ਨਿਊਜੀਲੈਂਡ ਵਿਖ਼ੇ ਸਿੱਖਾਂ ਵਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਸਮਰਪਿਤ ਕਢੀ ਗਈ ਕਾਰ ਰੈਲੀ
ਚੰਡੀਗੜ੍ਹ 21 ਅਕਤੂਬਰ ਬੋਲੇ ਪੰਜਾਬ ਬਿਊਰੋ ;
ਨਿਊਜੀਲੈਂਡ ਵਿਖ਼ੇ ਰਹਿ ਰਹੇ ਸਿੱਖਾਂ ਵਲੋਂ ਵਡੀ ਗਿਣਤੀ ਅੰਦਰ ਇਕੱਠੀਆਂ ਹੋਕੇ ਨਵੰਬਰ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਨੂੰ ਸਮਰਪਿਤ ਇਕ ਕਾਰ ਰੈਲੀ ਕਢੀ ਗਈ ਉਪਰੰਤ ਭਾਰਤੀ ਐੱਬੇਸੀ ਮੂਹਰੇ ਵੱਡਾ ਪ੍ਰਦਰਸ਼ਨ ਕੀਤਾ ਗਿਆ । ਪੰਜਾਬ ਪੋਲੀਟੀਕਸ ਵਲੋਂ ਉਚੇਚੇ ਤੌਰ ਤੇ ਨਿਊਜੀਲੈਂਡ ਪਹੁੰਚੇ ਬਾਬਾ ਜੱਗ ਸਿੰਘ ਨੇ ਓਥੇ ਹਾਜਿਰ ਸੰਗਤਾਂ ਨੂੰ ਭਾਰਤ ਵਲੋਂ ਸਿੱਖਾਂ ਨਾਲ ਕਮਾਏ ਜਾ ਰਹੇ ਜ਼ੁਲਮ, ਕੈਨੇਡਾ ਸਰਕਾਰ ਵਲੋਂ ਭਾਈ ਨਿਝਰ ਦੇ ਕਤਲ ਮਾਮਲੇ ‘ਚ ਚੁੱਕੇ ਗਏ ਕਦਮ ਅਤੇ ਅਮਰੀਕਾ ਸਰਕਾਰ ਵਲੋਂ ਗੁਰਪਤਵੰਤ ਪਨੂੰ ਕਤਲ ਸਾਜ਼ਿਸ਼ ਮਾਮਲੇ ‘ਚ ਕੀਤੀ ਜਾ ਰਹੀ ਕਾਰਵਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਉਪਰੰਤ ਓਥੇ ਹਾਜਿਰ ਸੰਗਤਾਂ ਵਲੋਂ ਭਾਰਤ ਸਰਕਾਰ ਨੂੰ ਸੁਆਲਾਂ ਰਾਹੀਂ ਘੇਰਦਿਆਂ ਪੁੱਛਿਆ ਕਿ ਸਿੱਖਾਂ ਨੂੰ ਦਸਿਆ ਜਾਏ ਕਿ ਭਾਈ ਨਿਝਰ ਦਾ ਕਾਤਲ ਕੌਣ ਹੈ ਤੇ ਤੁਸੀਂ ਕਿਉਂ ਆਪਣੇ ਰਾਜਦੁਤਾਂ ਨੂੰ ਵਾਪਿਸ ਸੱਦਿਆ ਹੈ, ਪਨੂੰ ਕਤਲ ਸਾਜ਼ਿਸ਼ ਕੇਸ ਵਿਚ ਵੀਂ ਉਨ੍ਹਾਂ ਵਲੋਂ ਤਿੱਖੇ ਸੁਆਲ ਕੀਤੇ ਗਏ ਸਨ । ਉਨ੍ਹਾਂ ਦਸਿਆ ਅਤੇ ਪੁੱਛਿਆ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਨਾਮਜਦ ਕਮਲਨਾਥ ਨੂੰ ਐਮਪੀ ਦਾ ਮੁੱਖਮੰਤਰੀ ਬਣਾ ਕੇ ਸਿੱਖ ਦੇ ਜਖਮਾਂ ਤੇ ਜਾਣਬੁਝ ਕੇ ਲੂਣ ਛਿੜਕਿਆ ਗਿਆ ਸੀ ਤੇ ਅਜੇ ਤਕ ਖੁਲੇ ਘੁੰਮ ਰਹੇ ਦੋਸ਼ੀਆਂ ਨੂੰ ਕਿਉਂ ਨਹੀਂ ਜੇਲ੍ਹਾਂ ਅੰਦਰ ਡਕਿਆ ਗਿਆ ਹੈ…?
ਧਿਆਣਦੇਣ ਯੋਗ ਹੈ ਕਿ ਨਵੰਬਰ 1984 ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਭੁਜੰਗੀਆਂ ਅਤੇ ਬਜ਼ੁਰਗਾਂ ਦੀ ਯਾਦ ਵਿਚ ਰੈਫਰੈਂਡਮ ਦੇ ਅਗਲੇ ਪੜਾਅ ਦੀ ਵੋਟਿੰਗ ਨਿਊਜੀਲੈਂਡ ਵਿਚ 17 ਨਵੰਬਰ ਨੂੰ ਹੋਣੀ ਹੈ ਤੇ ਇਸ ਲਈ ਇਥੋਂ ਦੀਆਂ ਸੰਗਤਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਆਪਣਾ ਵੱਖਰਾ ਖਾਲਸਾ ਰਾਜ ਦੀ ਸਥਾਪਨਾ ਕਰਣ ਲਈ ਆਪਣੇ ਵੋਟਾਂ ਦੀ ਵਰਤੋਂ ਕਰਨ ਲਈ ਹੁਣ ਤੋਂ ਤਿਆਰੀ ਕਰ ਰਹੇ ਹਨ ।