਤਾਂ ਤੇ ਹਾਜ਼ਰੀਨ ਪਰਿਵਾਰਾਂ ਨੇ ਖੂਬ ਪਾਇਆ ਭੰਗੜਾ

ਮੋਹਾਲੀ 27 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਪੇਂਡੂ ਵਿਕਾਸ, ਪੰਚਾਇਤ , ਸਪਾਟਾ ਅਤੇ ਸੱਭਿਆਚਾਰਕ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਕਿਹਾ ਕਿ ਉਹ ਪੰਜਾਬ ਦੇ ਵਿੱਚ ਸੈਰ ਸਪਾਟਾ ਉਦਯੋਗ ਨੂੰ ਹੁਲਾਰਾ ਦੇਣ ਦੇ ਲਈ ਕੰਮ ਕਰਨਗੇ, ਪੰਜਾਬ ਅਮੀਰ ਸੱਭਿਆਚਾਰਕ ਵਿਰਾਸਤ ਵਾਲਾ ਪ੍ਰਦੇਸ਼ ਹੈ ਉਨਾਂ ਕਿਹਾ ਕਿ ਪ੍ਰੈਸ ਕਲੱਬ ਐਸ ਏ ਐਸ ਨਗਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੋਹਾਲੀ ਸ਼ਹਿਰ ਦੇ ਵਿੱਚ ਸੱਭਿਆਚਾਰਕ, ਧਾਰਮਿਕ ਅਤੇ ਸਮਾਜ ਸੇਵਾ ਦੇ ਕੰਮਾਂ ਦੇ ਨਾਲ- ਨਾਲ ਪੱਤਰਕਾਰ ਭਾਈਚਾਰੇ ਦੇ ਮੈਂਬਰਾਂ ਦੇ ਲਈ ਵੀ ਕੰਮ ਕੀਤਾ ਜਾ ਰਿਹਾ ਹੈ, ਜੋ ਕਿ ਕਾਬਿਲੇ ਤਾਰੀਫ ਹੈ, ਕੈਬਨਟ ਮੰਤਰੀ ਹੋਰਾਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਨਾਲ ਸੰਬੰਧਿਤ ਸਕੀਮਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਜਾ ਰਿਹਾ ਹੈ। ਅਤੇ ਅੱਜ ਪੰਜਾਬ ਦੇ ਮੰਤਰੀ, ਵਿਧਾਇਕ ਅਤੇ ਹਰ ਪਾਰਟੀ ਵਰਕਰ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਸਮਾਂ ਰਹਿੰਦਿਆਂ ਹੱਲ ਕੀਤਾ ਜਾ ਰਿਹਾ ਹੈ। ਕੈਬਨਟ ਮੰਤਰੀ ਸ਼੍ਰੀ ਸੋਧ ਨੇ ਕਿਹਾ ਕਿ ਪਿਛਲੇ ਦਿਨੀ ਹੀ ਇੰਡਸਟਰੀ ਵਿਭਾਗ ਨਾਲ ਸੰਬੰਧਿਤ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਲਈ ਗਈ ਹੈ ਅਤੇ ਉਦਯੋਗ ਜਗਤ ਨਾਲ ਸੰਬੰਧਿਤ ਵਪਾਰੀ ਵਰਗ ਦੀਆਂ ਲਮਕਦੀਆਂ ਮੰਗਾਂ ਦਾ ਵੀ ਹੱਲ ਕੀਤਾ ਜਾ ਰਿਹਾ ਹੈ।


