ਡੀਬੀਯੂ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਨਵੇਂ ਵਿਦਿਆਰਥੀਆਂ ਦਾ ਆਗਾਜ਼-ਏ-ਮਹਿਫਿਲ ਨਾਲ ਸਵਾਗਤ

ਪੰਜਾਬ

ਮਿਸ ਫਰੈਸ਼ਰ ਬਣੀ ਪਵਨਜੋਤ ਕੌਰ ਅਤੇ ਪ੍ਰਿੰਸ ਦੇ ਸਿਰ ਸਜਿਆ ਮਿਸਟਰ ਫਰੈਸ਼ਰ ਦਾ ਤਾਜ਼

ਮੰਡੀ ਗੋਬਿੰਦਗੜ੍ਹ, 24 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਦੇਸ਼ ਭਗਤ ਯੂਨੀਵਰਸਿਟੀ ਦੇ ਫਿਜ਼ੀਓਥੈਰੇਪੀ ਵਿਭਾਗ ਨੇ ਆਪਣੇ ਆਉਣ ਵਾਲੇ ਵਿਦਿਆਰਥੀਆਂ ਦੇ ਬੈਚ ਦਾ ਸੁਆਗਤ ਕਰਨ ਲਈ ਨਵੇਂ ਅਕਾਦਮਿਕ ਸਾਲ ਦੀ ਸ਼ੁਰੂਆਤ ਇੱਕ ਜੋਸ਼ੀਲੇ ਅਤੇ ਊਰਜਾਵਾਨ ਫਰੈਸ਼ਰ ਫਿਏਸਟਾ ਨਾਲ ਕੀਤੀ। ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਨੇ ਮੌਜ-ਮਸਤੀ, ਖੇਡਾਂ ਅਤੇ ਦੋਸਤੀ ਦੀ ਦੁਪਹਿਰ ਦਾ ਆਨੰਦ ਲੈਣ ਦੇ ਨਾਲ ਇਹ ਸਮਾਗਮ ਸ਼ਾਨਦਾਰ ਬਣਿਆ। ਫਰੈਸ਼ਰਜ਼ ਪਾਰਟੀ ਨੇ ਨਵੇਂ ਵਿਦਿਆਰਥੀਆਂ ਨੂੰ ਆਪਣੇ ਸੀਨੀਅਰਾਂ ਨਾਲ ਮਿਲਾਉਣ ਅਤੇ ਵਿਭਾਗ ਦੀਆਂ ਸਹੂਲਤਾਂ ਅਤੇ ਫੈਕਲਟੀ ਤੋਂ ਜਾਣੂ ਹੋਣ ਲਈ ਇੱਕ ਆਦਰਸ਼ ਪਲੇਟਫਾਰਮ ਪ੍ਰਦਾਨ ਕੀਤਾ।

ਬੀਪੀਟੀ ਫਰੈਸ਼ਰ – 2024 ਦਾ ਉਦਘਾਟਨ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ ਚਾਂਸਲਰ ਡਾ. ਤਜਿੰਦਰ ਕੌਰ ਨੇ ਕੀਤਾ। ਫਿਜ਼ੀਓਥੈਰੇਪੀ ਵਿਭਾਗ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੇ ਚਾਂਸਲਰ, ਪ੍ਰੋ-ਚਾਂਸਲਰ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ, ਡੀ.ਬੀ.ਯੂ ਗੀਤ ਅਤੇ ਸਰਸਵਤੀ ਵੰਦਨਾ ਨਾਲ ਹੋਈ। ਵਿਦਿਆਰਥੀਆਂ ਨੇ ਭਾਰਤੀ ਸੈਮੀ-ਕਲਾਸੀਕਲ ਡਾਂਸ, ਵੈਸਟਰਨ ਡਾਂਸ, ਪੰਜਾਬੀ ਗਿੱਧਾ, ਉਤਰਾਖੰਡ ਸੱਭਿਆਚਾਰਕ ਨ੍ਰਿਤ, ਸ਼ਾਇਰੀ ਅਤੇ ਕੋਰੀਓਗ੍ਰਾਫੀ ਰਾਹੀਂ ਸਟੇਜ ‘ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਸੱਭਿਆਚਾਰਕ ਗਤੀਵਿਧੀਆਂ ਦੌਰਾਨ ਦਰਸ਼ਕਾਂ ਲਈ ਇੰਟਰਐਕਟਿਵ ਗੇਮਜ਼ ਜਿਵੇਂ ਕਿ ਬੈਲੂਨ ਡਾਂਸ ਗੇਮ, ਲੜਕੀਆਂ ਲਈ ਸਾੜੀ ਪਹਿਨਣ ਦੇ ਮੁਕਾਬਲੇ ਅਤੇ ਬੈਲੂਨ ਰੇਸ ਦਾ ਵੀ ਆਯੋਜਨ ਕੀਤਾ ਗਿਆ।

