ਵਿਰਾਸਤ – ਏ – ਖਾਲਸਾ’ ਸ੍ਰੀ ਅਨੰਦਪੁਰ ਸਹਿਬ ਵਿਖੇ ਸਨਮਾਨਿਤ ਹੋਣਗੇ ਚੋਣਵੇਂ ਫਿਲਮਸਾਜ਼, ਬੁੱਧੀਜੀਵੀ ਤੇ ਸਾਹਿਤਕਾਰ
ਚੰਡੀਗੜ੍ਹ, 9 ਅਕਤੂਬਰ,ਬੋਲੇ ਪੰਜਾਬ ਬਿਊਰੋ,(ਹਰਦੇਵ ਚੌਹਾਨ):
ਅੰਤਰਰਾਸ਼ਟਰੀ ਜਗਤ ਪੰਜਾਬੀ ਸਭਾ, ਕੈਨੇਡਾ ਵੱਲੋਂ ਸ਼ਨੀਵਾਰ, 22 ਫਰਵਰੀ 2025 ਨੂੰ 'ਵਿਰਾਸਤ - ਏ - ਖਾਲਸਾ' ਸ੍ਰੀ ਅਨੰਦਪੁਰ ਸਹਿਬ ਵਿਖੇ ਸਨਮਾਨ ਸਮਾਗਮ ਕਰਾਇਆ ਜਾਵੇਗਾ। ਇਸ ਸਮਾਗਮ 'ਚ ਮਸ਼ਹੂਰ ਪੰਜਾਬੀ ਲੇਖਕਾਂ, ਪੰਜਾਬੀ ਨਾਇਕਾਂ ਤੇ ਫਿਲਮਸਾਜਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਹ ਸੂਚਨਾ ਅਜੈਬ ਸਿੰਘ ਚੱਠਾ ਚੇਅਰਮੈਨ, ਜੇਪੀਐਸ ਨੇ ਦਿਤੀ।
ਸ੍ਰੀ ਚੱਠਾ ਨੇ ਦੱਸਿਆ ਕਿ ਸਭਾ ਦੁਆਰਾ
ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਸਮੇਤ ਨੈਤਿਕਤਾ ਦੇ ਪਸਾਰੇ ਹਿੱਤ ਭਾਰਤ ਵਿੱਚ ਲਘੂ ਫਿਲਮਾਂ ਦੇ ਮੁਕਾਬਲੇ, ਅਧਿਆਪਕ ਸਿਖਲਾਈ ਕਾਰਜਸ਼ਾਲਾ ਅਤੇ ਸੈਮੀਨਾਰਾਂ ਲੜੀ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਤਹਿਤ ਸਨਮਾਨ ਸਮਾਗਮ ਵਾਲੇ ਦਿਨ 22 ਫਰਵਰੀ, 2025 ਨੂੰ ਪੰਜਾਬੀ ਲਘੂ ਫਿਲਮ ਮੁਕਾਬਲਿਆਂ ਦੇ ਕਰਮਸ਼ੀਲ ਤੇ ਜਹੀਨ ਫਿਲਮਸਾਜਾਂ, ਸੈਮੀਨਾਰ ਅਤੇ ਅਧਿਆਪਕ ਕਾਰਜਸ਼ਾਲਾ ਨਾਲ ਸੰਬੰਧਿਤ ਚੋਣਵੇਂ ਸਾਹਿਤਕਾਰਾਂ ਅਤੇ ਨਾਮਵਰ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਜਗਤ ਪੰਜਾਬੀ ਸਭਾ ਨੇ ਪੰਜਾਬੀ ਲਘੂ ਫਿਲਮ ਮੁਕਾਬਲੇ ਦੀਆਂ ਤਿੰਨ ਚੋਣਵੀਆਂ ਫਿਲਮਾਂ ਨੂੰ 25000 ਰੁਪਏ, 15,000 ਰੁਪਏ ਅਤੇ 10,000 ਰੁਪਏ ਦੇ ਨਗਦ ਇਨਾਮ ਦੇਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ।