ਨਾਈਜੀਰੀਆ ‘ਚ ਪੈਟਰੋਲ ਟੈਂਕਰ ਪਲਟਣ ਤੋਂ ਬਾਅਦ ਲੱਗੀ ਅੱਗ, 90 ਤੋਂ ਵੱਧ ਲੋਕਾਂ ਦੀ ਮੌਤ
ਨਾਈਜੀਰੀਆ, 16 ਅਕਤੂਬਰ,ਬੋਲੇ ਪੰਜਾਬ ਬਿਊਰੋ :
ਨਾਈਜੀਰੀਆ ‘ਚ ਪੈਟਰੋਲ ਟੈਂਕਰ ਪਲਟਣ ਅਤੇ ਫਟਣ ਨਾਲ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਘਟਨਾ ਉਦੋਂ ਵਾਪਰੀ ਜਦੋਂ ਦਰਜਨਾਂ ਲੋਕ ਤੇਲ ਲੈਣ ਲਈ ਵਾਹਨ ਵੱਲ ਭੱਜੇ। ਪੁਲਸ ਨੇ ਅੱਜ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਬੁਲਾਰੇ ਲਾਵਨ ਐਡਮ ਨੇ ਦੱਸਿਆ ਕਿ ਇਹ ਧਮਾਕਾ ਜਿਗਾਵਾ ਰਾਜ ਵਿੱਚ ਅੱਧੀ ਰਾਤ ਤੋਂ ਬਾਅਦ ਹੋਇਆ ਜਦੋਂ ਟੈਂਕਰ ਡਰਾਈਵਰ ਨੇ ਯੂਨੀਵਰਸਿਟੀ ਦੇ ਨੇੜੇ ਇੱਕ ਹਾਈਵੇਅ ‘ਤੇ ਵਾਹਨ ਦਾ ਕੰਟਰੋਲ ਗੁਆ ਦਿੱਤਾ। ਐਡਮ ਨੇ ਕਿਹਾ ਕਿ ਲੋਕ ਇੱਕ ਪਲਟੇ ਹੋਏ ਟੈਂਕਰ ਤੋਂ ਤੇਲ ਕੱਢ ਰਹੇ ਸਨ ਤੇ ਉਦੋਂ ਹੀ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਟੈਂਕਰ ‘ਚ ਭਿਆਨਕ ਅੱਗ ਲੱਗ ਗਈ ਅਤੇ 90 ਤੋਂ ਵੱਧ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।