ਪ੍ਰੋਗਰਾਮ ਦਾ ਮੁੱਖ ਆਕਰਸ਼ਣ ਮਿਸਟਰ ਐਂਡ ਮਿਸ ਫਰੈਸ਼ਰ ਦਾ ਫੈਸਲਾ ਕਰਨ ਲਈ ਰੈਂਪ ਵਾਕ ਸੀ ਜਿਸ ਵਿੱਚ ਪਵਨਜੋਤ ਕੌਰ ਮਿਸ ਫਰੈਸ਼ਰ ਅਤੇ ਮਿਸਟਰ ਪ੍ਰਿੰਸ ਨੂੰ ਜੇਤੂ ਚੁਣਿਆ ਗਿਆ। ਜੇਤੂਆਂ ਨੂੰ ਚਾਂਸਲਰ ਅਤੇ ਪ੍ਰੋ-ਚਾਂਸਲਰ ਦੁਆਰਾ ਤਾਜ ਪਹਿਨਾਇਆ ਗਿਆ, ਇਸ ਤੋਂ ਬਾਅਦ ਕੇਕ ਕੱਟਣ ਦੀ ਰਸਮ ਅਤੇ ਰਾਸ਼ਟਰੀ ਗੀਤ ਗਾਇਆ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਖੂਬ ਮਸਤੀ ਕੀਤੀ ਅਤੇ ਸਮਾਗਮ ਦੇ ਅੰਤ ਵਿੱਚ ਓਪਨ ਡੀ.ਜੇ. ਉਪਰ ਨੱਚੇ।

ਇਸ ਮੌਕੇ ਚਾਂਸਲਰ ਡਾ ਜ਼ੋਰਾ ਸਿੰਘ ਨੇ ਕਿਹਾ: “ਅਸੀਂ ਆਪਣੇ ਨਵੇਂ ਵਿਦਿਆਰਥੀਆਂ ਦਾ ਸੁਆਗਤ ਕਰਕੇ ਬਹੁਤ ਖੁਸ਼ ਹਾਂ ਅਤੇ ਉਨ੍ਹਾਂ ਨੂੰ ਹਮਦਰਦ ਅਤੇ ਕੁਸ਼ਲ ਫਿਜ਼ੀਓਥੈਰੇਪਿਸਟ ਬਣਦੇ ਦੇਖਣ ਲਈ ਉਤਸੁਕ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਦਾ ਫਿਜ਼ੀਓਥੈਰੇਪੀ ਵਿਭਾਗ ਫਿਜ਼ੀਓਥੈਰੇਪੀ ਵਿੱਚ ਉੱਚ ਪੱਧਰੀ ਸਿੱਖਿਆ, ਖੋਜ ਅਤੇ ਕਲੀਨਿਕਲ ਸਿਖਲਾਈ ਪ੍ਰਦਾਨ ਕਰਨ ਲਈ ਸਮਰਪਿਤ ਹੈ। ਅਤਿ-ਆਧੁਨਿਕ ਸਹੂਲਤਾਂ ਅਤੇ ਤਜਰਬੇਕਾਰ ਫੈਕਲਟੀ ਦੇ ਨਾਲ, ਵਿਭਾਗ ਦਾ ਉਦੇਸ਼ ਹੈਲਥਕੇਅਰ ਸੈਕਟਰ ਵਿੱਚ ਸਕਾਰਾਤਮਕ ਪ੍ਰਭਾਵ ਪਾਉਣ ਲਈ ਲੈਸ ਪੇਸ਼ੇਵਰ ਪੈਦਾ ਕਰਨਾ ਹੈ।

Leave a Reply

Your email address will not be published. Required fields are marked *