ਤਨਖਾਹਾਂ ਜਾਰੀ ਕਰਾਉਣ ਲਈ ਲਾਏ ਧਰਨੇ ਦੇ ਤੀਜੇ ਦਿਨ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸੌਂਪਿਆ ਮੰਗ ਪੱਤਰ

ਚੰਡੀਗੜ੍ਹ ਪੰਜਾਬ

ਤਨਖਾਹਾਂ ਜਾਰੀ ਕਰਾਉਣ ਲਈ ਲਾਏ ਧਰਨੇ ਦੇ ਤੀਜੇ ਦਿਨ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸੌਂਪਿਆ ਮੰਗ ਪੱਤਰ


ਪਟਿਆਲਾ 9 ਅਕਤੂਬਰ ,ਬੋਲੇ ਪੰਜਾਬ ਬਿਊਰੋ :

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਜ਼ਿਲਾ ਪਟਿਆਲਾ ਦੇ ਕਾਮਿਆ ਵੱਲੋਂ ਤਨਖਾਹਾਂ ਜਾਰੀ ਕਰਾਉਣ ਲਈ ਲਾਇਆ ਪੱਕਾ ਧਰਨਾ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਿਆ ਅੱਜ ਦੇ ਧਰਨੇ ਦੀ ਅਗਵਾਈ ਜਸਵਿੰਦਰ ਸਿੰਘ ਸੌਜਾ, ਜਗਤਾਰ ਸਿੰਘ ਸਹਪੁਰ,ਸ਼ੇਰ ਸਿੰਘ ਸਰਹਿੰਦ ਤੇ ਨਰੇਸ਼ ਕੁਮਾਰ ਬੋਸਰ ਨੇ ਕੀਤੀ| ਵੱਖ ਵੱਖ ਰੇਂਜਾ ਨਾਲ ਸੰਬੰਧਿਤ ਕਾਮੇ ਅੱਜ ਦੇ ਇਸ ਧਰਨੇ ਵਿੱਚ ਵੱਡੀ ਗਿਣਤੀ ਚ,ਇਕੱਤਰ ਹੋ ਕੇ ਪੁੱਜੇ ਵਣ ਮੰਡਲ ਦਫਤਰ ਪਟਿਆਲਾ ਅਗੇ ਇਕੱਤਰ ਹੋਏ ਜੰਗਲਾਤ ਕਾਮਿਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਆਗੂਆਂ ਦਰਸ਼ਨ ਬੇਲੂ ਮਾਜਰਾ,ਕੋਰ ਸਿੰਘ ਕੋਟ ਖੁਰਦ, ਕਰਮ ਸਿੰਘ ਨਾਭਾ ਤੇ ਮਾਸਟਰ ਮੱਘਰ ਸਿੰਘ ਨੇ ਕਿਹਾ ਕਿ ਤਿਉਹਾਰਾਂ ਦਾ ਮਹੀਨਾ ਹੋਣ ਕਾਰਨ ਜੰਗਲਾਤ ਕਾਮੇ ਆਪਣੀਆਂ ਰਹਿੰਦੀਆਂ ਤਨਖਾਹਾਂ ਜਾਰੀ ਕਰਾਉਣ ਲਈ ਜਦੋਂ ਜਹਿਦ ਕਰ ਰਹੇ ਹਨ ਪਰ ਅਧਿਕਾਰੀਆਂ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ।

