ਵਿਗਿਆਨਿਕ ਚੇਤਨਾ ਬਿਖੇਰਦਾ ਤਰਕਸ਼ੀਲਾਂ ਦਾ ਕਾਫਲਾ

ਚੰਡੀਗੜ੍ਹ ਪੰਜਾਬ


ਵਹਿਮਾਂ ਭਰਮਾਂ ਤੇ ਅੰਧ ਵਿਸ਼ਵਾਸਾਂ ਵਿਰੁੱਧ ਵਿਗਿਆਨਿਕ ਨਜ਼ਰੀਆਂ ਆਪਣਾਉਣ ਦਾ ਦਿੰਦਾਂ ਸੱਦਾ!


ਰੋਪੜ੍ਹ ,1, ਅਕਤੂਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)

ਲੋਕਾਂ ਵਿੱਚੋਂ ਵਹਿਮਾਂ ਭਰਮਾਂ ਤੇ ਅੰਧ ਵਿਸ਼ਵਾਸਾਂ ਨੂੰ ਖਤਮ ਕਰਕੇ ਵਿਗਿਆਨਕ ਨਜ਼ਰੀਆ ਅਪਣਾਉਣ ਦਾ ਸੱਦਾ ਦਿੰਦਾ ਤਰਕਸ਼ੀਲਾਂ ਦਾ ਕਾਫਲਾ ਆਪਣੀ ਸਮਰੱਥਾ ਮੁਤਾਬਿਕ ਸੰਘਰਸ਼ ਕਰ ਰਿਹਾ ਹੈ। ਇਹ ਕਾਫਲਾ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਰੋਪੜ ਦੀ ਅਗਵਾਈ ਵਿੱਚ ਲੰਮੇ ਸਮੇਂ ਤੋਂ ਜਦੋ ਜਹਿਦ ਕਰ ਰਿਹਾ ਹੈ। ਭਾਵੇਂ ਅੱਜ ਦੇ ਮੋਬਾਇਲ ਕਲਚਰ ਦੇ ਦੌਰਾਨ ਕਿਸੇ ਵੀ ਵਿਅਕਤੀ ਕੋਲ ਸਮਾਜ ਨੂੰ ਜੀਣ ਯੋਗਾ ਬਣਾਉਣ ਲਈ ਸਮਾਂ ਨਹੀਂ ਹੈ। ਪ੍ਰੰਤੂ ਇਹ ਕਾਫਲਾ ਆਪਣੀਆਂ ਪਰਿਵਾਰਕ, ਸਮਾਜਿਕ ਜਿੰਮੇਵਾਰੀਆਂ ਨਿਭਾਉਂਦਾ ਹੋਇਆ ਵੀ ਲੋਕਾਂ ਵਿੱਚ ਵਿਗਿਆਨਕ ਚੇਤਨਾ ਦਾ ਪਸਾਰਾ ਕਰਨ ਲਈ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਲੈਂਦਾ ਹੈ। ਤਰਕਸ਼ੀਲ ਸੋਸਾਇਟੀ ਇਕਾਈ ਰੋਪੜ ਦੇ ਆਗੂ ਅਜੀਤ ਸਿੰਘ ਪਰਦੇਸੀ, ਅਸ਼ੋਕ ਕੁਮਾਰ, ਪਵਨ ਕੁਮਾਰ ਰਤੋਂ ,ਹਰਨੇਕ ਸਿੰਘ ਨੇ ਦੱਸਿਆ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਜਨਮ ਦਿਹਾੜਾ ਸਾਡੇ ਕਾਫਲੇ ਨੂੰ ਹੋਰ ਚਾਰਜ ਕਰ ਦਿੰਦਾ ਹੈ ।ਅੱਜ ਵੀ ਜਿਵੇਂ ਭਗਤ ਸਿੰਘ 23 ਸਾਲਾਂ ਦਾ ਗੱਭਰੂ ਜਾਪਦਾ ਹੈ ਅਤੇ ਅਸੀਂ ਵੀ ਮਹਿਸੂਸ ਕਰਦੇ ਹਾਂ ਜਿਵੇਂ ਅਸੀਂ ਅੱਜ ਵੀ ਉਸ ਦੇ ਜਮਾਤੀ ਹੋਈਏ ।