ਦੋ ਦਿਨਾਂ ‘ਚ ਮੰਗਾਂ ਨਾ ਮੰਨੀਆਂ ਤਾਂ ਡਾਕਟਰ ਫਿਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣਗੇ
ਕੋਲਕਾਤਾ, 19 ਅਕਤੂਬਰ,ਬੋਲੇ ਪੰਜਾਬ ਬਿਊਰੋ :
ਪੱਛਮੀ ਬੰਗਾਲ ਦੇ ਜੂਨੀਅਰ ਡਾਕਟਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੋਮਵਾਰ ਤੱਕ ਉਨ੍ਹਾਂ ਦੀਆਂ 10 ਨੁਕਾਤੀ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਮੰਗਲਵਾਰ ਤੋਂ ਫਿਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਲਈ ਮਜਬੂਰ ਹੋਣਗੇ, ਜੂਨੀਅਰ ਡਾਕਟਰਾਂ ਨੇ ਸ਼ੁੱਕਰਵਾਰ ਨੂੰ ਸੀਨੀਅਰ ਡਾਕਟਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਚਿਤਾਵਨੀ ਸਰਕਾਰ ਨੂੰ ਦਿੱਤੀ।
ਜੂਨੀਅਰ ਡਾਕਟਰ ਦੇਵਾਸ਼ੀਸ਼ ਹਲਦਰ ਨੇ ਕਿਹਾ ਕਿ ਅਸੀਂ ਮੰਗਾਂ ਮੰਨਣ ਲਈ ਸੂਬਾ ਸਰਕਾਰ ਨੂੰ ਸਮਾਂ ਸੀਮਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜੂਨੀਅਰ ਡਾਕਟਰ ਦਸ ਮੰਗਾਂ ਨੂੰ ਲੈ ਕੇ ਪਿਛਲੇ 14 ਦਿਨਾਂ ਤੋਂ ‘ਮਰਨ ਵਰਤ’ ‘ਤੇ ਬੈਠੇ ਹਨ।