ਉਹਨਾਂ ਚਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਜੇਕਰ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਮੁਲਾਜ਼ਮ ਦੁਸਹਿਰੇ ਵਾਲੇ ਦਿਨ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਦਾ ਪੁਤਲਾ ਫੂਕਣ ਲਈ ਮਜਬੂਰ ਹੋਣਗੇ, ਉਹਨਾਂ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਤੋਂ ਮੰਗ ਕੀਤੀ, ਕੀ ਨਿਗੂਣੀ ਜਿਹੀ ਤਨਖਾਹ ਲੈਣ ਵਾਲੇ ਕੱਚੇ ਕਾਮਿਆਂ ਨੂੰ ਜਿੱਥੇ ਪੰਜਾਬ ਸਰਕਾਰ ਪੱਕਾ ਨਹੀ ਕਰ ਰਹੀ ਉੱਥੇ ਇਹਨਾਂ ਦੀਆਂ ਰਹਿੰਦਿਆ ਤਨਖਾਹਾਂ ਵੀ ਛੇਤੀ ਜਾਰੀ ਨਹੀ ਕੀਤੀਆ ਜਾ ਰਹੀਆਂ ਉਹਨਾ ਮੰਗ ਕੀਤੀ ਕਿ ਤਨਖਾਹਾਂ ਛੇਤੀ ਜਾਰੀ ਕੀਤੀਆਂ ਜਾਣ ਤਾਂ ਕਿ ਆਪਣੇ ਬੱਚਿਆਂ ਦੇ ਨਾਲ ਇਹ ਵੀ ਦਿਵਾਲੀ ਦੁਸਹਿਰਾ ਮਨਾ ਸਕਣ, ਵਣ ਮੰਡਲ ਦਫਤਰ ਅੱਗੇ ਰੋਸ ਰੈਲੀ ਕਰਨ ਉਪਰੰਤ ਜੰਗਲਾਤ ਕਾਮੇ ਨਾਹਰੇ ਮਾਰਦੇ ਹੋਏ,ਮਾਰਚ ਕਰਦੇ ਡਿਪਟੀ ਕਮਿਸ਼ਨਰ ਦਫਤਰ ਪਟਿਆਲਾ ਪੁੱਜੇ ਜਿੱਥੇ ਉਹਨਾਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਂ ਆਪਣਾ ਮੰਗ ਪੱਤਰ ਤਹਿਸੀਲਦਾਰ ਰਾਹੀਂ ਪ੍ਰਸਾਸ਼ਨ ਨੂੰ ਸੌਂਪਿਆਂ ਮੰਗ ਪੱਤਰ ਲੈਣ ਆਏ ਤਹਿਸੀਲਦਾਰ ਨੇ ਵਿਸ਼ਵਾਸ਼ ਦਵਾਇਆ ਕਿ ਉਹ ਫੌਰੀ ਤੌਰ ਤੇ ਇਹਨਾਂ ਕਾਮਿਆਂ ਦੀਆਂ ਤਨਖਾਹਾਂ ਜਾਰੀ ਕਰਾਉਣ ਤੇ ਹੋਰ ਮੰਗਾਂ ਲਈ ਅਧਿਕਾਰੀਆਂ ਨਾਲ ਤਾਲਮੇਲ ਕਰਨਗੇ ਪ੍ਰਸਾਸ਼ਨ ਨੇ ਵਣ ਮੰਡਲ ਅਫਸਰ ਨਾਲ 18 ਅਕਤੂਬਰ ਦੀ ਮੀਟਿੰਗ ਫਿਕਸ ਕਰਾਈ ਜਿਸ ਕਰਕੇ ਜੰਗਲਾਤ ਕਾਮਿਆ ਨੇ ਲਗਾਤਾਰ ਸੰਘਰਸ ਮੀਟਿੰਗ ਤਕ ਮੁਲਤਵੀ ਕੀਤਾ ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਹੇਠ ਲਿਖੇ ਆਗੂ ਜੋਗਾ ਸਿੰਘ ਵਜੀਦਪੁਰ ਹਰਮੇਸ ਨਾਭਾ ਰਣਵੀਰ ਮੁਲੇਪੁਰ ਹਰਪਾਲ ਹੰਮਝੰੜੀ ਜੀਤ ਖਾਨ ਅਮਰਜੀਤ ਬੋਸਰ ਪਰਮਜੀਤ ਕੌਰ ਅਮਰਜੀਤ ਕੌਰ ਭਾਦਸੋ ਸਾਮਿਲ ਹੌਏ।

Leave a Reply

Your email address will not be published. Required fields are marked *