ਇਹਨਾਂ ਦੱਸਿਆ ਕਿ ਭਗਤ ਸਿੰਘ ਦਾ ਜਨਮ ਦਿਹਾੜਾ ਕਲਗੀਧਰ ਕੰਨਿਆ ਪਾਠਸ਼ਾਲਾ ਵਿੱਚ ਵਿਦਿਆਰਥੀਆਂ ਦੇ ਅਧਿਆਪਕਾਂ ਦੇ ਨਾਲ ਰਲ ਕੇ ਮਨਾਇਆ ਗਿਆ ।ਜਾਦੂ ਦੀਆਂ ਐਟਮਾਂ ,ਵਿਆਖਿਆ ਭਗਤ ਸਿੰਘ ਦੇ ਵਿਚਾਰਾਂ ,ਸ਼ਹੀਦਾਂ ਦੇ ਸੁਨੇਹਾ ਪੈਫਲੈਟ, ਪੁਸਕਤ ਪ੍ਰਦਰਸ਼ਨੀ ਅੰਤ ਸਾਰਿਆਂ ਨੇ ਸ਼ਹੀਦ ਦੀ ਯਾਦ ਨੂੰ ਤਾਜ਼ਾ ਕਰਨ ਲਈ ਛਾਂਦਾਰ ਪੌਦੇ ਲਗਾਏ ਗਏ। ਪ੍ਰਿੰਸੀਪਲ ਤੇ ਸਮੁੱਚੇ ਸਟਾਫ ਨੇ ਧੰਨਵਾਦ ਕੀਤਾ ।ਇਹਨਾਂ ਦੱਸਿਆ ਕਿ ਅਗਲੇ ਦਿਨ ਸਰਕਾਰੀ ਪ੍ਰਾਇਮਰੀ ਸਕੂਲ ਬਾਮਾ ਕੁਲੀਆਂ ਵਿਖ਼ੇ ਅਧਿਆਪਕ ਕੁਲਵਿੰਦਰ ਸਿੰਘ, ਮੈਡਮ ਅਨੂਪਾਲ ਦੇ ਸਹਿਯੋਗ ਨਾਲ ਬੱਚਿਆਂ ਵਿੱਚ ਵਿਗਿਆਨਿਕ ਚੇਤਨਾ ਦਾ ਪਸਾਰਾ ਕਰਨ ਲਈ ਬੱਚਿਆਂ ਨੂੰ ਜਾਦੂ ਦੇ ਸ਼ੋਅ ਦਿਖਾਏ ਗਏ ,ਬੱਚਿਆਂ ਨੂੰ ਵਿਗਿਆਨਿਕ ਨਜ਼ਰੀਆ ਅਪਣਾਉਣ ਲਈ ਪੈਂਫਲਟ ਵੰਡੇ ਗਏ ਹੋਰ ਗੱਲਾਂ ਕੀਤੀਆਂ। ਇਹਨਾਂ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਸਾਰੇ ਬੱਚੇ ਵਰਦੀ ਵਿੱਚ ਬਹੁਤ ਸੋਹਣੇ ਸੱਜੇ ਹੋਏ ਸਨ ,ਗਿਣਤੀ ਸਿੱਧੀ ਤੇ ਪੁੱਠੀ, 35 ੳ ਅ ੲ ਜੂਬਾਨੀ ਤੋਤੇ ਵਾਂਗ ਰੱਟੇ ਪਏ ਸਨ। ਕਮਾਲ ਦੀ ਗੱਲ ਸੀ ਕਿ ਅੰਗਰੇਜ਼ੀ ਵੀ ਬੱਚੇ ਆਸਾਨੀ ਨਾਲ ਬੋਲਦੇ ਸਨ । ਬੱਚੇਆਂ ਦੇ ਚਿਹਰੇ ਤੇ ਕੋਈ ਘਬਰਾਹਟ ਜਾਂ ਡਰ ਦੇਖਣ ਨੂੰ ਨਹੀਂ ਮਿਲਿਆ। ਸਮੁੱਚੇ ਬੱਚੇ ਹਸਮੁਖ ਅਧਿਆਪਕਾਂ ਦੀ ਕੀਤੀ ਮਿਹਨਤ ਸਪਸ਼ਟ ਨਜ਼ਰ ਆਉਂਦੀ ਸੀ, ਜੀ ਆਇਆਂ ਨੂੰ ਅਤੇ ਵਿਦਾਇਗੀ ਕਮਾਲ ਦੀ ਕਲਾ ਸੀ। ਸੁਸਾਇਟੀ ਟੀਮ ਵੱਲੋਂ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਵਿਗਿਆਨਿਕ ਸਹਿਤ ਦਿੱਤਾ ।

Leave a Reply

Your email address will not be published. Required fields are marked *