ਸੀਚੇਵਾਲ ਦੇ ਯਤਨਾਂ ਸਦਕਾ ਵਿਦੇਸ਼ ਵਿੱਚ ਫਸੀ ਪੰਜਾਬਣ 12 ਸਾਲਾਂ ਬਾਅਦ ਵਤਨ ਪਰਤੀ

ਪੰਜਾਬ

ਸੀਚੇਵਾਲ ਦੇ ਯਤਨਾਂ ਸਦਕਾ ਵਿਦੇਸ਼ ਵਿੱਚ ਫਸੀ ਪੰਜਾਬਣ 12 ਸਾਲਾਂ ਬਾਅਦ ਵਤਨ ਪਰਤੀ


ਸੁਲਤਾਨ ਪੁਰ, 25 ਅਕਤੂਬਰ,ਬੋਲੇ ਪੰਜਾਬ ਬਿਊਰੋ :


ਹਾਂਗਕਾਂਗ ਵਿੱਚ ਫਸੀ ਇੱਕ ਔਰਤ ਨੂੰ 12 ਸਾਲਾਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਲਿਆਂਦਾ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੈਣੀ ਸਾਹਿਬ ਦੀ ਰਹਿਣ ਵਾਲੀ ਇਹ ਔਰਤ ਨਿਰਮਲ ਕੁਟੀਆ ਸੁਲਤਾਨਪੁਰ ਵਿਚ ਸੰਤ ਸੀਚੇਵਾਲ ਦਾ ਪਰਿਵਾਰ ਸਮੇਤ ਧੰਨਵਾਦ ਕਰਨ ਲਈ ਉੱਚੇਚੇ ਤੌਰ ’ਤੇ ਪਹੁੰਚੀ।
ਪੀੜਤ ਔਰਤ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬਧ ਰੱਖਦੀ ਹੈ ਅਤੇ ਉਹ ਦੋ ਧੀਆਂ ਦੀ ਮਾਂ ਵੀ ਹੈ। ਉਹ ਹਾਂਗਕਾਂਗ 2012 ਵਿੱਚ ਬੇਹਤਰ ਭਵਿੱਖ ਦੀ ਖਾਤਰ ਗਈ ਸੀ। ਉੱਥੇ ਉਹ ਟੂਰਸਿਟ ਵੀਜ਼ੇ ’ਤੇ ਗਈ ਸੀ ਪਰ ਉੱਥੇ ਹੀ ਪੱਕੇ ਹੋਣ ਦੀ ਚਾਹਤ ਕਾਰਨ ਉਹ ਹਾਂਗਕਾਂਗ ਵਿਚ ਹੀ ਕੰਮ ਕਰਦੀ ਰਹੀ। ਹਾਂਗਕਾਂਗ ਵਿੱਚ ਰਹਿੰਦਿਆ ਉਹ ਇੱਕ ਹੋਰ ਔਰਤ ਨਾਲ ਇੱਕੀਠਿਆ ਕਮਰੇ ਵਿਚ ਰਹਿਣ ਲੱਗ ਪਈ ਸੀ। ਇਸੇ ਦੌਰਾਨ ਇੱਕ ਗੈਗਸਟਰ ਦੀ ਸ਼ਿਕਾਇਤ ਕਰਨੀ ਉਸ ਨੂੰ ਬੜੀ ਮਹਿੰਗੀ ਪਈ। ਜਿਸ ਕਾਰਨ ਉਸਨੂੰ  ਗੈਂਗਸਟਰਾਂ ਵੱਲੋਂ ਦਿੱਤੀਆਂ ਧਮਕੀਆਂ ਕਾਰਨ ਲੰਬੇ ਸਮੇਂ ਤੱਕ ਮਾਨਸਿਕ ਪੀੜਾ ਝੱਲਣੀ ਪਈ।
ਪੀੜਤ ਔਰਤ ਨਾਲ ਆਈ ਉਸਦੀ ਭੈਣ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੈਂਗਸਟਰਾਂ ਵੱਲੋਂ ਉਸਨੂੰ ਇਸ ਹੱਦ ਤੱਕ ਡਰਾ ਦਿੱਤਾ ਗਿਆ ਸੀ ਕਿ ਵਾਪਸ ਘਰ ਆਉਣ ਤੋਂ ਬਾਅਦ ਵੀ ਉਸਦੀ ਭੈਣ ਹਾਲੇ ਵੀ ਸਦਮੇ ਵਿਚ ਹੈ। ਉਸਦੀ ਭੈਣ ਵੀਡੀਓ ਕਾਲ ਰਾਹੀ ਇਹ ਸਾਰੀ ਜਾਣਕਾਰੀ ਦਿੱਤੀ ਸੀ ਕਿ ਉਸਦੀ ਜਾਨ ਨੂੰ ਹਾਂਗਕਾਂਗ ਵਿਚ ਖਤਰਾ ਹੈ। ਉਸਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਭੈਣੀ ਤੋਂ ਹੀ ਕਿਸੇ ਨੇ ਦੱਸਿਆ ਕਿ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕਰਨ। ਜਿਸਤੋਂ ਬਾਅਦ ਉਹਨਾਂ ਸੰਤ ਸੀਚੇਵਾਲ ਤੱਕ ਪਹੁੰਚ ਕੀਤੀ ਤੇ ਉਹਨਾਂ ਵੱਲੋਂ ਤੁਰੰਤ ਇਸ ਮਾਮਲੇ ਨੂੰ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਸਾਧ ਲਿਆ ਸੀ,ਜਿਸ ਕਾਰਨ ਉਸਦੀ ਭੈਣ ਕੁੱਝ ਮਹੀਨਿਆਂ ਬਾਅਦ ਹੀ ਵਾਪਸ ਆ ਗਈ। 
ਪੀੜਤ ਲੜਕੀ ਦੇ ਨਾਲ ਆਈ ਉਸਦੀ ਮਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦੀ ਉੱਥੇ ਜੋ ਸਥਿਤੀ ਸੀ ਉਹ ਪੂਰੇ ਪਰਿਵਾਰ ਲਈ ਅਸਹਿਣਯੋਗ ਸੀ। ਉਹਨਾਂ ਕਿਹਾ ਕਿ ਇਹ ਸਿਰਫਸੰਤ ਬਲਬੀਰ ਸਿੰਘ ਸੀਚੇਵਾਲ ਯਤਨਾਂ ਸਦਕਾ ਹੀ ਸੰਭਵ ਹੋ ਪਾਇਆ ਹੈ। ਉਹਨਾਂ ਦੀ ਲੜਕੀ ਆਪਣੇ ਬੱਚਿਆਂ ਵਿੱਚ ਸਹੀ ਸਲਾਮਤ ਵਾਪਸ ਪਰਤ ਆਈ ਹੈ।

Leave a Reply

Your email address will not be published. Required fields are marked *