ਕੈਬਨਟ ਮੰਤਰੀ -ਤਰੁਣਪ੍ਰੀਤ ਸਿੰਘ ਸੌਦ ਪ੍ਰੈਸ ਕਲੱਬ ਐਸ.ਏ.ਐਸ ਨਗਰ ਵੱਲੋਂ ਕਲੱਬ ਪ੍ਰਧਾਨ ਹਿਲੇਰੀ ਵਿਕਟਰ ਅਤੇ ਜਰਨਲ ਸਕੱਤਰ ਪਰਦੀਪ ਸਿੰਘ ਹੈਪੀ ਦੀ ਅਗਵਾਈ ਹੇਠ ਕਰਵਾਈ ਗਈ ਸੰਗੀਤਕ ਚਾਨਣੀ ਰਾਤ -2024 ਦੇ ਦੌਰਾਨ ਮੁੱਖ ਮਹਿਮਾਨ ਵਜੋਂ ਮੋਹਾਲੀ ਦੇ ਫੇਸ-6 ਵਿਖੇ ਸਥਿਤ ਡਬਲਿਊ ਡਬਲਿਊ ਆਈ.ਸੀ.ਐਸ.- ਦੇ ਕੰਪਲੈਕਸ ਵਿੱਚ ਪੁੱਜੇ ਸਨ

, ਇਸ ਮੌਕੇ ਤੇ ਦਿਵਾਲੀ ਨਾਈਟ ਸਮਾਗਮ ਦਾ ਉਦਘਾਟਨ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਚੇਅਰਪਰਸਨ ਜਿਲਾ ਯੋਜਨਾ ਬੋਰਡ ਮੋਹਾਲੀ ਇੰਜੀਨੀਅਰ ਪ੍ਰਭਜੋਤ ਕੌਰ, ਆਪ ਨੇਤਾ- ਹਰਸੁਖਇੰਦਰ ਸਿੰਘ ਬੱਬੀ ਬਾਦਲ, ਡਿਪਟੀ ਮੇਅਰ ਮੋਹਾਲੀ ਕਾਰਪੋਰੇਸ਼ਨ ਕੁਲਜੀਤ ਸਿੰਘ ਬੇਦੀ, ਆਪ ਨੇਤਾ -ਸੁਰਿੰਦਰ ਸਿੰਘ ਰੋਡਾ ਸੁਹਾਣਾ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ , ਸੱਭਿਆਚਾਰਕ ਸਮਾਗਮ ਦੇ ਦੌਰਾਨ ਪ੍ਰਸਿੱਧ ਲੋਕ ਗਾਇਕ- ਸਤਵਿੰਦਰ ਬਿੱਟੀ, ਬਾਈ ਹਰਦੀਪ, ਸਤਵੀਰ ਸੱਤੀ ਨੇ ਹਾਜ਼ਰੀਨ ਦਾ ਮਨੋਰੰਜਨ ਕੀਤਾ, ਸੱਭਿਆਚਾਰਕ ਸ਼ਾਮ ਦੇ ਦੌਰਾਨ ਫਿਲਮ ਅਭਿਨੇਤਰੀ ਪੂਨਮ ਸੂਦ, ਵੀਡੀਓ ਡਾਇਰੈਕਟਰ- ਜਸਵਿੰਦਰ ਸਿੰਘ ਜੱਸੀ, ਪ੍ਰਸਿੱਧ ਉਦਯੋਗਪਤੀ- ਮਨਜੀਤ ਸਿੰਘ ਖੁਰਲ, ਦਾ ਪ੍ਰੈਸ ਕਲੱਬ ਐਸ.ਏ.ਐਸ ਨਗਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸਟੇਟ ਐਵਾਰਡੀ- ਫੂਲਰਾਜ ਸਿੰਘ ਹੋਰਾਂ ਵੱਲੋਂ ਨਿਭਾਈ ਗਈ. ਪ੍ਰੋਗਰਾਮ ਦੇ ਦੌਰਾਨ ਜਨਰਲ ਸਕੱਤਰ ਪਰਦੀਪ ਸਿੰਘ ਹੈਪੀ ਵੱਲੋਂ ਹਾਜ਼ਰੀਨ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ.

Leave a Reply

Your email address will not be published. Required fields are marked *