ਪੰਜਾਬ ਪੁਲਸ ਨੇ ਕੀਤਾ ਸ਼ਰਾਬ ਮਾਫੀਆ ਦਾ ਪਰਦਾਫਾਸ਼, 29 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ

ਚੰਡੀਗੜ੍ਹ ਪੰਜਾਬ

ਪੰਜਾਬ ਪੁਲਸ ਨੇ ਕੀਤਾ ਸ਼ਰਾਬ ਮਾਫੀਆ ਦਾ ਪਰਦਾਫਾਸ਼, 29 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ


ਅੰਮ੍ਰਿਤਸਰ, 19 ਅਕਤੂਬਰ ,ਬੋਲੇ ਪੰਜਾਬ ਬਿਊਰੋ :


ਅੰਮ੍ਰਿਤਸਰ ‘ਚ ਸ਼ਰਾਬ ਮਾਫੀਆ ਦੀ ਨਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ, ਜਿਸ ‘ਚ ਪੁਲਸ ਨੇ 29 ਪੇਟੀਆਂ ਨਾਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕਰ ਕੇ ਰਿਤਿਕ ਨਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸ ਦਾ ਸਾਥੀ ਰਾਜਿੰਦਰ ਨਗਰ ਵਾਸੀ ਆਸ਼ੂ ਬਟਾਲਾ ਰੋਡ ਪੁਲਸ ਨੂੰ ਚਕਮਾ ਦੇ ਕੇ ਭੱਜ ਗਿਆ।
ਫਿਲਹਾਲ ਚੌਕੀ ਵਿਜੇ ਨਗਰ ਦੀ ਪੁਲਸ ਨੇ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਵੱਲੋਂ ਬਰਾਮਦ ਕੀਤੀ ਗਈ ਸ਼ਰਾਬ ਦੇ ਇਸ ਕੇਸ ਦੀ ਖਾਸ ਗੱਲ ਇਹ ਹੈ ਕਿ ਪੁਲਿਸ ਮਾਫ਼ੀਆ ਤੱਕ ਪਹੁੰਚ ਨਹੀਂ ਕਰ ਪਾ ਰਹੀ ਸੀ , ਜਿਸ ਦੇ ਨਿਰਦੇਸ਼ਾਂ ‘ਤੇ ਮਹਿੰਗੀ ਸ਼ਰਾਬ ਦੀ ਹੋਮ ਡਿਲਿਵਰੀ ਕੀਤੀ ਜਾ ਰਹੀ ਸੀ।
ਪੁਲੀਸ ਵੀ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ, ਜਦੋਂਕਿ ਚੌਕੀ ਇੰਚਾਰਜ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਕੁਝ ਸ਼ਰਾਬ ਦੇ ਗੋਦਾਮਾਂ ’ਤੇ ਛਾਪੇਮਾਰੀ ਕਰ ਰਹੀ ਹੈ, ਜਿਨ੍ਹਾਂ ਦਾ ਇਸ ਮਾਮਲੇ ਵਿੱਚ ਹੱਥ ਹੋਣ ਦਾ ਸ਼ੱਕ ਹੈ। ਵਿਜੇ ਨਗਰ ਦੇ ਇੰਚਾਰਜ ਏ.ਐਸ.ਆਈ. ਤਰਸੇਮ ਸਿੰਘ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।

Leave a Reply

Your email address will not be published. Required fields are marked *